ਲੁਧਿਆਣਾ :ਲੁਧਿਆਣਾ ਵਿੱਚ ਇੱਕ ਵਾਰ ਫਿਰ ਆਰਟੀਏ ਦਫ਼ਤਰ ਦੇ ਬਾਹਰ (Ludhiana RTA Office ) ਲੋਕਾਂ ਨੇ ਹੰਗਾਮਾ ਕੀਤਾ ਹੈ। ਜਾਣਕਾਰੀ ਮੁਤਾਬਿਕ ਗੱਡੀਆਂ ਦੀ ਪਾਸਿੰਗ ਨੂੰ ਲੈ ਕੇ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਕਈ ਦਿਨਾਂ ਤੋਂ ਆਰਟੀਏ ਨਾਲ ਸਬੰਧਿਤ ਕੰਮ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮਜ਼ਬੂਰ ਹੋ ਕੇ ਧਰਨਾ ਪ੍ਰਦਰਸ਼ਨ (Demonstration) ਕੀਤਾ ਗਿਆ ਹੈ।
Ludhiana RTA Office : ਲੁਧਿਆਣਾ 'ਚ RTA ਦਫਤਰ ਦੇ ਬਾਹਰ ਹੰਗਾਮਾ, ਲੋਕਾਂ ਨੇ ਆਰਟੀਏ 'ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ, ਪੜ੍ਹੋ ਮੌਕੇ 'ਤੇ ਕੀ ਬਣਿਆ ਮਾਹੌਲ - ludhiana latest news in Punjabi
ਲੁਧਿਆਣਾ 'ਚ ਗੱਡੀਆਂ ਦੀ ਪਾਸਿੰਗ ਨਾ ਹੋਣ ਕਾਰਨ ਪਰੇਸ਼ਾਨ ਲੋਕਾਂ ਨੇ ਆਰਟੀਏ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ। (Ludhiana RTA Office)
Published : Sep 4, 2023, 4:08 PM IST
|Updated : Sep 4, 2023, 10:38 PM IST
ਕੁੱਝ ਲੋਕ ਜਾਣਬੁੱਝ ਕੇ ਕਰ ਰਹੇ ਹੰਗਾਮਾ :ਜਾਣਕਾਰੀ ਮੁਤਾਬਿਕ ਆਰਟੀਏ ਅਧਿਕਾਰੀਆਂ ਸਾਹਮਣੇ ਆਪਣਾ ਪੱਖ ਰੱਖਣ ਪਹੁੰਚੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਆਰਟੀਏ (Passing of vehicles in Ludhiana) ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ। ਦੂਜੇ ਪਾਸੇ ਇਸ ਇਲਜ਼ਾਮ ਨੂੰ ਨਿਰਾਧਾਰ ਦੱਸਦਿਆਂ ਆਰਟੀਏ ਅਧਿਕਾਰੀ ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਅਰਜ਼ੀਆਂ ਨਹੀਂ ਘਟਾਈਆਂ ਜਾ ਰਹੀਆਂ ਹਨ ਪਰ ਅਸੀਂ ਲਗਾਤਾਰ ਇਸਨੂੰ ਘਟਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਦੋ-ਚਾਰ ਦਿਨ ਪਹਿਲਾਂ ਹੀ (Commotion outside the RTA office) ਅਪਲਾਈ ਕੀਤਾ ਸੀ ਅਤੇ ਉਹ ਵੀ ਬਿਨਾਂ ਕਿਸੇ ਕਾਰਣ ਵਿਵਾਦ ਖੜ੍ਹਾ ਕਰ ਰਹੇ ਹਨ ਜਦਕਿ ਇਸ ਪ੍ਰਕਿਰਿਆ 'ਚ 15 ਦਿਨ ਦਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਐਪ 'ਚ ਸੁਧਾਰ ਕਰ ਰਹੇ ਹਾਂ। ਇਸ ਵਿੱਚ ਕੁਝ ਸਮਾਂ ਜ਼ਰੂਰ ਲੱਗਦਾ ਹੈ।
- Ferozepur Government Hospital: ਸਰਕਾਰੀ ਹਸਪਤਾਲ 'ਚ ਮਰੀਜ਼ ਹੋ ਰਹੇ ਹਨ ਖੱਜਲ, ਡਿਲੀਵਰੀ ਕਰਵਾਉਣ ਆਈ ਮਹਿਲਾ ਨਾਲ ਕੀਤਾ ਮਾੜਾ ਵਤੀਰਾ
- Homemade Sweets: 15 ਸਾਲ ਵਿਦੇਸ਼ਾਂ ’ਚ ਧੱਕੇ ਖਾਣ ਤੋਂ ਬਾਅਦ ਸੁਖਬੀਰ ਸਿੰਘ ਨੇ ਪੰਜਾਬ ਵਿੱਚ ਆ ਕੇ ਕੀਤਾ ਵਪਾਰ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਦਿੱਤੀ ਨੇਕ ਸਲਾਹ
- Student Elections in PU: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ, ਪ੍ਰਧਾਨਗੀ ਲਈ 9 ਉਮੀਦਵਾਰ ਚੋਣ ਮੈਦਾਨ 'ਚ
ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਆਰਟੀਏ ਅਧਿਕਾਰੀ ਦੀ ਬਦਲੀ ਕੀਤੀ ਜਾਵੇ। ਦੂਜੇ ਪਾਸੇ ਆਰਟੀਏ ਅਧਿਕਾਰੀ ਨੇ ਕਿਹਾ ਕਿ (Commotion outside the RTA office) ਲੋਕ ਏਜੰਟਾਂ ਦੇ ਚੱਕਰ ਵਿੱਚ ਨਾ ਫਸਣ ਅਤੇ ਸਿਰਫ ਆਨਲਾਈਨ ਹੀ ਆਪਣੀ ਅਰਜ਼ੀ ਦਾਖਿਲ ਕਰਨ ਤਾਂ ਜੋ ਕੰਮ ਵੇਲੇ ਸਿਰ ਹੋ ਸਕੇ।