ਪੰਜਾਬ

punjab

ETV Bharat / state

ਮੈਂ ਖੁਦ ਪਟਾਕੇ ਵੇਚ ਪੜ੍ਹਾਈ ਦਾ ਖਰਚਾ ਕੱਢਿਆ-CM ਚੰਨੀ - ਦੁਕਾਨਦਾਰ

ਮੁੱਖ ਮੰਤਰੀ ਚੰਨੀ (CM Channi) ਨੇ ਕਿਹਾ ਉਨ੍ਹਾਂ ਦੀ ਸਰਕਾਰ ਇੰਸਪੈਕਟਰੀ ਰਾਜ ਨੂੰ ਨਹੀਂ ਚੱਲਣ ਦੇਵੇਗੀ। ਇਸ ਮੌਕੇ ਉਨ੍ਹਾਂ ਦੀਵਾਲੀ ਮੌਕੇ ਪਟਾਕੇ ਵੇਚਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਖੁਦ ਦਿਵਾਲੀ ਮੌਕੇ ਆਪਣੀ ਦੁਕਾਨ ਅੱਗੇ ਮੰਜਾ ਲਗਾ ਕੇ ਪਟਾਕੇ (pataka) ਵੇਚਦੇ ਰਹੇ ਹਨ ਜਿਸ ਨਾਲ ਵੇਚਦਾ ਰਿਹਾ ਪਟਾਕੇ ਸਾਲ ਦਾ ਕੱਢਦਾ ਸੀ ਖਰਚਾ

ਮੈਂ ਖੁਦ ਪਟਾਕੇ ਵੇਚ ਪੜ੍ਹਾਈ ਦਾ ਖਰਚਾ ਕੱਢਿਆ-CM ਚੰਨੀ
ਮੈਂ ਖੁਦ ਪਟਾਕੇ ਵੇਚ ਪੜ੍ਹਾਈ ਦਾ ਖਰਚਾ ਕੱਢਿਆ-CM ਚੰਨੀ

By

Published : Oct 27, 2021, 8:49 PM IST

ਲੁਧਿਆਣਾ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਆਪਣੇ ਆਪ ਨੂੰ ਆਮ ਦੱਸ ਕੇ ਆਮ ਲੋਕਾਂ ਵਰਗਾ ਹੋਣ ਦੀ ਗੱਲਾਂ ਅਕਸਰ ਕਰਦੇ ਰਹਿੰਦੇ ਹਨ। ਹੁਣ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇੰਸਪੈਕਟਰੀ ਰਾਜ ਖ਼ਤਮ ਕਰਨ ਅਤੇ ਦੁਕਾਨਾਂ ਖੋਲ੍ਹ ਕੇ ਕੰਮ ਕਰਨ ਦੀ ਗੱਲ ਕਰਦਿਆਂ ਚਰਨਜੀਤ ਚੰਨੀ (Charanjit Channi) ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਦੀ ਵੀ ਟੈਂਟ ਦੀ ਦੁਕਾਨ ਸੀ ਅਤੇ ਉਸ ਵੇਲੇ ਉਹ ਖ਼ੁਦ ਦੁਕਾਨ ਦੇ ਬਾਹਰ ਮੰਜਾ ਲਗਾ ਕੇ ਪਟਾਕੇ ਵੇਚਦੇ ਹੁੰਦੇ ਸਨ। ਚੰਨੀ ਨੇ ਕਿਹਾ ਕਿ ਉਸ ਨਾਲ ਉਨ੍ਹਾਂ ਦਾ ਪੂਰੇ ਸਾਲ ਦਾ ਖਰਚਾ ਨਿਕਲ ਜਾਂਦਾ ਸੀ।

ਮੈਂ ਖੁਦ ਪਟਾਕੇ ਵੇਚ ਪੜ੍ਹਾਈ ਦਾ ਖਰਚਾ ਕੱਢਿਆ-CM ਚੰਨੀ

ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਹਾਲੇ ਬੀਤੇ ਦਿਨ ਹੀ ਪੰਜਾਬ ਸਰਕਾਰ (Punjabi Government) ਵੱਲੋਂ ਨੋਟੀਫਿਕੇਸ਼ਨ (ਨੋਟੀਫਿਕੇਸ਼ਨ) ਜਾਰੀ ਕਰਕੇ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਦੀਵਾਲੀ ਮੌਕੇ ਪਟਾਕੇ ਨਹੀਂ ਚਲਾਏ ਜਾਣਗੇ ਪਰ ਮੁੱਖ ਮੰਤਰੀ ਚੰਨੀ ਸ਼ਾਇਦ ਖੁਦ ਹੀ ਆਪਣੇ ਸਰਕਾਰ ਦੇ ਐਲਾਨ ਤੋਂ ਅਣਜਾਣ ਵਿਖਾਈ ਦੇ ਰਹੇ ਹਨ ਕਿਉਂਕਿ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੁਕਾਨਦਾਰਾਂ ਨੂੰ ਦੀਵਾਲੀ ਨਾਲ ਜੋੜਦਿਆਂ ਕਿਹਾ ਕਿ ਦੀਵਾਲੀ ਮੌਕੇ ਹੀ ਸਮਾਂ ਹੁੰਦਾ ਹੈ ਚਾਰ ਪੈਸੇ ਕਮਾਉਣ ਦਾ ਪਰ ਪੁਲਿਸ ਮੁਲਾਜ਼ਮ ਪਹਿਲਾਂ ਸਵੇਰੇ ਆ ਕੇ ਪਟਾਕੇ ਦੀਆਂ ਦੁਕਾਨਾਂ ਹਟਵਾ ਦਿੰਦੇ ਹਨ ਅਤੇ ਸ਼ਾਮ ਨੂੰ ਫਿਰ ਲਗਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇੰਸਪੈਕਟਰੀ ਰਾਜ ਨੂੰ ਖਤਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਚੰਨੀ ਸਰਕਾਰ ਦੇ ਵੱਡੇ ਐਲਾਨ, BSF ਮਾਮਲੇ ’ਤੇ 8 ਨਵੰਬਰ ਨੂੰ ਸੱਦਿਆ ਵਿਸ਼ੇਸ਼ ਇਜਲਾਸ

ABOUT THE AUTHOR

...view details