ਪੰਜਾਬ

punjab

ETV Bharat / state

ਵਿਧਾਨ ਸਭਾ ਦੀਆਂ ਵੋਟਾਂ: ਸੀਐੱਮ ਚੰਨੀ ਨੇ ਕੱਸਿਆ ਕੇਜਰੀਵਾਲ 'ਤੇ ਤੰਜ

ਸੀਐਮ ਚਿਹਰਾ ਐਲਾਨਣ ਤੋਂ ਬਾਅਦ ਚਰਨਜੀਤ ਚੰਨੀ ਨੇ ਲੁਧਿਆਣਾ 'ਚ ਕਾਂਗਰਸ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਉੱਤੇ ਤੰਜ਼ ਕੱਸਿਆ।

ਵਿਧਾਨ ਸਭਾ ਦੀਆਂ ਵੋਟਾਂ: ਸੀਐੱਮ ਚੰਨੀ ਨੇ ਕੱਸਿਆ ਕੇਜਰੀਵਾਲ 'ਤੇ ਤੰਜ
ਵਿਧਾਨ ਸਭਾ ਦੀਆਂ ਵੋਟਾਂ: ਸੀਐੱਮ ਚੰਨੀ ਨੇ ਕੱਸਿਆ ਕੇਜਰੀਵਾਲ 'ਤੇ ਤੰਜ

By

Published : Feb 11, 2022, 12:36 PM IST

ਲੁਧਿਆਣਾ:ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਲੁਧਿਆਣਾ ਵਿਚ ਹਲਕਾ ਆਤਮ ਨਗਰ ਅਤੇ ਲੁਧਿਆਣਾ ਹਲਕਾ ਪੂਰਬੀ ਦੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਪਹੁੰਚੇ, ਇਸ ਦੌਰਾਨ ਜਿਥੇ ਚਰਨਜੀਤ ਚੰਨੀ ਨੇ ਕਿਹਾ ਕਿ ਕਾਂਗਰਸ ਵੱਲੋਂ ਰਿਜੈਕਟ ਕੀਤੇ ਹੋਏ ਉਮੀਦਵਾਰਾਂ ਨੂੰ ਹੀ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ।

ਉਥੇ ਹੀ ਉਨ੍ਹਾਂ ਨੇ ਕੇਜਰੀਵਾਲ ਦੇ ਕੱਪੜਿਆਂ ਅਤੇ ਪਹਿਰਾਵੇ 'ਤੇ ਮੁੜ ਤੰਜ ਕੱਸਦਿਆਂ ਕਿਹਾ ਕਿ ਉਹ ਜਾਣ ਬੁੱਝ ਕੇ ਫਟੇ ਹੋਏ ਕੱਪੜੇ ਕੈਂਚੀ ਵਾਲੀ ਚੱਪਲ ਪਾ ਕੇ ਘੁੰਮਦੇ ਹਨ।

ਉਹਨਾਂ ਨੇ ਕਿਹਾ ਜੇਕਰ ਉਨ੍ਹਾਂ ਕੋਲ ਕੱਪੜੇ ਨਹੀਂ ਹਨ ਤਾਂ ਮੈਂ ਦੇ ਦਿੰਦਾ ਹਾਂ। ਉਨ੍ਹਾਂ ਕੇਜਰੀਵਾਲ ਨੂੰ ਮੁੜ ਤੋਂ ਕਾਲਾ ਅੰਗਰੇਜ਼ ਦੱਸਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਲੁੱਟਣ ਲਈ ਇੱਥੇ ਆਈ ਹੈ। ਚਰਨਜੀਤ ਚੰਨੀ ਨੇ ਕਿਹਾ ਕਿ ਮੈਨੂੰ ਲੋਕਾਂ ਨੇ ਤਾਕਤ ਦਿੱਤੀ ਹੈ।

ਵਿਧਾਨ ਸਭਾ ਦੀਆਂ ਵੋਟਾਂ: ਸੀਐੱਮ ਚੰਨੀ ਨੇ ਕੱਸਿਆ ਕੇਜਰੀਵਾਲ 'ਤੇ ਤੰਜ

ਉਥੇ ਹੀ ਦੂਜੇ ਪਾਸੇ ਲੁਧਿਆਣਾ ਆਤਮ ਨਗਰ ਤੋਂ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਮੁੜ ਤੋਂ ਸੀਐਮ ਚਿਹਰਾ ਐਲਾਨਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਉਨ੍ਹਾਂ ਦੇ ਹਲਕੇ 'ਚ ਪ੍ਰਚਾਰ ਕਰਨ ਲਈ ਪਹੁੰਚੇ।

ਜ਼ੋਨਾਂ ਲਈ ਬਹੁਤ ਵੱਡੀ ਗੱਲ ਹੈ ਇਸ ਨਾਲ ਵਰਕਰਾਂ 'ਚ ਨਵਾਂ ਜੋਸ਼ ਆਇਆ ਹੈ, ਉਥੇ ਹੀ ਦੂਜੇ ਪਾਸੇ ਲੁਧਿਆਣਾ ਪੂਰਬੀ ਤੋਂ ਉਮੀਦਵਾਰ ਸੰਜੇ ਤਲਵਾਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹਰਮਨ ਪਿਆਰੇ ਲੀਡਰ ਹਨ। ਸਾਰੇ ਵਿਧਾਇਕਾਂ ਨੇ ਵੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਮੋਹਰ ਲਾਈ ਸੀ, ਉਨ੍ਹਾਂ ਕਿਹਾ ਇਸ ਦਾ ਫ਼ਾਇਦਾ ਜ਼ਰੂਰ ਕਾਂਗਰਸ ਪਾਰਟੀ ਨੂੰ ਹੋਵੇਗਾ।

ਇਹ ਵੀ ਪੜ੍ਹੋ:ਜਾਵੇਦ ਅਖਤਰ ਹਿਜਾਬ ਦੇ ਹੱਕ ਵਿੱਚ ਨਹੀਂ, ਪਰ ਗੁੰਡਿਆਂ ਦੀ ਭੀੜ ਲਈ ਡੂੰਘੀ ਨਫ਼ਰਤ

ABOUT THE AUTHOR

...view details