ਲੁਧਿਆਣਾ: ਪੰਜਾਬ 'ਚ ਹੋਈ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਦੇ ਮੈਂਬਰ ਰਹੇ ਡੀਆਈਜੀ ਖੱਟੜਾ ਨੇ ਕਿਹਾ ਹੈ ਕਿ ਸੰਗਰੂਰ ਤੋਂ ਐੱਫਆਈਆਰ ਨੰਬਰ 89 ਦੇ ਤਹਿਤ ਅੱਜ ਫ਼ਰੀਦਕੋਟ ਅਦਾਲਤ ਨੇ ਦੋਸ਼ ਦਰਜ ਕਰ ਦਿੱਤੇ ਹਨ।
ਡੀਆਈਜੀ ਖਟੜਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਐਫਆਈਆਰ ਨੰਬਰ 89 ਦੇ ਤਹਿਤ ਉਨ੍ਹਾਂ ਵੱਲੋਂ ਸੰਗਰੂਰ ਤੋਂ ਮਹਿੰਦਰ ਪਾਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੇ ਘਰ ਚੋਂ 25 ਕਾਰਤੂਸ, ਧਾਰਮਿਕ ਦਸਤਾਵੇਜ਼ ਸਣੇ ਕੁਝ ਇਤਰਾਜ਼ ਯੋਗ ਪੱਤਰ ਦੀ ਬਰਾਮਦ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਘਰੋ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਟ੍ਰੇਨਾਂ, ਬੱਸਾਂ ਨੂੰ ਰੋਕਣ ਦੀ ਗੱਲ ਲਿੱਖੀ ਗਈ ਸੀ ਜਿਸ ਦੇ ਦੋਸ਼ ਵਜੋਂ ਮਹਿੰਦਰ ਪਾਲ ਦੇ ਨਾਲ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।