ਲੁਧਿਆਣਾ: ਇਸਾਈ ਭਾਈਚਾਰੇ ਨੇ ਫਲਿੱਪਕਾਰਟ ਵੱਲੋਂ ਚੱਲ ਰਹੇ ਬੈਕ ਬੈਨਚਰ ਦੇ ਪ੍ਰੋਗਰਾਮ 'ਤੇ ਫਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ 'ਤੇ ਆਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਅਦਾਕਾਰਾਂ ਨੇ ਬੈਕ ਬੈਨਚਰ ਪ੍ਰੋਗਰਾਮ 'ਚ ਇਸਾਈ ਧਰਮ ਦੇ ਪੱਵਿਤਰ ਸ਼ਬਦ ਦਾ ਮਜ਼ਾਕ ਬਣਾਇਆ ਹੈ।
ਇਸ ਸੰਬਧੀ ਸ਼ਿਕਾਇਤਕਰਤਾ ਨੇ ਕਿਹਾ ਕਿ ਬੈਕ ਬੈਨਚਰ ਸ਼ੋਅ ਦੌਰਾਨ ਇਸਾਈ ਧਰਮ ਨੂੰ ਬਹੁਤ ਹੀ ਠੇਸ ਪਹੁੰਚੀ ਹੈ। ਇਸ ਸ਼ੋਅ 'ਚ ਹਲੇਹੁਇਆ ਸ਼ਬਦ ਦੀ ਵਰਤੋਂ ਬਹੁਤ ਹੀ ਗੰਦੇ ਤਰੀਕੇ ਨਾਲ ਕੀਤੀ ਗਈ ਹੈ। ਇਹ ਸ਼ਬਦ ਖੁਦਾ ਤਾਰੀਫ਼ 'ਚ ਵਰਤਿਆ ਜਾਂਦਾ ਹੈ ਤੇ ਉਸ ਦਾ ਇਸ ਤਰ੍ਹਾਂ ਮਜ਼ਾਕ ਬਣਾਇਆ ਗਿਆ ਹੈ। ਹਾਂਲਕਿ ਇਹ ਸ਼ਬਦ ਡਿਕਸ਼ਨਰੀ ਦੇ ਵਿੱਚ ਵੀ ਮੋਜੂਦ ਹੈ।