ਲੁਧਿਆਣਾ: ਇੱਥੋਂ ਦੇ ਜਵਾਹਰ ਨਗਰ ਦਾ ਸਰਕਾਰੀ ਸਕੂਲ ਇੱਕ ਵਾਰ ਫ਼ਿਰ ਤੋਂ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਪਹਿਲਾਂ ਈਟੀਵੀ ਭਾਰਤ ਵੱਲੋਂ ਲੁਧਿਆਣਾ ਦੇ ਜਵਾਹਰ ਨਗਰ ਦੇ ਸਰਕਾਰੀ ਸਕੂਲ ਦੀ ਖ਼ਬਰ ਨਸ਼ਰ ਕੀਤੀ ਗਈ ਸੀ ਜਿੱਥੇ ਬੱਚਿਆਂ ਦੀ ਪੜ੍ਹਾਈ ਵੀਵੀਪੈਟ ਮਸ਼ੀਨਾਂ ਪਈਆਂ ਹੋਣ ਕਰਕੇ ਖ਼ਰਾਬ ਹੋ ਰਹੀ ਸੀ। ਹੁਣ ਜਦੋਂ ਮਸ਼ੀਨਾਂ ਚੁੱਕੀਆਂ ਗਈਆਂ ਹਨ ਤਾਂ ਉਸ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਕੰਧਾਂ ਬੱਚੇ ਆਪ ਹੀ ਢਾਉਂਦੇ ਅਤੇ ਇੱਟਾਂ ਚੁੱਕਦੇ ਨਜ਼ਰ ਆ ਰਹੇ ਹਨ।
ਲੁਧਿਆਣਾ ਦੇ ਸਕੂਲ 'ਚ ਬੱਚੇ ਕਰ ਰਹੇ ਹਨ ਮਜ਼ਦੂਰੀ - school
ਲੁਧਿਆਣਾ ਦੇ ਸਰਕਾਰੀ ਸਕੂਲ 'ਚ ਬੱਚੇ ਪੜ੍ਹਾਈ ਦੀ ਥਾਂ ਮਜ਼ਦੂਰੀ ਕਰਨ ਨੂੰ ਮਜਬੂਰ ਹਨ। ਅਧਿਆਪਕ ਬੱਚਿਆਂ ਤੋਂ ਸਕੂਲ 'ਚ ਇੱਟਾਂ ਚੁਕਵਾ ਰਹੇ ਹਨ। ਇਸ ਮਾਮਲੇ 'ਤੇ ਸਕੂਲ ਦੀ ਪ੍ਰਿੰਸੀਪਲ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।
ਦਰਅਸਲ ਸਕੂਲ 'ਚ ਵੀਵੀਪੈਟ ਮਸ਼ੀਨਾਂ ਪਈਆਂ ਸਨ, ਜਿਨ੍ਹਾਂ ਨੂੰ ਚੁੱਕ ਲਿਆ ਗਿਆ ਹੈ ਪਰ ਉਨ੍ਹਾਂ ਦੀ ਸੁਰੱਖਿਆ ਲਈ ਬਣਾਈਆਂ ਕੰਧਾਂ ਬੱਚਿਆਂ ਵੱਲੋਂ ਆਪ ਹੀ ਢਾਹੀਆਂ ਗਈਆਂ ਹਨ। ਹੁਣ ਸਕੂਲ ਦੇ ਵਿਦਿਆਰਥੀ ਇੱਟਾਂ ਵੀ ਆਪ ਹੀ ਚੁੱਕਣ ਨੂੰ ਮਜਬੂਰ ਹਨ। ਇਸ ਸਬੰਧੀ ਕਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਕ ਹੀ ਉਨ੍ਹਾਂ ਤੋਂ ਇਹ ਕੰਮ ਕਰਵਾ ਰਹੇ ਹਨ।
ਇਸ ਨੂੰ ਸਕੂਲ ਦੀ ਵੱਡੀ ਅਣਗਹਿਲੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਮਾਮਲੇ 'ਤੇ ਪ੍ਰਿੰਸੀਪਲ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਬੱਚਿਆਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਕਿ ਬੱਚੇ ਸਕੂਲ 'ਚ ਇੱਟਾਂ ਚੁੱਕਣ ਨੂੰ ਮਜਬੂਰ ਹਨ।