ਲੁਧਿਆਣਾ:ਬੀਤੀ ਦਿਨੀਂ ਤਰਨਤਾਰਨ ਵਿਖੇ ਹੋਈ ਘਟਨਾ ਨੂੰ ਲੈ ਕੇ ਇਸਾਈ ਭਾਈਚਾਰੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ , ਜਿਸ ਨੂੰ ਲੈ ਕੇ ਵੱਖ-ਵੱਖ ਜਗ੍ਹਾ ਉਪਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਇਸ ਲੜੀ ਵਿੱਚ ਲੁਧਿਆਣਾ ਵਿੱਚ ਵੀ ਅੱਜ ਐਤਵਾਰ ਨੂੰ ਇਕ ਵੱਡਾ ਰੋਸ Christian community protest march in Ludhiana ਪ੍ਰਦਸ਼ਨ ਕੱਢਿਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਈਸਾਈ ਭਾਈਚਾਰੇ ਨੇ ਹਿੱਸਾ ਲਿਆ।
ਬੇਸ਼ੱਕ ਬੀਤੇ ਦਿਨ ਲੁਧਿਆਣਾ ਵਿਖੇ ਏਡੀਜੀਪੀ ਪੰਜਾਬ ਵੱਲੋਂ ਇੱਕ ਦੌਰਾ ਕੀਤਾ ਗਿਆ ਸੀ ਅਜੇ ਉਹਨਾਂ ਨੇ ਕੇ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ ਸੀ ਅਤੇ ਧਾਰਮਿਕ ਜਗ੍ਹਾ ਉਪਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਸੀ। ਪਰ ਇਸਾਈ ਭਾਈਚਾਰੇ ਵਿੱਚ ਲਗਾਤਾਰ ਘਟਨਾ ਨੂੰ ਲੈ ਕੇ ਰੋਸ ਵੱਧਦਾ ਜਾ ਰਿਹਾ ਹੈ, ਰੋਸ ਪ੍ਰਦਰਸ਼ਨ ਦੇ ਦੌਰਾਨ ਜਗਰਾਉਂ ਪੁਲ ਉਪਰ ਵੀ ਟਰੈਫਿਕ ਜਾਮ ਦੇਖਣ ਨੂੰ ਮਿਲਿਆ।
ਇਸ ਮੌਕੇ ਉੱਤੇ ਬੋਲਦੇ ਹੋਏ ਇਸਾਈ ਭਾਈਚਾਰੇ ਦੇ ਆਗੂ ਐਲਬਰਟ ਦੁਆ ਨੇ ਕਿਹਾ ਕਿ ਈਸਾਈ ਭਾਈਚਾਰੇ ਉਪਰ ਲਗਾਤਾਰ ਹੋ ਰਹੇ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਪਹਿਲਾਂ ਹੀ ਚੇਤਾਇਆ ਗਿਆ ਸੀ ਕਿ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੁਲਿਸ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ, ਪਰ ਦੁਕਾਨਾਂ ਖੁੱਲ੍ਹੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਨ, ਜੇਕਰ ਕੋਈ ਸ਼ਰਾਰਤੀ ਅਨਸਰ ਅਣਹੋਣੀ ਕਰ ਜਾਂਦਾ ਹੈ ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ। ਜਿਸ ਦੇ ਚੱਲਦਿਆਂ ਉਹਨਾਂ ਨੇ ਪ੍ਰਸ਼ਾਸ਼ਨ ਨੂੰ ਦੁਕਾਨ ਬੰਦ ਕਰਾਉਣ ਦੀ ਅਪੀਲ ਵੀ ਕੀਤੀ।
ਉਹ ਇਸ ਮੌਕੇ 'ਤੇ ਬੋਲਦੇ ਹੋਏ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਜਲਦ ਹੀ ਜਾਮ ਹਟ ਜਾਵੇਗਾ ਅਤੇ ਹਥਿਆਰਾਂ ਬਾਰੇ ਪੁੱਛਣ ਉੱਤੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਹਥਿਆਰ ਨਹੀਂ ਨਜ਼ਰ ਆਏ। ਜੇਕਰ ਅਜਿਹੀ ਗੱਲ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:-ਕ੍ਰਿਸਚੀਅਨ ਭਾਈਚਾਰੇ ਵੱਲੋਂ ਭਾਰੀ ਪੁਲਿਸ ਸੁਰੱਖਿਆ ਵਿੱਚ ਕਰਵਾਈ ਗਈ ਭਜਨ ਬੰਦਗੀ