ਪੰਜਾਬ

punjab

ETV Bharat / state

ਲੁਧਿਆਣਾ 'ਚ ਠੰਢ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਕੋਹਰਾ

ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਦਿਨੀਂ ਪਏ ਮੀਂਹ ਤੋਂ ਬਾਅਦ ਲਗਾਤਾਰ ਠੰਢ ਵਧਦੀ ਜਾ ਰਹੀ ਹੈ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਬੀਤੇ ਦਿਨ ਵੱਧ ਤੋਂ ਵੱਧ ਪਾਰਾ 13 ਡਿਗਰੀ ਰਿਹਾ ਜੋ ਕਿ ਬੀਤੇ 50 ਸਾਲ ਦੇ ਵਿੱਚ ਸਭ ਤੋਂ ਘੱਟ ਸੀ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਟੈਂਪਰੇਚਰ ਮਾਪਣ ਦੇ ਯੰਤਰ 1970 ਦੇ ਵਿੱਚ ਲੱਗੇ ਸਨ ਉਦੋਂ ਤੋਂ ਜੋ ਰਿਕਾਰਡ ਹੁਣ ਤੱਕ ਦਰਜ ਕੀਤਾ ਗਿਆ ਉਸ ਵਿੱਚ ਕਦੇ ਵੀ ਇੰਨੀ ਠੰਢ ਨਹੀਂ ਪਈ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਠੰਡ 'ਚ ਹੋਰ ਇਜ਼ਾਫਾ ਹੋਵੇਗਾ।

ਫੋਟੋ
ਫੋਟੋ

By

Published : Dec 14, 2020, 4:03 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ: ਪ੍ਰਭਜੋਤ ਕੌਰ ਨੇ ਦੱਸਿਆ ਕਿ ਠੰਢ ਨੇ ਬੀਤੇ 50 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿਨ 'ਚ ਠੰਢ ਵੱਧ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਨੂੰ ਕੋਲਡ ਡੇਅ ਦੇ ਵਜੋਂ ਜਾਣਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਅਜਿਹੀ ਠੰਢ ਪਹਿਲੀ ਵਾਰ 2019 ਦੇ 'ਚ ਵੇਖਣ ਨੂੰ ਮਿਲੀ ਸੀ ਅਤੇ ਹੁਣ ਇਸ ਸਾਲ ਸਾਰੇ ਰਿਕਾਰਡ ਠੰਢ ਨੇ ਤੋੜ ਦਿੱਤੇ ਹਨ।

ਵੀਡਿਓ

ਪ੍ਰਭਜੋਤ ਕੌਰ ਨੇ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਰਨ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੀ ਬਰਫਬਾਰੀ ਕਾਰਨ ਸ਼ੀਤ ਲਹਿਰ ਮੈਦਾਨੀ ਇਲਾਕਿਆਂ ਵੱਲ ਵਗ ਰਹੀ ਹੈ ਜਿਸ ਕਰਕੇ ਠੰਢ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਧੁੰਦ ਹੋਰ ਵਧ ਸਕਦੀ ਹੈ ਅਤੇ ਆਉਂਦੇ ਦਿਨਾਂ 'ਚ ਠੰਢ ਵੀ ਹੋਰ ਵਧੇਗੀ ਅਤੇ ਟੈਂਪਰੇਚਰ 10-15 ਡਿਗਰੀ ਦੇ 'ਚ ਰਹਿਣ ਦੇ ਆਸਾਰ ਹਨ ਉਨ੍ਹਾਂ ਕਿਹਾ ਕਿ ਅਜਿਹੀ ਠੰਢ ਲੋਕਾਂ ਨੂੰ ਵੱਧ ਮਹਿਸੂਸ ਹੁੰਦੀ ਹੈ ਕਿਉਂਕਿ ਦਿਨ ਵੇਲੇ ਸੂਰਜ ਨਾ ਨਿਕਲਣ ਕਰਕੇ ਤਪਿਸ਼ ਮਹਿਸੂਸ ਨਹੀਂ ਹੁੰਦੀ ਜਿਸ ਕਰਕੇ ਠੰਢ ਜ਼ਿਆਦਾ ਲੱਗਦੀ ਹੈ।

ABOUT THE AUTHOR

...view details