ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਲਾਭਪਾਤਰੀਆਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਬਣਾਉਣ ਦੀ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ।
ਆਟਾ-ਦਾਲ ਸਕੀਮ ਲਾਭਪਾਤਰੀਆਂ ਨੂੰ ਸਰਕਾਰ ਦਾ ਵੱਡਾ ਝਟਕਾ - punjab news
ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਬਣਾਉਣ ਦੀ ਨਵੀਂ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ, ਜਿਨ੍ਹਾਂ ਕਾਰਡਾਂ ਦਾ ਨਾਂਅ 'ਤਿਰੰਗਾ ਕਾਰਡ' ਰੱਖਿਆ ਜਾਵੇਗਾ।
ਇਸ ਬਾਰੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨੀਲੇ ਕਾਰਡ ਬੰਦ ਨਹੀਂ ਕੀਤੇ ਜਾ ਰਹੇ ਸਗੋਂ ਉਨ੍ਹਾਂ ਨੂੰ ਸਮਾਰਟ ਕਾਰਡ 'ਚ ਤਬਦੀਲ ਕੀਤਾ ਜਾ ਰਿਹਾ ਹੈ, ਤਾਂ ਜੋ ਲਾਭਪਾਤਰੀ ਸਰਕਾਰ ਦੀਆਂ ਵੱਧ ਤੋਂ ਵੱਧ ਸਕੀਮਾਂ ਦਾ ਫ਼ਾਇਦਾ ਲੈ ਸਕਣ। ਪੰਜਾਬ ਸਰਕਾਰ ਚੋਣ ਮੈਨੀਫ਼ੈਸਟੋ 'ਚ ਕੀਤਾ ਹਰ ਵਾਅਦਾ ਪੂਰਾ ਕਰੇਗੀ ਅਤੇ ਉਹ ਗਰੀਬਾਂ ਨੂੰ ਆਟਾ-ਦਾਲ ਦੇ ਨਾਲ ਘਿਉ ਅਤੇ ਚਾਹ ਪੱਤੀ ਵੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਉੱਥੇ ਹੀ ਕਾਂਗਰਸ ਸਰਕਾਰ ਵੱਲੋਂ ਨੀਲੇ ਕਾਰਡਾਂ ਨੂੰ ਲੈ ਕੇ ਕੀਤੇ ਜਾ ਰਹੇ ਫ਼ੇਰਬਦਲ 'ਤੇ ਨਿਸ਼ਾਨਾ ਸਾਧਦਿਆਂ ਸੀਨੀਅਰ ਅਕਾਲੀ ਆਗੂ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਸੂਬੇ ਵਿੱਚ 31 ਲੱਖ ਨੀਲੇ ਕਾਰਡ ਬਣਾਏ ਸਨ, ਜਿਨ੍ਹਾਂ 'ਚੋਂ 11 ਇਲਾਕਿਆਂ ਦੇ ਕਾਰਡ ਕਾਂਗਰਸ ਸਰਕਾਰ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਨੂੰ ਵਾਚਣ ਦਾ ਫ਼ੈਸਲਾ ਲੈ ਰਹੀ ਹੈ।