ਪੰਜਾਬ

punjab

By ETV Bharat Punjabi Team

Published : Sep 30, 2023, 7:44 PM IST

ETV Bharat / state

Chappar Mela in Ludhiana: ਛਪਾਰ ਮੇਲੇ 'ਚ ਲੋਕ ਮੰਗਦੇ ਨੇ ਪੁੱਤਾਂ ਦੀ ਦਾਤ ਪਰ ਪ੍ਰਜਾਪਤ ਸਮਾਜ ਵੱਲੋਂ ਲੋਕਾਂ ਨੂੰ ਧੀਆਂ ਦੀ ਦਾਤ ਮੰਗਣ ਦੀ ਵੀ ਅਪੀਲ, ਕਿਹਾ- ਧੀਆਂ ਵੀ ਦੇਸ਼ ਦਾ ਨਾਂ ਕਰ ਰਹੀਆਂ ਰੌਸ਼ਨ

ਛਪਾਰ ਦਾ ਮੇਲਾ, ਜਿਥੇ ਦੂਰੋਂ-ਦੂਰੋਂ ਲੋਕ ਆ ਕੇ ਪੁੱਤਰਾਂ ਦੀ ਦਾਤ ਮੰਗਦੇ ਹਨ ਤਾਂ ਉਥੇ ਹੀ ਪ੍ਰਜਾਪਤ ਸਮਾਜ ਵਲੋਂ ਲੋਕਾਂ ਨੂੰ ਧੀਆਂ ਦੀ ਦਾਤ ਮੰਗਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਧੀਆਂ ਵੀ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। (Chappar Mela in Ludhiana)

Chappar Mela in Ludhiana
Chappar Mela in Ludhiana

ਪ੍ਰਜਾਪਤ ਸਮਾਜ ਵੱਲੋਂ ਲੋਕਾਂ ਨੂੰ ਧੀਆਂ ਦੀ ਦਾਤ ਮੰਗਣ ਦੀ ਵੀ ਅਪੀਲ

ਲੁਧਿਆਣਾ: ਪੰਜਾਬ ਦੇ ਵੱਡੇ ਮੇਲਿਆਂ 'ਚ ਇੱਕ ਪੰਜਾਬ ਦਾ ਛਪਾਰ ਦਾ ਮੇਲਾ ਵੀ ਸ਼ਾਮਲ ਹੈ। ਜਿੱਥੇ ਲੱਖਾਂ ਹੀ ਲੋਕ ਪੁੱਜਦੇ ਨੇ ਤੇ ਉਥੇ ਹੀ ਲੋਕ ਗੁੱਗਾ ਮਾੜੀ 'ਤੇ ਪੁੱਤਰ ਦੀ ਦਾਤ ਵੀ ਮੰਗਦੇ ਨੇ ਅਤੇ ਅਰਦਾਸਾਂ ਕਰਦੇ ਹਨ। ਉਥੇ ਹੀ ਦੂਜੇ ਪਾਸੇ ਪ੍ਰਜਾਪਤ ਸਮਾਜ ਵਲੋਂ ਲੋਕਾਂ ਨੂੰ ਬੇਟੀ ਬਚਾਓ ਅਤੇ ਬੇਟੀ ਪੜਾਓ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਸਿਰਫ਼ ਪੁੱਤਰ ਦੀ ਦਾਤ ਹੀ ਨਾ ਮੰਗਣ ਸਗੋਂ ਕੁੜੀਆਂ ਦੀ ਵੀ ਦਾਤ ਮੰਗਣ, ਕਿਉਂਕਿ ਕੁੜੀਆਂ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਜਿਸ ਕਰਕੇ ਸਾਨੂੰ ਆਪਣੀਆਂ ਧੀਆਂ ਨੂੰ ਵੀ ਮਾਨ ਸਨਮਾਨ ਦੇਣਾ ਚਾਹੀਦਾ ਹੈ। (Chappar Mela in Ludhiana)

ਧੀਆਂ ਵੀ ਕਰਦੀਆਂ ਨੇ ਨਾਂ ਰੌਸ਼ਨ: ਇਸ ਦੌਰਾਨ ਠੇਕੇਦਾਰ ਬਲਵਿੰਦਰ ਸਿੰਘ ਅਤੇ ਓ.ਬੀ.ਸੀ ਫਰੰਟ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਧੀਆਂ ਲਈ ਲਗਾਤਾਰ ਉਨ੍ਹਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਵਾਉਣ ਦੇ ਨਾਲ ਕਿੱਤਾਮੁਖੀ ਕੋਰਸ ਕਰਵਾਉਣ ਲਈ ਵੀ ਮਦਦ ਕਰਦੇ ਹਾਂ, ਤਾਂ ਜੋ ਸਾਡੀਆਂ ਧੀਆਂ ਵੀ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਅਤੇ ਦੇਸ਼ ਦਾ ਨਾਂ ਅਤੇ ਪੰਜਾਬ ਦਾ ਨਾਂ ਉੱਚਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀ ਸਟੇਜ ਲੜਕੀ ਵਲੋਂ ਸਾਂਭੀ ਜਾ ਰਹੀ ਹੈ, ਜਿਸ ਨੇ ਮਿਊਜ਼ਿਕ 'ਚ ਪੀ.ਐੱਚ.ਡੀ ਕੀਤੀ ਹੋਈ ਹੈ।

ਮੁੰਡਿਆਂ ਦੇ ਬਰਾਬਰ ਕੁੜੀਆਂ ਦੀ ਪੜਾਈ ਜ਼ਰੂਰੀ:ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਬੇਟੀ ਬਚਾਓ ਅਤੇ ਬੇਟੀ ਪੜਾਓ ਦੇ ਤਹਿਤ ਅਸੀਂ ਲੜਕੀਆਂ ਦੇ ਲਈ ਕਈ ਸਮਾਜ ਸੇਵਾ ਦੇ ਕੰਮ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬੇਟੀਆਂ ਨੂੰ ਪੜਾਉਣ ਦੇ ਨਾਲ ਅਸੀਂ ਉਨ੍ਹਾਂ ਦੇ ਵਿਆਹ ਵੀ ਕਰਵਾਉਂਦੇ ਹਾਂ ਅਤੇ ਨਾਲ ਹੀ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਛਪਾਰ ਦੇ ਮੇਲੇ 'ਚ ਲੋਕ ਦੂਰੋਂ-ਦੂਰੋਂ ਆਉਂਦੇ ਨੇ ਅਤੇ ਪੁੱਤਰ ਦੀ ਦਾਤ ਮੰਗਦੇ ਨੇ ਪਰ ਸਾਡੇ ਸਮਾਜ ਨੂੰ ਧੀਆਂ ਦੀ ਵੀ ਉਨੀ ਹੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੇ ਸਮਾਜ 'ਚ ਬੇਟੀ ਪੜਦੀ ਹੈ ਤਾਂ ਉਹ ਆਪਣੇ ਨਾਲ ਤਿੰਨ ਹੋਰ ਪਰਿਵਾਰਾਂ ਨੂੰ ਵੀ ਸਿੱਖਿਆ ਦਿੰਦੀ ਹੈ। ਇਸ ਕਰਕੇ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਪੜ੍ਹਾਉਣਾ ਵੀ ਬਹੁਤ ਜ਼ਰੂਰੀ ਹੈ।

ABOUT THE AUTHOR

...view details