ਪੰਜਾਬ

punjab

ETV Bharat / state

SSP ਦਫਤਰ ਬਾਹਰ ਭਿੜੀਆਂ ਧਿਰਾਂ ’ਤੇ ਪੁਲਿਸ ਵੱਲੋਂ ਹਲਕੇ ਬਲ ਦਾ ਪ੍ਰਯੋਗ ! - ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੋ ਧਿਰਾਂ ਆਹਮੋ ਸਾਹਮਣੇ

ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਪੁਲਿਸ ਨੂੰ ਮਾਹੌਲ ਸ਼ਾਂਤ ਕਰਨ ਦੇ ਲਈ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ। ਠੱਗੀ ਮਾਰਨ ਦਾ ਇਲਜ਼ਾਮ ਲਗਾ ਏਜੰਟ ਦੇ ਖਿਲਾਫ਼ ਪਰਿਵਾਰ ਸ਼ਿਕਾਇਤ ਦੇਣ ਲਈ ਪਹੁੰਚਿਆ ਸੀ। ਓਧਰ ਮੌਕੇ ’ਤੇ ਪਹੁੰਚੇ ਏਜੰਟ ਦੇ ਪਰਿਵਾਰ ਨੇ ਬਲੈਕ ਮੇਲ ਕਰ 10 ਲੱਖ ਮੰਗਣ ਦੇ ਇਲਜ਼ਾਮ ਲਗਾਏ ਹਨ।

ਲੁਧਿਆਣਾ ਵਿਖੇ SSP ਦਫਤਰ ਬਾਹਰ ਹੰਗਾਮਾ
ਲੁਧਿਆਣਾ ਵਿਖੇ SSP ਦਫਤਰ ਬਾਹਰ ਹੰਗਾਮਾ

By

Published : Aug 5, 2022, 9:04 PM IST

ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਟਰੈਵਲ ਏਜੰਟ ਦੇ ਖਿਲਾਫ਼ ਸ਼ਿਕਾਇਤ ਦੇਣ ਪਹੁੰਚੇ ਪਰਿਵਾਰਾਂ ਨਾਲ ਸ਼ਿਵ ਸੈਨਾ ਆਗੂਆਂ ਦੇ ਸਾਹਮਣੇ ਏਜੰਟ ਪਰਿਵਾਰ ਪਹੁੰਚਿਆ ਅਤੇ ਬਲੈਕ ਮੇਲ ਕਰ 10 ਲੱਖ ਮੰਗਣ ਦੇ ਇਲਜ਼ਾਮ ਲਗਾਏ । ਇਸ ਮੌਕੇ ਤੇ ਪੁਲਿਸ ਨੂੰ ਮੌਕਾ ਬਚਾਉਣ ਲਈ ਹਲਕਾ ਬਲ ਦਾ ਪ੍ਰਯੋਗ ਵੀ ਕਰਨਾ ਪਿਆ । ਦੋਵੇਂ ਧਿਰਾਂ ਨੇ ਇੱਕ ਦੂਸਰੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਮਹੌਲ ਪੂਰਾ ਤਣਾਅਪੂਰਨ ਹੋ ਗਿਆ ਸੀ ।

ਮਾਮਲਾ ਕੁਝ ਪਰਿਵਾਰਾਂ ਨਾਲ ਏਜੰਟ ਵੱਲੋਂ ਮਾਰੀ ਗਈ ਠੱਗੀ ਦਾ ਸੀ ਜਿਸ ਵਿਚ ਪੀੜਤ ਪਰਵਾਰਾਂ ਨੇ ਇਕ ਸ਼ਿਕਾਇਤ ਦਿੱਤੀ ਹੋਈ ਸੀ ਅਤੇ ਉਨ੍ਹਾਂ ਨਾਲ ਸ਼ਿਵ ਸੈਨਾ ਆਗੂਆਂ ਨੇ ਆ ਕੇ ਪ੍ਰਸ਼ਾਸਨ ਖ਼ਿਲਾਫ਼ ਨਅਰੇਬਾਜ਼ੀ ਕੀਤੀ। ਇਸੇ ਦੌਰਾਨ ਇੱਕ ਏਜੰਟ ਜਿਸ ਦੇ ਨਾਮ ਇਲਜ਼ਾਮ ਲਗਾਏ ਜਾ ਰਹੇ ਸਨ ਉਸ ਦੇ ਪਰਿਵਾਰਕ ਮੈਂਬਰ ਪਹੁੰਚੇ ਜਿਸ ਕਾਰਨ ਓਥੇ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਮੌਕੇ ’ਤੇ ਸਾਂਭਿਆ ਗਿਆ।

ਲੁਧਿਆਣਾ ਵਿਖੇ SSP ਦਫਤਰ ਬਾਹਰ ਹੰਗਾਮਾ

ਇਸ ਮੌਕੇ ’ਤੇ ਬੋਲਦੇ ਹੋਏ ਸ਼ਿਕਾਇਤ ਕਰਨ ਵਾਏ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੇ ਮੋਟੀਆਂ ਰਕਮਾਂ ਦਿਤੀਆਂ ਸਨ ਪਰ ਉਹਨਾਂ ਨੂੰ ਜਾਅਲੀ ਵੀਜ਼ੇ ਦਿੱਤੇ ਗਏ ਅਤੇ ਉਨ੍ਹਾਂ ਨਾਲ ਠੱਗੀ ਕੀਤੀ ਗਈ ਹੈ ਜਿਸ ਦੀ ਸ਼ਿਕਾਇਤ ਉਹ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦੇ ਚੁੱਕੇ ਹਨ ਪਰ ਜਿਸ ਦਾ ਨਾਮ ਲੈ ਕੇ ਸ਼ਿਵ ਸੈਨਾ ਆਗੂ ਵੱਲੋਂ ਇਲਜਾਮ ਲਗਾਏ ਜਾ ਰਹੇ ਸਨ ਉਹਨਾਂ ਨੇ ਕਿਹਾ ਕਿ ਉਹ ਉਸ ਨੂੰ ਨਹੀਂ ਜਾਣਦੇ ਨਾ ਹੀ ਉਨ੍ਹਾਂ ਨੂੰ ਉਸ ਨੇ ਪੈਸੇ ਦਿੱਤੇ ਹਨ।

ਉਥੇ ਹੀ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਇਹ ਏਜੰਟ ਵੀ ਉਨ੍ਹਾਂ ਦਾ ਸਾਥੀ ਹੀ ਹੈ ਅਤੇ ਕਈ ਪੁਰਾਣੇ ਮਾਮਲਿਆਂ ਵਿਚ ਉਹਨਾਂ ਦੇ ਨਾਲ ਸ਼ਾਮਲ ਹੈ । ਉਹਨਾਂ ਨੇ ਬਲੈਕ ਮੇਲ ਕਰਨ 10 ਲੱਖ ਮੰਗਣ ਦੇ ਇਲਜ਼ਾਮਾਂ ਨੂੰ ਨਕਾਰਿਆ, ਉਥੇ ਹੀ ਏਜੰਟ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਤੋਂ 10 ਲੱਖ ਰੁਪਏ ਮੰਗੇ ਗਏ ਹਨ। ਜਿਸ ਵਿੱਚੋਂ ਦੋ ਲੱਖ ਰੁਪਏ ਉਹ ਦੇ ਵੀ ਚੁੱਕੇ ਹਨ ਪਰ ਪੂਰੀ ਰਕਮ ਨਾ ਦੇਣ ਕਾਰਨ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਥੇ ਹੀ ਸੀ ਕਿ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਪਰਿਵਾਰਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪੌਜ਼ੀਟਿਵ, ਕੀਤੀ ਇਹ ਅਪੀਲ

ABOUT THE AUTHOR

...view details