ਪੰਜਾਬ

punjab

ETV Bharat / state

ਪਰਲ ਪੀੜਤਾਂ ਨੂੰ ਬੱਝੀ ਆਸ, ਸੀਐਮ ਮਾਨ ਵੱਲੋਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਐਕੁਆਇਰ ਕਰ ਲੋਕਾਂ ਨੂੰ ਪੈਸਾ ਮੋੜਨ ਦੇ ਨਿਰਦੇਸ਼

ਚਿੱਟ ਫੰਡ ਘੁਟਾਲੇ ਦੇ ਵਿੱਚ ਕੀਤੇ ਦੇ ਘਪਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਪੰਜਾਬ ਨੇ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਨੂੰ ਐਕੁਆਇਰ ਕਰ ਕੇ ਉਨ੍ਹਾਂ ਦੇ ਪੈਸੇ ਪੰਜਾਬ ਦੇ ਲੋਕਾਂ ਨੂੰ ਮੋੜਨ ਦਾ ਐਲਾਨ ਕਰ ਦਿੱਤਾ ਹੈ।

CM Mann directed to give money to the victims after taking possession of the pearl lands
ਸੀਐਮ ਮਾਨ ਵੱਲੋਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਐਕੁਆਇਰ ਕਰ ਲੋਕਾਂ ਨੂੰ ਪੈਸਾ ਮੋੜਨ ਦੇ ਨਿਰਦੇਸ਼

By

Published : Jun 30, 2023, 1:36 PM IST

ਪਰਲ ਪੀੜਤਾਂ ਨੂੰ ਬੱਝੀ ਆਸ, ਸੀਐਮ ਮਾਨ ਵੱਲੋਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਐਕੁਆਇਰ ਕਰ ਲੋਕਾਂ ਨੂੰ ਪੈਸਾ ਮੋੜਨ ਦੇ ਨਿਰਦੇਸ਼



ਲੁਧਿਆਣਾ :
ਪਰਲਗਰੁੱਪ ਵੱਲੋਂ ਚਿੱਟ ਫੰਡ ਘੁਟਾਲੇ ਦੇ ਵਿੱਚ ਕੀਤੇ ਦੇ ਘਪਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਪੰਜਾਬ ਨੇ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਨੂੰ ਐਕੁਆਇਰ ਕਰ ਕੇ ਉਨ੍ਹਾਂ ਦੇ ਪੈਸੇ ਪੰਜਾਬ ਦੇ ਲੋਕਾਂ ਨੂੰ ਮੋੜਨ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਭਰ ਵਿੱਚੋਂ 5 ਕਰੋੜ ਤੋਂ ਵੱਧ ਲੋਕਾਂ ਨੇ ਪਰਲਜ਼ ਕੰਪਨੀ ਵਿਚ ਨਿਵੇਸ਼ ਕੀਤਾ ਸੀ। ਲੋਕਾਂ ਦੇ ਕਰੋੜਾਂ ਰੁਪਏ ਦਾ ਗਬਨ ਕਰਨ ਵਾਲੀ ਇਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਹਾਲਾਂਕਿ ਜੇਲ੍ਹ ਵਿਚ ਹੈ, ਪਰ ਹੁਣ ਮੁੱਖ ਮੰਤਰੀ ਨੇ ਲੋਕਾਂ ਨੂੰ ਇਨਸਾਫ ਦਵਾਉਣ ਦਾ ਫੈਸਲਾ ਕੀਤਾ ਹੈ।

ਕਮਲ ਮਾਂਗਟ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪਿਆ ਬੂਰ :ਲੁਧਿਆਣਾ ਵਿੱਚ ਵੀ ਪਿੰਡਾਂ ਦੇ ਅੰਦਰ ਪਰਲਜ਼ ਗਰੁੱਪ ਵੱਲੋਂ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਸੀ। ਉਨ੍ਹਾਂ ਨੂੰ ਵੀ ਆਸ ਬਝੀ ਹੈ। ਲੁਧਿਆਣਾ ਦੇ ਧੰਨਸੂ ਵਿੱਚ ਪਰਲ ਗਰੁੱਪ ਦੀ ਸੈਂਕੜੇ ਏਕੜ ਪ੍ਰਾਈਮ ਲੋਕੇਸ਼ਨ ਉਤੇ ਪਈ ਹੈ, ਜਿਸ ਨੂੰ ਸਭ ਤੋਂ ਪਹਿਲਾਂ ਐਕੁਆਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਰਲ ਗਰੁੱਪ ਦੇ ਘੁਟਾਲੇ ਨੂੰ ਲੈਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਕਮਲ ਮਾਂਗਟ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ, 5 ਸਾਲ ਤੋਂ ਇਸ ਮਾਮਲੇ ਵਿੱਚ ਲਗਾਤਾਰ 2 ਪਰਚੇ ਪਵਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਇਸ ਮੁਹਿੰਮ ਨੂੰ ਬੂਰ ਪਿਆ ਹੈ।



ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ :ਇਸ ਮਾਮਲੇ ਨੂੰ ਲੈਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਸਾਡੀ ਉਮਰ ਭਰ ਦੀ ਕਮਾਈ ਪਰਲ ਗਰੁੱਪ ਦੇ ਵਿਚ ਲਗਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਹੋ ਗਿਆ ਅਤੇ ਉਹਨਾਂ ਦੀ ਉਮਰ ਭਰ ਦੀ ਕਮਾਈ ਬਰਬਾਦ ਹੋ ਗਈ, ਪਰ ਹੁਣ ਮੁੱਖ ਮੰਤਰੀ ਪੰਜਾਬ ਦੇ ਐਲਾਨ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਹੁਣ ਆਸ ਬੱਝੀ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਅਤੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਜਿਹੜੀ ਉਨ੍ਹਾਂ ਨੇ ਪਰਲਜ਼ ਕੰਪਨੀ ਦੇ ਵਿਚ ਲਗਾਈ ਸੀ ਉਹ ਹੁਣ ਉਨ੍ਹਾਂ ਨੂੰ ਮਿਲਣ ਦੀ ਆਸ ਬੱਝੀ ਹੈ। ਪਰਿਵਾਰਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ ਨਾਲ ਹੀ ਕਮਲ ਮਾਂਗਟ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਲਗਾਤਾਰ ਚੁੱਕਿਆ ਅਤੇ ਸਰਕਾਰਾਂ ਦੇ ਖ਼ਿਲਾਫ਼ ਲੜਾਈ ਵੀ ਲੜੀ।



ਆਪ ਆਗੂ ਅਤੇ ਕਮਲ ਮਾਂਗਟ ਨੇ ਦੱਸਿਆ ਕਿ ਉਹ 5 ਸਾਲ ਤੋਂ ਇਸ ਘਪਲੇ ਦੇ ਖਿਲਾਫ ਪਿੰਡਾਂ ਦੇ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਲੜ ਰਹੇ ਸਨ, ਕਾਂਗਰਸ ਸਰਕਾਰ ਵੇਲੇ ਉਨ੍ਹਾਂ ਤੇ 2 ਪਰਚੇ ਵੀ ਪਾਏ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕੇ ਉਹ ਇਸ ਦਾ ਹੱਲ ਕਰਨਗੇ, ਗਰੀਬਾਂ ਨੂੰ ਵਡੀ ਰਾਹਤ ਮਿਲੇਗੀ, ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਚੰਡੀਗੜ ਰੋਡ ਪ੍ਰਾਇਮ ਲੋਕੇਸ਼ਨ ਤੇ 600 ਏਕੜ ਦੇ ਕਰੀਬ ਜ਼ਮੀਨ ਹੈ ਜਿਕੇ ਕਾਫੀ ਮਹਿੰਗੀ ਹੈ ਇਸ ਨਾਲ ਹੀ ਪੂਰੇ ਪੰਜਾਬ ਦੇ ਲੋਕਾਂ ਦੇ ਪੈਸੇ ਉੱਤਰ ਜਾਣਗੇ।

ABOUT THE AUTHOR

...view details