ਕਰਨਲ ਡਾ. ਦਲਵਿੰਦਰ ਸਿੰਘ ਨੇ ਦੱਸਿਆ ਲੁਧਿਆਣਾ: ਸਿੱਖਾਂ ਦੇ ਗੁਰੂਆਂ ਦਾ ਇਤਿਹਾਸ ਬਹੁਤ ਵਿਲੱਖਣ ਅਤੇ ਵਿਸ਼ਾਲ ਹੈ, ਜਿਸ ਕਰਕੇ ਐਸ.ਜੀ.ਪੀ.ਸੀ ਦੇ ਨਾਲ ਮਿਲ ਕੇ ਕਈ ਅਦਾਰੇ ਸਿੱਖੀ ਦੇ ਪ੍ਰਚਾਰ ਲਈ ਯਤਨਸ਼ੀਲ ਰਹਿੰਦੇ ਹਨ। ਜਿਹਨਾਂ ਵਿੱਚੋਂ ਕਰਨਲ ਡਾਕਟਰ ਦਲਵਿੰਦਰ ਸਿੰਘ ਵੀ ਇੱਕ ਹਨ, ਜਿਨ੍ਹਾਂ ਨੇ ਫ਼ੌਜ ਦੇ ਵਿੱਚ ਅਹਿਮ ਸੇਵਾਵਾਂ ਨਿਭਾਉਣ ਦੇ ਬਾਵਜੂਦ ਸਿੱਖਿਆ ਅਤੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਹਿਮ ਯੋਗਦਾਨ ਪਾਇਆ ਹੈ। 3 ਪੀਐਚਡੀ ਹੋਲਡਰ ਡਾਕਟਰ ਦਲਵਿੰਦਰ ਸਿੰਘ ਹੁਣ ਤੱਕ 123 ਕਿਤਾਬਾ ਲੋਕ ਸਮਰਪਿਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 25 ਕਿਤਾਬਾਂ ਐਸ.ਜੀ.ਪੀ.ਸੀ ਵੱਲੋਂ ਛਪਵਾਈ ਗਈਆਂ ਹਨ, ਇਹ ਕਿਤਾਬਾਂ ਪੰਜਾਬ ਦੀ ਵੱਖ-ਵੱਖ ਵੱਖ ਯੂਨੀਵਰਸਿਟੀਆਂ ਤੇ ਸਕੂਲਾਂ ਵਿੱਚ ਵਿਸ਼ੇ ਦੇ ਰੂਪ ਵਜੋਂ ਵੀ ਪੜ੍ਹੀਆਂ ਜਾ ਰਹੀਆਂ ਹਨ। ਉਹਨਾਂ ਦੀਆਂ ਲਿਖੀਆਂ ਕਈ ਕਿਤਾਬਾਂ ਮੁਫ਼ਤ ਵਿੱਚ ਵੀ ਵੰਡੀਆਂ ਜਾਂਦੀਆਂ ਹਨ ਤਾਂ ਜੋ ਧਰਮ ਅਤੇ ਸਿੱਖਿਆ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ।
ਕਿਵੇਂ ਕੀਤੀ ਸ਼ੁਰੂਆਤ:ਇਸ ਦੌਰਾਨ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਰਨਲ ਡਾਕਟਰ ਦਲਵਿੰਦਰ ਸਿੰਘ ਨੇ ਦੱਸਿਆ ਕਿ 1962 ਦੇ ਵਿੱਚ ਉਨ੍ਹਾਂ ਵੱਲੋਂ ਪਹਿਲੀ ਕਵਿਤਾ ਲਿਖੀ ਗਈ ਸੀ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਲਿਖਣ ਦਾ ਕਾਫੀ ਸ਼ੌਂਕ ਸੀ, ਪਹਿਲੀ ਕਵਿਤਾ ਉਨ੍ਹਾਂ ਨੇ ਪ੍ਰੀਤ ਲੜੀ ਦੇ ਲਈ ਲਿਖੀਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਕਵਿਤਾਵਾਂ ਅਤੇ ਕਹਾਣੀਆਂ ਨਾਲ ਸਬੰਧਤ ਕਿਤਾਬਾਂ ਲਿਖਣੀ ਸ਼ੁਰੂ ਕੀਤੀਆਂ, ਪੰਜ ਕਿਤਾਬਾਂ ਵੱਲੋਂ ਨੈਸ਼ਨਲ ਪਬਲੀਸ਼ਿੰਗ 'ਚ ਛਾਪੀਆਂ ਗਈਆਂ ਹਨ। ਉਹ ਅੰਗਰੇਜ਼ੀ ਵਿੱਚ ਕੰਪਿਊਟਰ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਕਰ ਚੁੱਕੇ ਹਨ।
ਫੌਜ ਵਿੱਚ 34 ਸਾਲ ਉਨ੍ਹਾਂ ਸੇਵਾ ਨਿਭਾਈ, ਉਨ੍ਹਾਂ ਦੇ ਦੋਵੇਂ ਬੇਟੇ ਵੀ ਭਾਰਤੀ ਫੌਜ ਵਿੱਚ ਉੱਚ-ਅਹੁਦਿਆਂ ਉੱਤੇ ਸੇਵਾ ਨਿਭਾ ਰਹੇ ਹਨ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਉਹ ਪ੍ਰਿੰਸੀਪਲ ਡਰੈਕਟਰ ਵਜੋਂ ਸੇਵਾ ਮੁਕਤ ਹੋਏ। ਉਨ੍ਹਾਂ ਕਿਹਾ ਕਿ ਉਹ ਸਿਟੀ ਗਰੁੱਪ ਖੜ੍ਹਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਇਸ ਤੋਂ ਇਲਾਵਾ ਆਦੇਸ਼ ਵਿਰੁਧ ਦੇ 2 ਕਾਲਜ ਤੋਂ 17 ਕਾਲਜ ਖੜ੍ਹੇ ਕੀਤੇ, ਦੇਸ਼ ਭਗਤ ਯੂਨੀਵਰਸਿਟੀ ਵਿੱਚ ਉਹ ਉੱਚ ਅਹੁਦੇ ਉੱਤੇ ਰਹੇ। ਇਸ ਤੋਂ ਇਲਾਵਾ ਉਹ ਸੁਖਮਣੀ ਗਰੁੱਪ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ। - ਕਰਨਲ ਡਾ. ਦਲਵਿੰਦਰ ਸਿੰਘ
ਧਾਰਮਿਕ ਕਿਤਾਬਾਂ: ਕਰਨਲ ਡਾਕਟਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਖ ਕੌਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉਨ੍ਹਾਂ ਦੀਆਂ ਉਦਾਸੀਆਂ ਨੂੰ ਲੈ ਕੇ ਲਿਖੀ ਗਈ ਕਿਤਾਬ life, travels and teachings of Guru Nanak dev ji ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਸੀ, ਉਨ੍ਹਾਂ ਦੀ ਜੀਵਨੀ ਅਤੇ ਉਦਾਸੀਆਂ ਨਾਲ ਸਬੰਧਤ ਹਰ ਥਾਂ ਉੱਤੇ ਜਾ ਕੇ ਤਜ਼ਰਬਾ ਲੈ ਕੇ ਵਿਦੇਸ਼ਾਂ ਵਿੱਚ ਜਾ ਕੇ ਵੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਅਤੇ ਉਦਾਸੀਆਂ ਨਾਲ ਸਬੰਧਤ ਕਿਤਾਬ ਵਿੱਚ ਛਾਪੀ ਗਈ ਹੈ।
ਉਹਨਾਂ ਕਿਹਾ ਕਿ ਹੁਣ ਉਹ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਅਤੇ ਉਹਨਾਂ ਦੀਆਂ ਜੰਗਾਂ ਨੂੰ ਸਮਰਪਿਤ ਕਿਤਾਬ ਅਗਲੇ ਮਹੀਨੇ ਲੋਕ ਸਮਰਪਿਤ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਨੇ ਇਹ ਕਿਤਾਬ ਲਿਖਣ ਲਈ ਵੀ ਗੁਰੂ ਸਾਹਿਬ ਦੇ ਚਰਨ ਛੋਹ ਅਸਥਾਨ ਉੱਤੇ ਆਪ ਪਹੁੰਚ ਕਰਕੇ ਇਸ ਨੂੰ ਤਿਆਰ ਕੀਤਾ ਹੈ। ਉਹਨਾਂ ਨੇ ਟੀਵੀ ਤੇ ਵੀਡੀਓ ਪ੍ਰੋਗਰਾਮ ਵੀ ਕੀਤੇ ਹਨ। ਜਿਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਸਾਹਿਬ ਉੱਤੇ ਵੀ ਉਹਨਾਂ ਨੇ ਕਿਤਾਬ ਲਿਖੀ ਹੈ।
ਸਿੱਖਿਅਕ ਕਿਤਾਬਾਂ: ਕਰਨਲ ਡਾਕਟਰ ਦਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਧਾਰਮਿਕ ਕਿਤਾਬਾਂ ਅਤੇ ਜੀਵਨੀ ਤੋਂ ਇਲਾਵਾ ਇੰਜੀਨੀਅਰਿੰਗ ਨੂੰ ਲੈ ਕੇ ਵੀ ਕਈ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ nano technology ਨੂੰ ਲੈ ਕੇ ਉਹ 4 ਕਿਤਾਬਾਂ ਲਿਖ ਚੁੱਕੇ ਹਨ, ਗੁਰਬਾਣੀ ਸਾਇੰਸ ਨੂੰ ਲੈ ਕੇ 3 ਕਿਤਾਬਾਂ, ਕਹਾਣੀਆਂ ਕਵਿਤਾਵਾਂ ਨਾਲ ਸਬੰਧਤ 3 ਕਿਤਾਬਾਂ, ਲੇਖਾਂ ਤੇ 8 ਕਿਤਾਬਾਂ ਲਿਖੀਆਂ ਹੋਈਆ ਹਨ। ਉਹਨਾਂ ਕਿਹਾ ਸਭ ਤੋਂ ਪਹਿਲੀ ਕਿਤਾਬ ਉਨ੍ਹਾਂ ਨੇ 2002 ਵਿੱਚ ਲਿਖੀ ਸੀ, ਜਿਸ ਨੂੰ ਸ਼ਿਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ ਸੀ। ਐਸ.ਜੀ.ਪੀ.ਸੀ ਨਾਲ ਮਿਲ ਕੇ ਉਹ ਹੁਣ ਤੱਕ 25 ਤੋਂ ਵੱਧ ਕਿਤਾਬਾਂ ਛਾਪ ਚੁੱਕੇ ਹਨ। ਸੈਰ-ਸਪਾਟੇ ਨੂੰ ਲੈ ਕੇ ਵੀ ਉਹਨਾਂ ਨੇ ਕਈ ਕਿਤਾਬਾਂ ਛਪੀਆਂ ਹਨ। ਜਿਸ ਵਿੱਚ ਟਰਾਈਬਸ ਆਫ ਅਰੁਣਾਚਲ ਪ੍ਰਦੇਸ਼ ਸ਼ਾਮਲ ਹੈ। ਉਨ੍ਹਾਂ ਨੇ 3 ਸਾਲ 2 vol ਦੀ ਕਿਤਾਬ ਲਿਖੀ ਹੈ, ਉਨ੍ਹਾਂ ਵੱਲੋਂ ਯੂਨਿਰਵਰਸਿਟੀ ਵਿੱਚ ਇਹ ਕਿਤਾਬ ਲਗਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 2 vol ਦੀ ਕਿਤਾਬ ਨੂੰ ਉਨ੍ਹਾਂ ਨੇ ਅਨੁਵਾਦ ਕੀਤਾ ਅਤੇ ਇਸ ਦੀ ਅਨੁਵਾਦ ਕੀਤੀ ਕਿਤਾਬ ਨੂੰ ਬਕਾਇਦਾ, ਉਹਨਾਂ ਦੀ ਭਾਸ਼ਾ ਰਿਕਾਰਡ ਕੀਤੀ।
ਰੈਕਮੈਂਡਰ ਸਿਸਟਮ ਕੰਪਿਊਟਰ ਉੱਤੇ ਲਿਖੀ ਗਈ, ਉਨ੍ਹਾਂ ਦੀ ਕਿਤਾਬ ਯੂਰਪ ਦੀ ਹਰ ਭਾਸ਼ਾ ਦੇ ਵਿੱਚ ਅਨੁਵਾਦ ਕੀਤੀ ਗਈ ਹੈ, ਇਹ ਕਿਤਾਬ ਬਕਾਇਦਾ ਯੂਰਪ ਦੇ ਸਕੂਲਾਂ ਦੇ ਅੰਦਰ ਸਿਲੇਬਸ ਦੇ ਅੰਦਰ ਪੜਾਈ ਜਾਂਦੀ ਹੈ। ਉਨ੍ਹਾਂ ਨੇ ਇਸ ਨੂੰ ਕਾਫੀ ਬਰੀਕੀ ਦੇ ਨਾਲ ਵੇਖਿਆ ਹੈ ਅਤੇ ਇਸ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਕਰਕੇ ਇਹ ਕਿਤਾਬ ਕਾਫੀ ਪ੍ਰਚਲਤ ਹੋਈ ਹੈ। ਉਹਨਾਂ ਕਿਹਾ ਕਿ ਉਹ ਕਈ ਸਨਮਾਨ ਹਾਸਿਲ ਕਰ ਚੁੱਕੇ ਹਨ, ਜਿਹਨਾਂ ਵਿੱਚ 2019 ਦੌਰਾਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਬੈਸਟ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਅਮਰੀਕਾ ਵਿੱਚ ਏ.ਬੀ.ਆਈ ਐਵਾਰਡ, ਬੈਸਟ ਬਿਜ਼ਨਸਮੈਨ ਮੈਨੇਜਮੈਂਟ ਐਵਾਰਡ, ਸਿੱਖਿਆ ਨਾਲ ਸਬੰਧਤ ਉਹ ਅੱਧਾ ਦਰਜਨ ਤੋਂ ਵੱਧ ਐਵਾਰਡ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ, ਸਿਰਜਨਧਾਰਾ ਐਵਾਰਡ ਆਦਿ ਹਾਸਿਲ ਕਰ ਚੁੱਕੇ ਹਨ। - ਕਰਨਲ ਡਾ. ਦਲਵਿੰਦਰ ਸਿੰਘ