ਪੰਜਾਬ

punjab

ETV Bharat / state

ਸੜਕ ਕਿਨਾਰੇ ਬੱਚੇ ਨੂੰ ਜਨਮ ਦੇਣ ਦੇ ਮਾਮਲੇ 'ਤੇ ਹੋ ਰਹੀ ਪ੍ਰਸ਼ਾਸਨ ਦੀ ਨਿਖੇਧੀ

ਪੰਜਾਬ ਵਿੱਚ ਕਾਂਗਰਸ ਨੂੰ ਸੱਤਾ 'ਚ ਆਇਆਂ 2 ਸਾਲ ਤੋਂ ਵੱਧ ਹੋ ਗਏ ਹਨ ਪਰ ਸੜਕਾਂ ਦਾ ਵਿਕਾਸ ਹਾਲੇ ਤੱਕ ਨਹੀਂ ਹੋਇਆ। ਇਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਸੜਕਾਂ ਦੀ ਮਾੜੀ ਹਾਲਤ ਕਾਰਨ ਕਈ ਘਟਨਾਵਾਂ ਵੀ ਵਾਪਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਗਰਭਵਤੀ ਔਰਤ ਨੂੰ ਟੁੱਟੀ ਸੜਕ ਕਾਰਨ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਮ ਸੜਕ 'ਤੇ ਹੀ ਬੱਚੇ ਨੂੰ ਜਨਮ ਦੇਣਾ ਪਿਆ।

ਫ਼ੋਟੋ

By

Published : Jun 16, 2019, 6:49 PM IST

Updated : Jun 16, 2019, 6:55 PM IST

ਖੰਨਾ: ਸ਼ਹਿਰ 'ਚੋਂ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਅਮਲੋਹ ਤੋਂ ਖੰਨਾ ਦੇ ਸਿਵਿਲ ਹਸਪਤਾਲ ਜਾ ਰਹੀ ਗਰਭਵਤੀ ਔਰਤ ਨੂੰ ਬੱਚੇ ਨੂੰ ਸੜਕ 'ਤੇ ਹੀ ਬੱਚੇ ਨੂੰ ਜਨਮ ਦੇਣਾ ਪਿਆ ਸੀ। ਇਸ ਦੇ ਚੱਲਦਿਆਂ ਲੋਕਾਂ ਨੇ ਸਰਕਾਰ ਵੱਲੋਂ ਕੀਤੇ ਦਾਅਵਿਆਂ 'ਤੇ ਸਵਾਲ ਚੁੱਕੇ ਹਨ ਤੇ ਪ੍ਰਸ਼ਾਸਨ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਵੀਡੀਓ

ਦੱਸ ਦਈਏ, ਇੱਕ ਔਰਤ ਅਮਲੋਹ ਤੋਂ ਖੰਨਾ ਡਿਲੀਵਰੀ ਕਰਵਾਉਣ ਲਈ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਸਿਵਿਲ ਹਸਪਤਾਲ ਜਾ ਰਹੀ ਸੀ। ਇਸ ਦੌਰਾਨ ਸੜਕ ਵਿੱਚ ਖੱਡੇ ਹੋਣ ਕਰਕੇ ਔਰਤ ਨੂੰ ਰਸਤੇ 'ਚ ਹੀ ਦਰਦ ਹੋਣ ਲੱਗ ਗਿਆ। ਇਸ ਦੇ ਚੱਲਦਿਆਂ ਮਹਿਲਾ ਨੂੰ ਸੜਕ ਕਿਨਾਰੇ ਹੀ ਬੱਚੇ ਨੂੰ ਜਨਮ ਦੇਣਾ ਪਿਆ ਤੇ ਬਾਅਦ ਵਿੱਚ 108 ਤੇ ਫ਼ੋਨ ਕਰਕੇ ਐਬੁਲੇੈਂਸ ਨੂੰ ਬੁਲਾਇਆ ਗਿਆ।

ਇਸ ਬਾਰੇ ਗਰਭਵਤੀ ਮਹਿਲਾ ਨੂੰ ਹਸਪਤਾਲ ਲਿਆਉਣ ਵਾਲੇ ਐਮਰਜੈਂਸੀ ਟੇਕਨੀਸ਼ਿਅਨ ਨੇ ਦੱਸਿਆ ਕਿ ਸਾਨੂੰ ਮਮਤਾ ਨਾਂਅ ਦੀ ਔਰਤ ਦਾ ਫ਼ੋਨ ਆਇਆ ਸੀ ਕਿ ਉਹ ਡਿਲੀਵਰੀ ਕਰਵਾਉਣ ਖੰਨਾ ਆ ਰਹੀ ਸੀ। ਇਸ ਦੌਰਾਨ ਉਸ ਦੇ ਬੱਚੇ ਦਾ ਸਿਰ ਰਸਤੇ 'ਚ ਹੀ ਬਾਹਰ ਆ ਗਿਆ। ਇਸ ਕਰਕੇ ਮਹਿਲਾ ਦੀ ਐਮਰਜੇੈਂਸੀ ਡਿਲੀਵਰੀ ਕਰਨੀ ਪਈ। ਬੱਚਾ ਕਮਜ਼ੋਰ ਹੋਣ ਕਰਕੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਉਧਰ ਸ਼ਹਿਰ ਵਾਸੀਆਂ ਨੇ ਇਸ ਨੂੰ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੱਸਿਆ ਤੇ ਕਿਹਾ ਕਿ ਜੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਰੈਫ਼ਰ ਹੀ ਕਰਨਾ ਹੈ, ਤਾਂ ਇੰਨੀਆਂ ਵੱਡੀਆਂ ਹਸਪਤਾਲ ਦੀਆਂ ਇਮਾਰਤ ਬਣਾਉਣ ਦਾ ਕੀ ਫ਼ਾਇਦਾ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ ਜਾਂ ਫ਼ਿਰ ਸੁੱਤਾ ਹੀ ਰਹੇਗਾ।

Last Updated : Jun 16, 2019, 6:55 PM IST

ABOUT THE AUTHOR

...view details