ਪੰਜਾਬ

punjab

ETV Bharat / state

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ, ਮਾਹਿਰਾਂ ਨੇ ਦਿੱਤੀ ਇਹ ਸਲਾਹ - experts advise

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਕ ਪਹਿਲਕਦਮੀ ਕੀਤੀ ਗਈ ਹੈ ਜਿਸਦੇ ਤਹਿਤ ਪਿੰਡਾਂ 'ਚ ਬੇਕਾਰ ਪਏ ਖੂਹਾਂ ਨੂੰ ਵਰਤੋਂ ਵਿੱਚ ਲਿਆ ਕੇ ਉਨ੍ਹਾਂ ਰਾਹੀ ਜ਼ਮੀਨੀ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇਗਾ। ਸਿਰਫ਼ ਮੀਂਹ ਦਾ ਪਾਣੀ ਹੀ ਨਹੀਂ ਸਗੋਂ ਖੇਤਾਂ ਚ ਖੜਾ ਵਾਧੂ ਪਾਣੀ ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਦੇ ਅੰਦਰ ਨਹਿਰੀ ਪਾਣੀ ਹੁੰਦਾ ਹੈ ਉਸ ਦੀ ਵਰਤੋਂ ਕਰਕੇ ਵੀ ਇਨ੍ਹਾਂ ਨੂੰ ਰੀਚਾਰਜ ਕੀਤਾ ਜਾ ਸਕੇਗਾ।

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ
ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ

By

Published : Jun 22, 2022, 8:51 PM IST

ਲੁਧਿਆਣਾ: ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਨੇ ਅਤੇ ਇਨ੍ਹਾਂ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ 150 ਫੁੱਟ ਤੋਂ ਵੀ ਹੇਠਾਂ ਚਲਾ ਗਿਆ ਹੈ। ਇਸ ਨੂੰ ਲੈ ਕੇ ਸਰਕਾਰਾਂ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ
ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ

ਇਸ ਨੂੰ ਵੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਕ ਪਹਿਲਕਦਮੀ ਕੀਤੀ ਗਈ ਹੈ ਜਿਸਦੇ ਤਹਿਤ ਪਿੰਡਾਂ 'ਚ ਬੇਕਾਰ ਪਏ ਖੂਹਾਂ ਨੂੰ ਵਰਤੋਂ ਵਿੱਚ ਲਿਆ ਕੇ ਉਨ੍ਹਾਂ ਰਾਹੀ ਜ਼ਮੀਨੀ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇਗਾ। ਸਿਰਫ਼ ਮੀਂਹ ਦਾ ਪਾਣੀ ਹੀ ਨਹੀਂ ਸਗੋਂ ਖੇਤਾਂ ਚ ਖੜਾ ਵਾਧੂ ਪਾਣੀ ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਦੇ ਅੰਦਰ ਨਹਿਰੀ ਪਾਣੀ ਹੁੰਦਾ ਹੈ ਉਸ ਦੀ ਵਰਤੋਂ ਕਰਕੇ ਵੀ ਇਨ੍ਹਾਂ ਨੂੰ ਰੀਚਾਰਜ ਕੀਤਾ ਜਾ ਸਕੇਗਾ।

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ
ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ

ਕਿਵੇਂ ਕੰਮ ਕਰਦੀ ਹੈ ਤਕਨੀਕ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਸੋਇਲ ਅਤੇ ਵਾਟਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਬੰਦ ਪਏ ਖੂਹਾਂ ਨੂੰ ਮੁੜ ਵਰਤੋਂ 'ਚ ਲਿਆਉਣ ਲਈ ਕੋਈ ਬਹੁਤਾ ਖਰਚਾ ਵੀ ਨਹੀਂ ਹੁੰਦਾ। ਖ਼ਾਸ ਕਰਕੇ ਜਿਹੜੇ ਕਿ ਮਿੱਟੀ ਨਾਲ ਭਰ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਮਿੱਟੀ ਕੱਢ ਕੇ ਸਾਫ਼ ਕਰਵਾਇਆ ਜਾਵੇ ਅਤੇ ਫਿਰ ਖ਼ੂਹ ਉਸ ਪੱਧਰ ਤੱਕ ਖਾਲੀ ਕਰ ਦਿੱਤਾ ਜਾਵੇ ਜਿੱਥੇ ਜਾ ਕੇ ਰੇਤਾ ਹੇਠਾਂ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਪੁਰਾਣੀਆਂ ਇੱਟਾਂ ਦਾ ਮਲਬਾ ਲੈ ਕੇ ਉਥੇ ਇੱਕ ਪੱਧਰ 'ਤੇ ਤਹਿ ਵਿਛਾ ਦਿੱਤੀ ਜਾਵੇ ਤਾਂ ਜੋ ਧਰਤੀ ਤੋਂ ਕਟਾਅ ਨਾ ਹੋਵੇ ਅਤੇ ਫਿਰ ਖੂਹ ਦੇ ਨੇੜੇ ਇੱਕ ਟੋਆ ਪੁੱਟ ਕੇ ਉਸ ਵਿੱਚੋਂ ਪਾਈਪਾਂ ਸਿੱਧੀਆਂ ਖੂਹ ਵਿਚ ਜੋੜ ਦਿੱਤੀਆਂ ਜਾਣ। ਫਿਰ ਉਸ ਟੋਏ ਦੇ ਵਿੱਚ ਜੋ ਵੀ ਖੇਤ ਦਾ ਵਾਧੂ ਪਾਣੀ ਹੈ ਉਸ ਨੂੰ ਖਾਲਾਂ ਰਾਹੀਂ ਲਿਆ ਕੇ ਉਸ ਟੋਏ ਵਿੱਚ ਪਾਣੀ ਸੁੱਟਿਆ ਜਾਵੇ ਜਿੱਥੋਂ ਸਿੱਧਾ ਪਾਣੀ ਕੂੜੇ ਵਿਚ ਜਾਵੇਗਾ ਇਸ ਨਾਲ ਧਰਤੀ ਹੇਠਲਾ ਪਾਣੀ ਰੀਚਾਰਜ ਹੋ ਸਕੇਗਾ।

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ

ਇਹ ਵੀ ਪੜ੍ਹੋ:ਕੁਦਰਤ ਦੀ ਮਾਰ ਤੋਂ ਬਾਅਦ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ, ਝੋਨਾ ਲਗਾਉਣ ਨੂੰ ਮਜ਼ਬੂਰ ਕਿਸਾਨ

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ

ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ: ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਖੂਹ ਨੂੰ ਸਫ਼ਾਈ ਕਰਨ ਤੋਂ ਬਾਅਦ ਉਸ 'ਚ ਮਲਬੇ ਦੀ ਤਹਿ ਵਿਛਾਉਣ ਤੋਂ ਬਾਅਦ ਖੂਹ ਨੂੰ ਜੰਗਲੇ ਨਾਲ ਜਾਂ ਫਿਰ ਸੀਮਿੰਟ ਦੀਆਂ ਸਲੈਬਾਂ ਦੇ ਨਾਲ ਜ਼ਰੂਰ ਢੱਕ ਦਿੱਤਾ ਜਾਵੇ ਤਾਂ ਜੋ ਕਿਸੇ ਦੇ ਉਸ ਵਿਚ ਡਿੱਗਣ ਦਾ ਖ਼ਤਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੇ ਵਿਚ ਵੱਧ ਤੋਂ ਵੱਧ ਦੱਸ ਹਜ਼ਾਰ ਰੁਪਏ ਤੱਕ ਦਾ ਹੀ ਖਰਚਾ ਆਵੇਗਾ। ਜਿਸ ਨਾਲ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਚਾ ਹੋਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਇਸ ਤਕਨੀਕ ਦੇ ਰਾਹੀਂ ਪਾਣੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ, ਜੋ ਧਰਤੀ ਹੇਠਲੇ ਗੰਧਲੇ ਹੋ ਰਹੇ ਨੇ ਪਾਣੀ ਨੂੰ ਸਾਫ਼ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਜਾਂ ਫਿਰ ਨਹਿਰੀ ਪਾਣੀਆਂ ਰਾਹੀਂ ਜਦੋਂ ਧਰਤੀ ਹੇਠਲਾ ਪਾਣੀ ਰੀਚਾਰਜ ਹੋਵੇਗਾ ਤਾਂ ਇਸ ਦਾ ਫ਼ਾਇਦਾ ਕਿਸਾਨਾਂ ਨੂੰ ਹੋਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਬਚ ਸਕੇਗਾ।

ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ

ਡੂੰਘੇ ਹੁੰਦੇ ਜਾ ਰਹੇ ਪਾਣੀ: ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਸੋਧਾਂ ਤੋਂ ਸਾਫ ਹੋ ਚੁੱਕਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ। ਜੇਕਰ ਇਹੀ ਹਾਲ ਰਿਹਾ ਤਾਂ ਆਉਂਦੇ ਸਾਲਾਂ 'ਚ ਉਹ ਦਿਨ ਵੀ ਹੋਣਗੇ ਜਦੋਂ ਇੱਕ ਹਜ਼ਾਰ ਫੁੱਟ 'ਤੇ ਵੀ ਸਾਨੂੰ ਪਾਣੀ ਨਹੀਂ ਮਿਲੇਗਾ, ਇਸ ਨਾਲ ਮੁਸ਼ਕਿਲਾਂ ਹੋਰ ਵੀ ਵੱਧ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਟਿਊਬਵੈੱਲ ਆਦਿ ਦੀ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਲਗਾਤਾਰ ਹੇਠਾਂ ਲਿਜਾਈ ਜਾ ਰਹੇ ਨੇ, ਜਿਸ ਕਰਕੇ ਪੰਜਾਬ ਦਾ ਵੱਡਾ ਹਿੱਸਾ ਜਾਂ ਤਾਂ ਡਾਰਕ ਜ਼ੋਨ ਵਿੱਚ ਆ ਗਿਆ ਹੈ ਜਾਂ ਜਿੱਥੇ ਪਾਣੀ ਦਾ ਪੱਧਰ ਉੱਚਾ ਹੈ ਉਹ ਪਾਣੀ ਬਿਲਕੁਲ ਖ਼ਰਾਬ ਹਨ ਅਤੇ ਪੀਣ ਲਾਇਕ ਹੀ ਨਹੀਂ ਹੈ। ਇਸ ਕਰਕੇ ਪਾਣੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ

ਪੰਜਾਬ ਭਰ ਵਿੱਚ ਦੋ ਲੱਖ ਤੋਂ ਵੱਧ ਖੂਹ: ਪੰਜਾਬ ਭਰ ਵਿੱਚ ਤੇਰਾਂ ਹਜ਼ਾਰ ਪਿੰਡ ਹਨ ਅਤੇ ਇਨ੍ਹਾਂ ਪਿੰਡਾਂ ਦੇ ਵਿੱਚ ਦੋ ਲੱਖ ਤੋਂ ਵੱਧ ਖੂਹ ਹਨ ਜ਼ਿਆਦਾਤਰ ਖੂਹ ਜਾਂ ਤਾਂ ਮਿੱਟੀ ਜਾਂ ਮਲਬਾ ਪਾ ਕੇ ਬੰਦ ਕਰ ਦਿੱਤੇ ਗਏ ਨੇ ਜਾਂ ਫਿਰ ਉਨ੍ਹਾਂ 'ਤੇ ਲੈਂਟਰ ਪਾ ਕੇ ਜਾਂ ਜੰਗਲੇ ਲਾ ਕੇ ਉਨ੍ਹਾਂ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਜਦੋਂਕਿ ਵਾਟਰ ਹਾਰਵੇਸਟਿੰਗ ਸਿਸਟਮ ਲਈ ਸ਼ਹਿਰਾਂ ਦੇ ਅੰਦਰ ਲੱਖਾਂ ਰੁਪਏ ਖਰਚੇ ਜਾ ਰਹੇ ਨੇ ਪਰ ਪਿੰਡਾਂ ਦੇ ਵਿਚ ਬਣੇ ਬਣਾਏ ਹਾਰਵੈਸਟਿੰਗ ਸਿਸਟਮ ਹੈ। ਜਿਨ੍ਹਾਂ ਨੂੰ ਕੁਝ ਕੁ ਰੁਪਏ ਲਗਾ ਕੇ ਹੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਪੰਜਾਬ ਦੇ ਵਿੱਚ ਦੋ ਲੱਖ ਤੋਂ ਵੱਧ ਖੂਹ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਕਾਰ ਪਏ ਨੇ ਅਤੇ ਜੇਕਰ ਉਨ੍ਹਾਂ ਨੂੰ ਵਰਤੋਂ 'ਚ ਲਿਆਂਦਾ ਜਾਵੇ ਤਾਂ ਹਰ ਸਾਲ ਔਸਤਨ 65 ਸੈਂਟੀਮੀਟਰ ਦੇ ਕਰੀਬ ਮੀਂਹ ਪੈਂਦਾ ਹੈ ਜਿਸ ਦਾ 40 ਫ਼ੀਸਦੀ ਦੇ ਕਰੀਬ ਪਾਣੀ ਬਰਬਾਦ ਹੋ ਜਾਂਦਾ ਹੈ। ਇਸ ਤਕਨੀਕ ਦੇ ਰਾਹੀਂ ਇਸ ਪਾਣੀ ਨੂੰ ਵਰਤੋਂ ਵਿੱਚ ਲਿਆ ਕੇ ਗਰਾਊਂਡ ਵਾਟਰ ਰਿਚਾਰਜ ਕੀਤੇ ਜਾ ਸਕਣਗੇ।

ਇਹ ਵੀ ਪੜ੍ਹੋ:ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ, ਪੁਲਿਸ ਦੀ ਵਰਦੀ ਪਾ ਕਰਦੇ ਸੀ ਵਾਰਦਾਤ

ABOUT THE AUTHOR

...view details