Baba Jaswant Dental College Ludhiana : ਹੋਲੀ ਵਾਲੇ ਦਿਨ ਕੁੜੀਆਂ ਦੇ ਕਾਲਜ 'ਚ ਵੜਿਆ ਸਿਰਾਫਿਰਾ ਨੌਜਵਾਨ, ਸੀਸੀਟੀਵੀ ਹੋਈ ਵਾਇਰਲ
ਲੁਧਿਆਣਾ: ਹੋਲੀ ਵਾਲੇ ਦਿਨ ਅਕਸਰ ਹੀ ਹੁੱਲੜਬਾਜੀ ਦੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣਦੀਆਂ ਹਨ। ਕਈ ਨੌਜਵਾਨਾਂ ਉੱਤੇ ਪੁਲਿਸ ਵਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ। ਪਰ ਹਰ ਸਾਲ ਦਾ ਇਹ ਵਰਤਾਰਾ ਰੁਕਣ ਦਾ ਨਾਂ ਨਹੀ ਲੈ ਰਿਹਾ ਹੈ। ਇਸ ਵਾਰ ਫਿਰ ਅਕਸਰ ਸੁਰਖੀਆਂ 'ਚ ਰਹਿਣ ਵਾਲਾ ਲੁਧਿਆਣਾ ਦਾ ਬਾਬਾ ਜਸਵੰਤ ਡੈਂਟਲ ਕਾਲਜ ਇਕ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਹੋਲੀ ਵਾਲੇ ਦਿਨ ਇਸ ਕਾਲਜ ਵਿਚ ਮੰਦਭਾਗੀ ਘਟਨਾ ਵਾਪਰਨੋਂ ਬਚਾਅ ਹੋ ਗਿਆ ਹੈ।
ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ :ਦਰਅਸਲ ਹੋਲੀ ਵਾਲੇ ਦਿਨ ਇੱਥੋਂ ਦੇ ਗਰਲਜ਼ ਹੋਸਟਲ 'ਚ ਇਕ ਸਿਰਫਿਰੇ ਆਸ਼ਿਕ ਨੇ ਖੂਬ ਹੰਗਾਮਾ ਕੀਤਾ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਚ ਹੋਸਟਲ ਵਿੱਚ ਅਣਪਛਾਤਾ ਦਾਖਲ ਹੋ ਰਿਹਾ ਹੈ। ਕਾਲਜ ਦੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਮੁਲਜ਼ਮ ਲੜਕੇ ਨੇ ਲੜਕੀਆਂ ਦੇ ਹੋਸਟਲ 'ਚ ਦਾਖਲ ਹੋ ਕੇ ਇਕ ਲੜਕੀ ਦੀ ਗਰਦਨ 'ਤੇ ਚਾਕੂ ਰੱਖ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਉਥੋਂ ਭੱਜ ਗਿਆ।
ਹੰਗਾਮੇ ਬਾਅਦ ਕਾਲਜ ਪ੍ਰਸ਼ਾਸਨ ਚੁੱਪ : ਲੜਕੀਆਂ ਦੇ ਬਿਆਨ ਨੂੰ ਦੇਖੀਏ ਤਾਂ ਇਹ ਘਟਨਾ ਬਹੁਤ ਗੰਭੀਰ ਹੈ ਅਤੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਇਸ ਤਰ੍ਹਾਂ ਦੀ ਘਟਨਾ ਨਾਲ ਕਾਲਜ ਦੀਆਂ ਵਿਦਿਆਰਥਣਾਂ ਸੁਰੱਖਿਅਤ ਨਹੀਂ ਹਨ। ਵਿਦਿਆਰਥਣਾਂ ਨੇ ਵੀ ਕਿਹਾ ਹੈ ਕਿ ਕਿ ਅਸੀਂ ਕਾਲਜਾਂ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਾਂ। ਕਾਲਜ ਪ੍ਰਸ਼ਾਸਨ ਨੇ ਇਸ ਹੰਗਾਮੇ ਬਾਰੇ ਚੁੱਪੀ ਧਾਰੀ ਹੋਈ ਹੈ ਅਤੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਲੜਕੀ ਦੇ ਗਲੇ 'ਤੇ ਚਾਕੂ ਰੱਖਿਆ ਹੋਇਆ ਹੈ, ਦੋਸ਼ੀ ਦੀ ਪਛਾਣ ਕਰ ਲਵਾਂਗੇ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਵਿਦਿਆਰਥਣਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਵੀ ਇਹ ਇੱਕ ਅਜਿਹੀ ਘਟਨਾ ਵਾਪਰੀ ਸੀ।
ਇਹ ਵੀ ਪੜ੍ਹੋ:Aligarh Liquor Case: ਸ਼ਰਾਬ ਪੀਣ ਨਾਲ 6 ਲੋਕਾਂ ਦੀ ਵਿਗੜੀ ਸਿਹਤ, ਇੱਕ ਦੀ ਮੌਤ
ਵਿਦਿਆਰਥਣਾਂ ਨੇ ਚੁੱਕੇ ਸਵਾਲ :ਵਿਦਿਆਰਥਣਾਂ ਨੇ ਦੱਸਿਆ ਕਿ ਅਸੀਂ ਕਾਲਜ ਦੇ ਵਿੱਚ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਮਹਿੰਗੀਆਂ ਫ਼ੀਸਾਂ ਭਰ ਕੇ ਇੱਥੇ ਪੜ੍ਹਨ ਆਏ ਹਾਂ ਅਤੇ ਸਾਡੀ ਸੁਰੱਖਿਆ ਲਈ ਇੱਥੇ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਣਪਛਾਤੇ ਵੱਲੋਂ ਹੋਸਟਲ ਚ ਵੜ ਕੇ ਆਪਣੀ ਮਨਮਾਨੀ ਕਰ ਰਿਹਾ ਹੈ ਅਤੇ ਲੜਕੀ ਦੀ ਗਰਦਨ ਤੇ ਚਾਕੂ ਰੱਖ ਲਿਆ। ਵਿਦਿਆਰਥਣਾਂ ਨੇ ਕਿਹਾ ਕਿ ਕਾਲਜ ਪ੍ਰਸ਼ਾਸ਼ਨ ਚੁੱਪ ਹੈ। ਕਾਲਜ ਵਿੱਚ ਕੁਝ ਮਹੀਨੇ ਪਹਿਲਾਂ ਇਕ ਸੁਰੱਖਿਆ ਮੁਲਾਜ਼ਮ ਦੀ ਟੈਂਕੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।