ਲੁਧਿਆਣਾ: Chief Minister of Punjab CM Maan ਲੁਧਿਆਣਾ ਵੇਰਕਾ ਮਿਲਕ ਪਲਾਂਟ ਵਿਖੇ 105 ਕਰੋੜ ਦੀ ਲਾਗਤ ਦੇ ਨਾਲ ਬਣਾਏ ਗਏ ਨਵੇਂ ਆਟੋਮੈਟਿਕ ਪਲਾਂਟ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੇਗਾ ਦੁੱਧ ਦੀ ਪ੍ਰੋਡਕਸ਼ਨ ਵਧੇਗੀ। Ludhiana latest news in Punjabi.
ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਨੂੰ ਕੌਮਾਂਤਰੀ ਪੱਧਰ 'ਤੇ ਲਾਂਚ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਾਰੋਬਾਰੀ ਪੰਜਾਬ ਦੇ ਵਿੱਚ ਇਨਵੈਸਟ ਕਰਨ ਲਈ ਰਾਜੀ ਹੋ ਗਏ ਹਨ।
CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਨਵੇਂ ਪ੍ਰੋਜੇਕਟ ਦਾ ਉਦਘਾਟਨ
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ ਹੁਣ ਇੱਕ ਪਰਿਵਾਰ ਹਿੱਸਾ ਨਹੀਂ ਮੰਗਦਾ ਉਨ੍ਹਾਂ ਕਿਹਾ ਕਿ ਪਰਾਲੀ ਦੇ ਖੇਤਰ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ ਅਤੇ ਵੱਡੇ-ਵੱਡੇ ਪ੍ਰੋਜੈਕਟ ਪੰਜਾਬ ਵਿੱਚ ਲੱਗ ਰਹੇ ਹਨ। ਇਸ ਮੌਕੇ ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿਵੇਂ ਮੋਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਹੈ, ਉਸੇ ਤਰ੍ਹਾਂ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਜੋ ਸਾਡੇ ਤੇ ਵਿਸ਼ਵਾਸ ਜਤਾਇਆ ਹੈ ਉਹ ਵੀ ਮੋੜ ਨਹੀਂ ਸਕਦੇ।
ਇਸ ਮੌਕੇ ਵੇਰਕਾਂ ਦੇ ਮੈਨੇਜਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੂਰਾ ਆਟੋਮੈਟਿਕ ਹੈ। ਇਸ ਨਾਲ ਹੁਣ ਦੁੱਧ ਦੀ ਪ੍ਰੋਸੈਸਿੰਗ ਦੀ ਸਮਰੱਥਾ 9 ਲੱਖ ਮੀਟਰਿਕ ਟਨ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੁਣ 10 ਲੱਖ ਮੀਟਰਕ ਟਨ ਮੱਖਣ ਵੀ ਰੋਜ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਸੀਂ ਦੁੱਧ ਇਕੱਤਰ ਕਰਨ ਲਈ ਵੀ ਲਗਾਤਾਰ ਪਿੰਡਾਂ 'ਚ ਸੁਸਾਇਟੀ ਬਨਾਈ ਜਾ ਰਹੀ ਹੈ। ਉਨ੍ਹਾ ਕਿਹਾ ਕੇ ਸਰਕਾਰ ਫੈਟ ਦੀਆਂ ਕੀਮਤਾਂ ਕਿਸਾਨਾਂ ਨੂੰ ਅਦਾ ਕੇ ਰਹੀਆਂ ਹਨ। ਇਸ ਕਰਕੇ ਦੁੱਧ ਮੋਗਾ ਤੋਂ ਵੀ 70 ਪਿੰਡਾਂ ਰਾਹੀਂ ਸਾਡੇ ਕੋਲ ਆ ਰਿਹਾ ਹੈ। ਇਸ ਮੌਕੇ ਲੁਧਿਆਣਾ ਆਤਮ ਨਗਰ ਵਿਧਾਇਕ ਕੁਲਵੰਤ ਸਿੱਧੂ ਨੇ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਦੁੱਧ ਦੀ ਪੈਦਾਵਾਰ ਵੀ ਵਧੇਗੀ।
ਇਹ ਵੀ ਪੜ੍ਹੋ:CM ਮਾਨ ਨੇ ਨੌਜਵਾਨ ਅਧਿਕਾਰੀਆਂ ਦੀ ਕੀਤੀ ਸ਼ਲਾਘਾ, ਆਧੁਨਿਕ ਅਤੇ ਕੁਸ਼ਲ ਪੁਲਿਸਿੰਗ ਈਕੋ ਸਿਸਟਮ ਬਣਾਉਣ ਲਈ ਪ੍ਰੇਰਿਆ