ਲੁਧਿਆਣਾ: ਪਹਾੜੀ ਇਲਾਕਿਆਂ 'ਚ ਹੋ ਰਹੀ ਲਗਾਤਾਰ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਠੰਡ ਨੇ 50 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਜਕੇਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੀਤੀ ਰਾਤ ਘੱਟੋ-ਘੱਟ ਪਾਰਾ 2.2 ਰਿਹਾ, ਦਿਨ ਦਾ ਵੱਧ ਤੋਂ ਵੱਧ ਪਾਰਾ 9 ਡਿਗਰੀ ਤੱਕ ਰਿਹਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹ ਦਾਅਵਾ ਕੀਤਾ ਹੈ ਕਿ ਬੀਤੇ ਕਈ ਦਹਾਕਿਆਂ ਦਾ ਰਿਕਾਰਡ ਠੰਡ ਨੇ ਤੋੜ ਦਿੱਤਾ ਹੈ, ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਘੱਟੋ-ਘੱਟ ਰਾਤ ਦਾ ਪਾਰਾ 2.2 ਡਿਗਰੀ ਅਤੇ ਹੇਠਲਾ ਤਾਪਮਾਨ 0 ਡਿਗਰੀ ਦੇ ਨੇੜੇ ਸੀ ਜੋ ਕੇ ਆਪਣੇ ਆਪ 'ਚ ਇੱਕ ਵੱਡਾ ਰਿਕਾਰਡ ਹੈ।