ਲੁਧਿਆਣਾ:ਡਰੱਗ ਵਿਗਿਆਨੀ ਬੀ ਐਸ ਔਲਖ ਵੱਲੋਂ ਕੋਰੋਨਾ ਦੀ ਦਵਾਈ ਖੋਜਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਪਸ਼ੂਆਂ ਦੀ ਬਿਮਾਰੀ ਸਬੰਧੀ ਬਹੁਤ ਪਹਿਲਾਂ ਤੋਂ ਵਰਤੀ ਜਾ ਰਹੀ ਸੀ ਅਤੇ ਇਸ ਦੇ ਪ੍ਰਭਾਵਾਂ ਤੋਂ ਉਹ ਹੈਰਾਨ ਹਨ।
ਦਵਾਈ ਦਾ ਨਾਮ ‘ਸੋਕਸਮ’
ਦਾਅਵਾ ! ਮਿਲ ਗਈ ਕੋਰੋਨਾ ਦੀ ਦਵਾਈ ? ਉਨ੍ਹਾਂ ਨੇ ਇਸ ਦਵਾਈ ਦਾ ਨਾਮ ਸੋਕਸਮ ਦੱਸਿਆ ਹੈ। ਬੀ ਐਸ ਔਲਖ ਕਿਹਾ ਕਿ ਉਨ੍ਹਾਂ ਨੇ ਇਸ ਦਵਾਈ ਦੇ ਹੈਰਾਨੀਜਨਕ ਪ੍ਰਭਾਵ ਵੇਖੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਡਰੱਗ ਵਿਭਾਗ ਨਾਲ ਗੱਲਬਾਤ ਵੀ ਹੋਈ ਹੈ।
ਭਾਰਤ ਸਰਕਾਰ ਤੋਂ ਦਵਾਈ ਦਾ ਟਰੇਲ ਕਰਨ ਦੀ ਮੰਗ
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਨੂੰ ਵੀ ਉਨ੍ਹਾਂ ਨੇ ਇਸ ਦਾ ਟਰੇਲ ਆਈ ਸੀ ਐਮ ਆਰ ਜਾਂ ਉਨ੍ਹਾਂ ਖੁਦ ਵਲੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਵਿਗਿਆਨੀ ਬੀ ਐਸ ਔਲਖ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਵਾਈ ਆਯੂਰਵੈਦਿਕ ਹੈ ਪਰ ਇਸ ਨੂੰ ਐਲੋਪੈਥੀ ‘ਚ ਟਰੇਲ ਤੋਂ ਬਾਅਦ ਤਬਦੀਲ ਕੀਤਾ ਜਾ ਸਕਦਾ।
‘ਪਿਕਰੋਨਾ ਵਾਇਰਸ ‘ਤੇ ਦਵਾਈ ਦੀ ਕੀਤੀ ਖੋਜ’
ਉਨ੍ਹਾਂ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਪਿਕੋਰਨਾ ਵਾਇਰਸ ‘ਤੇ ਇਸ ਦਵਾਈ ਦੀ ਖੋਜ ਕੀਤੀ ਸੀ ਜਿਸ ਦੇ ਲੱਛਣ ਬਿਲਕੁਲ ਕੋਰੋਨਾ ਵਰਗੇ ਹਨ। ਉਨ੍ਹਾਂ ਕਿਹਾ ਕਿ ਖਾਂਸੀ, ਜ਼ੁਕਾਮ, ਸੋਜਨ ਵਰਗੇ ਇਸ ਦੇ ਲੱਛਣ ਹਨ। ਵਿਗਿਆਨੀ ਔਲਖ ਨੇ ਕਿਹਾ ਕਿ ਉਹ ਅਮਰੀਕਾ, ਕੈਨੇਡਾ, ਸਾਊਥ ਅਫ਼ਰੀਕਾ ਤੋ ਮੈਡੀਕਲ ਟੀਨੈਂਟ ਦਾ ਸਨਮਾਨ ਹਾਸਿਲ ਕਰ ਚੁੱਕੇ ਅਤੇ ਜੇਕਰ ਇਸ ਦਵਾਈ ‘ਚ ਭਾਰਤ ਕਾਮਯਾਬ ਹੁੰਦਾ ਤਾਂ ਨੋਵਲ ਐਵਾਰਡ ਭਾਰਤ ਦੀ ਝੋਲੀ ਪੈ ਸਕਦਾ ਹੈ।
‘ਦਵਾਈ ਵਰਦਾਨ ਸਾਬਿਤ ਹੋ ਸਕਦੀ’
ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣਾ ਨਾਲ ਕੋਰੋਨਾ ਮਹਾਂਮਾਰੀ ਖਤਮ ਨਹੀਂ ਹੋ ਸਕਦੀ ਇਸ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਦਵਾਈ ਵਰਦਾਨ ਸਾਬਿਤ ਹੋ ਸਕਦੀ ਹੈ ਕਿਓਂਕਿ ਇਸ ਦਾ ਜ਼ਿਕਰ ਸਾਡੇ ਗ੍ਰੰਥਾਂ ਅਤੇ ਇਤਿਹਾਸ ਵਿਚ ਵੀ ਹੈ।
ਇਹ ਵੀ ਪੜ੍ਹੋ:24 ਘੰਟਿਆਂ ਅੰਦਰ ਕੋਵਿਡ-19 ਦੇ 38,949 ਨਵੇਂ ਕੇਸ, 542 ਮੌਤਾਂ