ਗ਼ਰਮੀ 'ਚ ਬੱਚਿਆਂ ਤੇ ਬਜ਼ੁਰਗਾਂ ਨੂੰ ਸਿੱਧੀ ਧੁੱਪ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਦੀ ਲੋੜ - ਲੁਧਿਆਣਾ
ਪੰਜਾਬ ਸਣੇ ਉੱਤਰ ਭਾਰਤ ਵਿੱਚ ਪੈ ਰਹੀ ਗਰਮੀ ਅਤੇ ਤੇਜ਼ ਧੁੱਪ ਕਾਰਨ ਚਮੜੀ ਸੰਬਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਸਿੱਧੀ ਧੁੱਪ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਦੀ ਲੋੜ ਹੈ।
SKIN SPL DOCTOR
ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਸ.ਐਮ.ਓ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਗੀਤਾ ਨੇ ਕਿਹਾ ਹੈ ਕਿ ਗਰਮੀ ਤੋਂ ਅਤੇ ਤੇਜ਼ ਧੁੱਪ ਤੋਂ ਵੱਧ ਤੋਂ ਵੱਧ ਬਚਾਅ ਕਰਨ ਦੀ ਖ਼ਾਸ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਲੋਕਾਂ ਨੂੰ ਚਮੜੀ ਸੰਬਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।