ਪੰਜਾਬ

punjab

ETV Bharat / state

ਕਾਲਜ ਵਿੱਚ ਲੱਖਾਂ ਰੁਪਏ ਦਾ ਗਬਨ ਕਰਨ ਵਾਲਾ ਅਕਾਊਂਟੈਂਟ ਫਰਾਰ - ludhiana news

ਨੈਸ਼ਨਲ ਕਾਲਜ ਫਾਰ ਗਰਲਜ਼ ਵਿੱਚ ਕੰਮ ਕਰਨ ਵਾਲਾ ਅਕਾਊਂਟੈਂਟ ਲੱਖਾਂ ਰੁਪਏ ਦਾ ਗਬਨ ਕਰਨ ਤੋਂ ਬਾਅਦ ਫਰਾਰ ਹੋ ਗਿਆ। ਇਸ ਅਕਾਊਂਟੈਂਟ ਦੀ ਨਿਯੁਕਤੀ ਵੀ ਪ੍ਰਿੰਸੀਪਲ ਦੀ ਨਿਯੁਕਤੀ ਦੇ ਸਮੇਂ ਦਰਮਿਆਨ ਹੀ ਹੋਈ ਸੀ।

ਨੈਸ਼ਨਲ ਕਾਲਜ ਫਾਰ ਗਰਲਜ਼

By

Published : Sep 14, 2019, 2:59 PM IST

ਲੁਧਿਆਣਾ: ਨੈਸ਼ਨਲ ਕਾਲਜ ਫਾਰ ਗਰਲਜ਼ ਵਿੱਚ ਕੰਮ ਕਰਨ ਵਾਲਾ ਅਕਾਊਂਟੈਂਟ ਲੱਖਾਂ ਰੁਪਏ ਦਾ ਗਬਨ ਕਰਨ ਤੋਂ ਬਾਅਦ ਫਰਾਰ ਹੋ ਗਿਆ। ਲੱਖਾਂ ਰੁਪਏ ਦੇ ਗਬਨ ਕਰਨ ਵਾਲਾ ਅਕਾਊਂਟੈਂਟ ਕੈਨੇਡਾ ਪਹੁੰਚਿਆ।

ਇਲਾਕੇ ਦੀਆਂ ਲੜਕੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਮਾਜ ਸੇਵੀ ਲੋਕਾਂ ਦੀ ਸਹਾਇਤਾ ਨਾਲ ਚੱਲਣ ਵਾਲੀ ਸ਼ਹਿਰ ਦੀ ਇੱਕੋ ਇੱਕ ਪ੍ਰਾਈਵੇਟ ਸੰਸਥਾ ਨੈਸ਼ਨਲ ਕਾਲਜ ਫ਼ਾਰ ਵੁਮੈਨ ਮਾਛੀਵਾੜਾ ਸਾਹਿਬ ਉਸ ਵੇਲੇ ਸੁਰੱਖਿਆ ਵਿੱਚ ਆ ਗਈ ਜਦੋਂ ਕਾਲਜ ਮੈਨੇਜਮੈਂਟ ਕਮੇਟੀ ਅਤੇ ਕਾਲਜ ਦੀ ਪ੍ਰਿੰਸੀਪਲ ਦੀ ਵੱਡੀ ਅਣਗਹਿਲੀ ਕਾਰਨ ਲੱਖਾਂ ਰੁਪਏ ਦਾ ਗਬਨ ਕਰਨ ਤੋਂ ਬਾਅਦ ਇੱਕ ਅਕਾਊਂਟੈਂਟ ਕੈਨੇਡਾ ਪਹੁੰਚ ਗਿਆ।

ਵੇਖੋ ਵੀਡੀਓ

ਸੋਚਣ ਵਾਲੀ ਗੱਲ ਹੈ ਕਿ ਕਾਲਜ ਵਿੱਚ ਇੱਕ ਕਲਰਕ ਦਾ ਕੰਮ ਕਰਨ ਵਾਲਾ ਵਿਅਕਤੀ ਐਨਾ ਵੱਡਾ ਗਬਨ ਕਿਵੇ ਕਰ ਸਕਦਾ ਹੈ। ਕਾਲਜ ਮੈਨੇਜਮੈਂਟ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਦੇਖਣ 'ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਪ੍ਰਿੰਸੀਪਲ ਦੇ ਹੁੰਦਿਆਂ ਹੋਇਆਂ ਅਤੇ ਮਨੇਜਮੈਂਟ ਦੀ ਦਖਲ 'ਤੇ ਹੁੰਦਿਆਂ ਹੋਇਆ ਲੱਖਾਂ ਰੁਪਏ ਦਾ ਗ਼ਬਨ ਕਿਵੇ ਹੋ ਗਿਆ।

ਪ੍ਰਬੰਧਕਾਂ ਦੀ ਇਨ੍ਹੀ ਵੱਡੀ ਅਣਗਹਿਲੀ ਕਾਰਨ ਨੈਸ਼ਨਲ ਕਾਲਜ ਦਾ ਅਕਾਊਂਟੈਂਟ ਲੱਖਾਂ ਰੁਪਏ ਦਾ ਗਬਨ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਕਿਵੇਂ ਹੋਇਆ। ਕਾਲਜ ਦੀ ਪ੍ਰਿੰਸੀਪਲ ਮੀਡੀਆ ਤੋਂ ਭੱਜਦੀ ਨਜ਼ਰ ਆਈ ,ਜਿਸ ਨੇ ਬਿਆਨ ਦੇਣ ਤੋਂ ਪੱਲਾ ਝਾੜਿਆ।

ਇਹ ਵੀ ਪੜੋ: ਹੜ੍ਹਾਂ ਕਾਰਨ ਰੁੜ੍ਹਿਆ ਸ਼ਮਸ਼ਾਨਘਾਟ, ਲੋਕ ਘਰਾਂ ਵਿੱਚ ਹੀ ਸਸਕਾਰ ਕਰਨ ਲਈ ਮਜਬੂਰ

ਇਸ ਲੱਖਾਂ ਰੁਪਏ ਦੇ ਹੋਏ ਗਬਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੁੰਦੇ ਹਨ ਇਸ ਅਕਾਊਂਟੈਂਟ ਦੀ ਨਿਯੁਕਤੀ ਵੀ ਪ੍ਰਿੰਸੀਪਲ ਦੀ ਨਿਯੁਕਤੀ ਦੇ ਸਮੇਂ ਦਰਮਿਆਨ ਹੀ ਹੋਈ ਸੀ। ਆਖਿਰ ਉਸ ਦੇ ਕਾਲਜ ਤੋਂ ਕੈਨੇਡਾ ਪਹੁੰਚਣ ਤੱਕ ਦੇ ਸਫਰ ਤੋਂ ਬਾਅਦ ਹੀ ਇਹ ਮੁੱਦਾ ਕਿਉਂ ਉਛਾਲਿਆ ਗਿਆ ਕੀ ਇਸ ਗਬਨ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਤਾਂ ਨਹੀਂ ਹਨ।

ABOUT THE AUTHOR

...view details