ਲੁਧਿਆਣਾ :ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਾਲੌਨੀ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋਇਆ ਜਦੋਂ ਇੱਕ ਮਹਿਲਾ ਵੱਲੋਂ ਇਕ ਘਰ ਦੇ ਬਾਹਰ ਲੜਕੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ। ਮਹਿਲਾ ਨੇ ਇਲਜ਼ਾਮ ਲਾਇਆ ਕਿ ਇਸ ਘਰ ਦਾ ਰਹਿਣ ਵਾਲਾ ਰਿਸ਼ਭ ਨਾਂ ਦੇ ਨੌਜਵਾਨ ਨੇ ਮੁੰਬਈ ਆ ਕੇ ਉਸਦੇ ਨਾਲ ਵਿਆਹ ਕਰਵਾਇਆ ਸੀ ਅਤੇ ਉਸਦੇ ਨਾਲ ਸ਼ਰੀਰਕ ਸੰਬੰਧ ਵੀ ਬਣਾਏ ਸਨ। ਇਸ ਤੋਂ ਬਾਅਦ ਉਹ ਉਸ ਨੂੰ ਉੱਥੇ ਧੋਖਾ ਦੇ ਕੇ ਵਾਪਿਸ ਆ ਗਿਆ। ਪੀੜਤਾਂ ਨੇ ਕਿਹਾ ਕਿ ਉਸਨੇ ਇਸ ਸਬੰਧੀ ਮੁੰਬਈ ਵਿੱਚ ਮਾਮਲਾ ਵੀ ਦਰਜ ਕਰਵਾਇਆ ਹੈ।
ਮੁੰਬਈ ਤੋਂ ਆਈ ਮਹਿਲਾ ਨੇ ਲੁਧਿਆਣਾ 'ਚ ਕੀਤਾ ਹੰਗਾਮਾ, ਮੁੰਡੇ 'ਤੇ ਲਾਏ ਵਿਆਹ ਕਰਵਾ ਕੇ ਧੋਖਾ ਦੇਣ ਦੇ ਇਲਜ਼ਾਮ - ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਲੋਨੀ
ਮੁੰਬਈ ਦੀ ਰਹਿਣ ਵਾਲੀ ਇੱਕ ਲੜਕੀ ਨੇ ਲੁਧਿਆਣ ਪਹੁੰਚ ਕੇ ਰਿਸ਼ਭ ਨਾਂ ਦੇ ਲੜਕੇ ਉੱਤੇ ਵਿਆਹ ਕਰਵਾ ਕੇ ਧੋਖਾ ਦੇਣ ਦੇ ਇਲ਼ਜ਼ਾਮ ਲਗਾਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਧੋਖਾ ਦੇ ਕੇ ਆ ਗਿਆ ਪੰਜਾਬ :ਪੀੜਤਾਂ ਨੇ ਕਿਹਾ ਕਿ ਜਦੋਂ ਉਹ ਗਰਭਵਤੀ ਹੋ ਗਈ ਤਾਂ ਰਿਸ਼ਭ ਬਹਾਨਾ ਲਗਾ ਕੇ ਪੰਜਾਬ ਆ ਗਿਆ ਅਤੇ ਇੱਕ ਸਾਲ ਤੋਂ ਉਹ ਉਸਨੂੰ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀ ਅਤੇ ਉਸਨੇ ਮੈਨੂੰ ਬੱਚਾ ਗਿਰਾਉਣ ਲਈ ਵੀ ਕਿਹਾ ਸੀ। ਉਨ੍ਹਾਂ ਕਿਹਾ ਕਿ ਰਿਸ਼ਭ ਨੇ ਕਿਹਾ ਸੀ ਕਿ ਉਸਨੇ ਕੁਝ ਲੋਕਾਂ ਦੇ ਪੈਸੇ ਦੇਣੇ ਹਨ। ਉਨ੍ਹਾਂ ਕਿਹਾ ਕਿ ਸ਼ੱਕ ਹੋਣ ਉੱਤੇ ਉਹ ਵਾਪਿਸ ਆਈ ਅਤੇ ਪਹਿਲਾ ਉਹ ਮੁਹਾਲੀ ਗਈ ਉਸ ਤੋਂ ਬਾਅਦ ਉਸਦੇ ਅਧਾਰ ਕਾਰਡ ਉੱਤੇ ਉਸਦਾ ਪਤਾ ਲੱਭਦੀ ਹੋਈ ਉਹ ਇੱਥੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਹ ਘਰ ਦਾ ਦਰਵਾਜਾ ਖੋਲ੍ਹ ਨਹੀਂ ਰਿਹਾ। ਮਹਿਲਾਂ ਦੇ ਫੋਨ ਉੱਤੇ ਗੱਲਬਾਤ ਕਰਦਿਆਂ ਉਸਨੂੰ ਕਿਹਾ ਉਸਨੇ ਜਾਣ ਬੁੱਝ ਕੇ ਉਸਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਨ੍ਹਾ ਦੋਵਾਂ ਦੀ ਮੁਲਾਕਾਤ ਤਲਾਕਸ਼ੁਦਾ ਡੇਟਿੰਗ ਸਾਈਟ ਉੱਤੇ ਹੋਈ ਸੀ। ਮਹਿਲਾ ਨੇ ਉਸ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਹਨ।
- Records In Pushups : ਨਾ ਕੋਚ ਤੇ ਨਾ ਸਰਕਾਰ ਦਾ ਸਾਥ, ਪਰ ਨੀਰਜ ਚਹਿਲ ਨੇ ਜਜ਼ਬੇ ਤੇ ਹੁਨਰ ਨਾਲ ਬਣਾਇਆ ਵਿਸ਼ਵ ਰਿਕਾਰਡ, ਦੇਖੋ ਖ਼ਾਸ ਰਿਪੋਰਟ
- Bargari sacrilege case: ਚੋਣਾਂ ਨੇੜੇ ਫਿਰ ਭਖਿਆ ਬਰਗਾੜੀ ਬੇਅਦਬੀ ਮਾਮਲਾ, ਵਕੀਲ ਖਾਰਾ ਨੇ ਸਰਕਾਰ 'ਤੇ ਲਾ ਦਿੱਤੇ ਇਲਜ਼ਾਮ
- ਚੰਗੇ ਭਵਿੱਖ ਲਈ ਕੈਨੇਡਾ ਗਈ ਮਨਪ੍ਰੀਤ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ ਹਮੀਦੀ, ਗਮਗੀਨ ਮਾਹੌਲ ਵਿੱਚ ਹੋਇਆ ਅੰਤਮ ਸਸਕਾਰ
ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਮਹਿਲਾ ਵੱਲੋਂ ਤਲਾਕ ਨੂੰ ਲੈ ਕੇ ਕੋਈ ਗੱਲਬਾਤ ਕਰਨੀ ਹੈ ਤਾਂ ਉਸਨੂੰ ਕੋਰਟ ਜਾਣਾ ਚਾਹੀਦਾ ਹੈ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜੇਕਰ ਉਹ ਪਹਿਲਾਂ ਹੀ ਇਸਦੀ ਸ਼ਿਕਾਇਤ ਕਰ ਚੁੱਕੀ ਹੈ ਤਾਂ ਪੁਲਿਸ ਖੁਦ ਇਸਦੀ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲਾ ਪਹਿਲਾਂ ਮੁੰਬਈ ਪੁਲਿਸ ਦੇ ਕੋਲ ਗਿਆ ਹੈ ਇਸ ਕਰਕੇ ਉਹ ਸਾਨੂੰ ਸੰਪਰਕ ਕਰਨਗੇ। ਮਹਿਲਾ ਦੇਰ ਰਾਤ ਤੱਕ ਉਸਦੇ ਘਰ ਦੇ ਬਾਹਰ ਬੈਠ ਕੇ ਰੋਂਦੀ ਰਹੀ ਪਰ ਰਿਸ਼ਭ ਬਾਹਰ ਨਹੀਂ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਕਿਹਾ ਕਿ ਉਹ ਕਿਤੇ ਹੋਰ ਜਾ ਸਕਦੀ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।