ਲੁਧਿਆਣਾ:ਬੀਤੇ ਦਿਨ੍ਹਾਂ ਤੋਂ ਸੂਬੇ ਚ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਕਈ ਥਾਵਾਂ ਤੇ ਮੀਂਹ ਪਿਆ ਹੈ ਜਿਸ ਕਾਰਨ ਮੌਸਮ ਦੇ ਵਿੱਚ ਬਦਲਾਅ ਆਇਆ ਹੈ।ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਬੱਦਲਵਾਈ ਤੋਂ ਬਾਅਦ ਅਚਾਨਕ ਬਾਰਿਸ਼ ਸ਼ੁਰੂ ਹੋਈ ।ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਅਤੇ ਪਾਰਾ ਵੀ ਲਗਾਤਾਰ ਵਧ ਰਿਹਾ ਸੀ ਪਰ ਅੱਜ ਸਵੇਰੇ ਯਕਦਮ ਹੋਈ ਬੱਦਲਵਾਈ ਤੋਂ ਬਾਅਦ ਅਚਾਨਕ ਬਾਰਿਸ਼ ਪੈਣ ਲੱਗੀ ਜਿਸ ਤੋਂ ਬਾਅਦ ਭਾਰਤ ਵਿੱਚ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਹੇਠਾਂ ਦਰਜ ਕੀਤਾ ਗਿਆ।
ਨਾਲ ਹੀ ਲੋਕਾਂ ਨੂੰ ਲਗਾਤਾਰ ਕਈ ਦਿਨਾਂ ਤੋਂ ਪੈਰ ਹੀ ਚਿਪਚਿਪੀ ਗਰਮੀ ਤੋਂ ਵੀ ਰਾਹਤ ਮਿਲੀ ਹੈ ਹਾਲਾਂਕਿ ਇਹ ਬਾਰਿਸ਼ ਕਿਸਾਨਾਂ ਲਈ ਵੀ ਕਾਫੀ ਫਾਇਦੇਮੰਦ ਹੈ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਭਰਪੂਰ ਪਾਣੀ ਚਾਹੀਦਾ ਹੈ ਜਿਸਦੀ ਪੂਰਤੀ ਬਾਰਿਸ਼ ਕਰੇਗੀ।