ਲੁਧਿਆਣਾ:ਪੰਜਾਬ ਵਿੱਚ 2022 ਚੋਣਾਂ ਨੇੜੇ ਆਉਣ ਨਾਲ ਰੈਲੀਆਂ ਆਗਾਜ ਵਿੱਚ ਜ਼ੋਰ ਫੜ੍ਹਦਾ ਨਜ਼ਰ ਆ ਰਿਹਾ ਹੈ। ਪੰਜਾਬਵਿਧਾਨ ਸਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ 'ਤੇ ਇਕ ਵਾਰ ਫਿਰ ਤੋਂ ਕਿਹਾ ਕਿ ਹੈ ਕਿ ਸੁਰੱਖਿਆ 'ਚ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ ਹੈ।
ਮਾਛੀਵਾੜਾ ਵਿੱਚ ਇੱਕ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਚੰਨੀ ਨੇ ਕਿਹਾ ਕਿ ਭਾਜਪਾ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ। ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ 'ਚ ਮੇਰਾ ਕੀ ਕਸੂਰ ਹੈ? ਰੈਲੀ 'ਚ ਲੋਕ ਨਹੀਂ ਪਹੁੰਚੇ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਲੋਕ ਅੱਜ ਨਹੀਂ ਪੰਸਦ ਕਰਦੇ ਹਨ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਤੁਸੀਂ ਉਨ੍ਹਾਂ 'ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ।
ਚਰਨਜੀਤ ਚੰਨੀ ਨੇ ਕਿਹਾ ਕਿ ਕੱਲ ਮੋਦੀ ਜੋ ਰੈਲੀ ਸੀ ਉਸ ਵਿੱਚ 70,000 ਹਜ਼ਾਰ ਕੁਰਸੀਆਂ ਲਗਾ ਦਿੱਤੀਆਂ ਗਈਆਂ ਬੰਦਾ ਕੋਈ ਨਹੀਂ ਪਹੁੰਚਿਆਂ ਬਸ ਲਾਲ ਰੰਗ ਦੀਆਂ ਕੁਰਸੀਆਂ ਹੀ ਦਿਖ ਰਹੀਆਂ ਸਨ। ਉਨ੍ਹਾਂ ਕਿ ਹਾ ਕਿ ਅੱਜ ਕਾਂਗਰਸ ਦੀ ਰੈਲੀ ਵਿੱਚ ਪੈਰ ਧਰਨ ਨੂੰ ਜਗਾ ਨਹੀਂ ਦਿਖ ਰਹੀ। ਉਨ੍ਹਾਂ ਕਿਹਾ ਕਿ ਕੱਲ ਉਨ੍ਹਾਂ ਦੇ ਹੀ ਬੰਦੇ ਕਹਿੰਦੇ ਸੀ ਕਿ ਮੌਸਮ ਖ਼ਰਾਬ ਦੀ ਵਜਾ ਨਾਲ ਨਹੀਂ ਕੋਈ ਆਇਆ ਪਰ ਮੌਸਮ ਤਾਂ ਅੱਜ ਵੀ ਖ਼ਰਾਬ ਹੈ, ਫਿਰ ਅੱਜ ਇਨ੍ਹੇ ਲੋਕ ਕਿਵੇਂ ਆ ਗਏ।