ਲੁਧਿਆਣਾ: ਦੇਸ਼ ਆਪਣਾ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ਮਨਾ ਰਿਹਾ ਹੈ। ਇਸ ਦੇ ਚੱਲਦਿਆਂ ਲੁਧਿਆਣਾ 'ਚ ਗੁਰੂ ਨਾਨਕ ਸਟੇਡੀਅਮ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਹੈ। ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਜ਼ਾਦੀ ਮੌਕੇ ਝੰਗਾ ਲਹਿਰਾਇਆ ਗਿਆ ਹੈ।
ਲੁਧਿਆਣਾ ਵਿੱਚ ਆਜ਼ਾਦੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਝੰਡਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੀਆਂ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਹੋਣ। ਅੱਜ ਦੇਸ਼ ਲਈ ਬਹੁਤ ਖਾਸ ਦਿਨ ਹੈ। 75 ਸਾਲ ਪਹਿਲਾਂ ਇਹ ਤਿਰੰਗਾ ਇਸ ਤਰ੍ਹਾਂ ਨਹੀਂ ਝੂਲਦਾ ਸੀ। ਇਸਦੀ ਥਾਂ ਇੱਕ ਹੋਰ ਝੰਡਾ ਸੀ। ਸਾਡੇ ਨੌਜਵਾਨਾਂ ਦਾ ਸੁਪਨਾ ਸੀ ਇਹ ਦੇਸ਼ ਸਾਡਾ ਹੈ ਪਰ ਝੰਡਾ ਕਿਸੇ ਹੋਰ ਦੇਸ਼ ਦਾ ਕਿਉਂ। ਉਹ ਆਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ।
ਪੰਜਾਬ ਇਸ ਗੱਲ ਦਾ ਗਵਾਹ ਹੈ ਕਿ ਇਸ ਝੰਡੇ ਨੂੰ ਬੁਲੰਦ ਰੱਖਣ ਲਈ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਸਾਡੇ ਪੰਜਾਬ ਦੇ ਹਰ ਪਿੰਡ ਵਿੱਚ ਕਿਸੇ ਨਾ ਕਿਸੇ ਸ਼ਹੀਦ ਦੀ ਯਾਦ ਵਿੱਚ ਕੋਈ ਨਾ ਕੋਈ ਗੇਟ ਬਣਾਇਆ ਗਿਆ ਹੈ ਜਾਂ ਬੁੱਤ ਲਗਾਇਆ ਗਿਆ ਹੈ।
ਪੰਜਾਬੀਆਂ ਵਿੱਚ ਜੁਰਮ ਵਿਰੁੱਧ ਲੜਨ ਦਾ ਜਜ਼ਬਾ ਬਹੁਤ ਪੁਰਾਣਾ ਹੈ। ਭਰੂਣ ਹੱਤਿਆ 'ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੜਕੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਹ ਸਭ ਤੋਂ ਅੱਗੇ ਰਹਿੰਦੀਆਂ ਹਨ। ਅੱਜ ਕੋਈ ਵੀ ਨਤੀਜਾ ਦੇਖੋ, ਇੱਕ ਹੀ ਲਾਈਨ ਹੈ, ਕੁੜੀਆਂ ਨੇ ਫਿਰ ਜਿੱਤ ਪ੍ਰਾਪਤ ਕੀਤੀ। ਅਸੀਂ ਅਜੇ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ ਜਿਵੇਂ ਸਾਡੇ ਸ਼ਹੀਦਾਂ ਨੇ ਆਜ਼ਾਦੀ ਦੀ ਕਲਪਨਾ ਕੀਤੀ ਸੀ।
ਲੁਧਿਆਣਾ ਵਿੱਚ ਆਜ਼ਾਦੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਝੰਡਾ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਪੂਰੀ ਟੀਮ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ। ਅੱਜ ਵੀ ਬਜ਼ੁਰਗ ਇਸ ਨੂੰ ਆਜ਼ਾਦੀ ਦਾ ਦਿਨ ਨਹੀਂ ਕਹਿੰਦੇ। ਇਸ ਅਜ਼ਾਦੀ ਵਿੱਚ 10 ਲੱਖ ਲੋਕ ਮਾਰੇ ਗਏ, ਫਿਰ ਪਰਿਵਾਰ ਵਿਛੜ ਗਏ, ਇਸ ਵਿੱਚ ਵੀ ਪੰਜਾਬੀਆਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਸੀਐਮ ਮਾਨ ਨੇ ਕਿਹਾ ਕਿ ਆਜ਼ਾਦੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਲਹੂ ਦੀਆਂ ਨਹਿਰਾਂ ਵੀ ਚੱਲੀਆਂ, ਆਜ਼ਾਦੀ ਵੇਲੇ ਵੀ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਝੱਲਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਇੰਨੀ ਸੌਖੀ ਨਹੀਂ ਮਿਲੀ, ਸ਼ਹੀਦਾਂ ਨੇ ਆਜ਼ਾਦੀ ਲਈ ਬਹੁਤ ਖ਼ੂਨ ਡੋਲ੍ਹਿਆ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਮੇਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ, ਇੱਥੇ ਹੀ ਵਧੀਆ ਹਸਪਤਾਲ, ਸਕੂਲ ਅਤੇ ਕਾਲਜ ਬਣਾਵਾਂਗੇ। ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਹੀ ਰਹੀਏ, ਬਾਹਰਲੇ ਦੇਸ਼ਾਂ ਨੂੰ ਨਾ ਭੱਜੀਏ
ਉਨ੍ਹਾਂ ਕਿਹਾ ਕਿ ਅਜੇ ਸਾਡੇ ਮੁਲਕ ਵਿੱਚ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਖ਼ਤਮ ਨਹੀਂ ਹੋਈ, ਜਿਸ ਨੂੰ ਖਤਮ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਨੇ ਜਿਸ ਭਾਰਤ ਦਾ ਸੁਪਨਾ ਲਿਆ ਸੀ, ਉਸ ਭਾਰਤ ਨੂੰ ਸਾਕਾਰ ਕਰਨ 'ਚ ਅਸੀਂ ਅਹਿਮ ਭੂਮਿਕਾ ਅਦਾ ਕਰਾਂਗੇ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਮੈਨਚੈਸਟਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਬਾਹਰਲੇ ਸੂਬਿਆਂ 'ਚ ਜਾ ਰਹੀ ਹੈ। ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਰਹੀਆਂ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਲੈ ਕੇ ਆਵਾਂਗੇ ਜਿਸ ਨਾਲ ਵੱਧ ਤੋਂ ਵੱਧ ਇੰਡਸਟਰੀ ਪੰਜਾਬ ਦੇ ਵਿੱਚ ਲੱਗ ਸਕੇ।
ਉਨ੍ਹਾਂ ਕਿਹਾ ਸਿੰਗਲ ਵਿੰਡੋ ਸਿਸਟਮ ਸ਼ੁਰੂ ਕਰਾਂਗੇ ਭਗਵੰਤ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਫੈਕਟਰੀਆਂ ਦੇ ਵਿਚੋਂ ਵੀ ਹਿੱਸਾ ਮੰਗਦੀਆਂ ਰਹੀਆਂ ਸਨ ਪਰ ਅਸੀਂ ਇਹ ਵਿਵਸਥਾ ਖਤਮ ਕਰਾਂਗੇ। ਇਸ ਦੌਰਾਨ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਲੁਧਿਆਣੇ ਦਾ ਮੱਤੇਵਾੜਾ ਜਿਸ ਨੂੰ ਲੁਧਿਆਣੇ ਦੇ ਫੇਫੜੇ ਕਿਹਾ ਜਾਂਦਾ ਹੈ ਪੁਰਾਣੀਆਂ ਸਰਕਾਰਾਂ ਨੇ ਉੱਥੇ ਟੈਕਸਟਾਈਲ ਪਾਰਕ ਦੀ ਮਨਜ਼ੂਰੀ ਦਿੱਤੀ ਸੀ ਪਰ ਅਸੀਂ ਉਹ ਪਾਰਕ ਕਿਤੇ ਹੋਰ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਉਸ ਥਾਂ 'ਤੇ ਵੀ ਕ੍ਰਿਸਟਲ ਕਲੀਅਰ ਪਾਣੀ ਆਵੇਗਾ।
ਇਹ ਵੀ ਪੜ੍ਹੋ:ਥੋੜ੍ਹੇ ਸਮੇਂ ਵਿਚ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੇ ਨਾਮ ਕਰਾਂਗਾ ਜਨਤਕ