ਪੰਜਾਬ

punjab

ETV Bharat / state

ਲੁਧਿਆਣਾ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 50 ਲੱਖ ਦੇ ਕੱਟੇ ਗਏ ਚਲਾਨ - ਕੋਰੋਨਾ ਵਾਇਰਸ

ਲੁਧਿਆਣਾ ਦੇ ਡੀਸੀ ਨੇ ਦੱਸਿਆ ਕਿ ਸ਼ਹਿਰ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ, ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਹੁਣ ਤੱਕ ਲੁਧਿਆਣਾ ਵਾਸੀਆਂ ਦੇ 50 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੱਟੇ ਜਾ ਚੁੱਕੇ ਹਨ।

challans of Rs 50 lakh issued to violators of corona rules in Ludhiana
ਲੁਧਿਆਣਾ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 50 ਲੱਖ ਰੁਪਏ ਦੇ ਕੱਟੇ ਚਲਾਨ

By

Published : Jun 4, 2020, 12:07 PM IST

ਲੁਧਿਆਣਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਗਏ ਲੌਕਡਾਊਨ ਵਿੱਚ ਹੁਣ ਢਿੱਲ ਦੇ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ, ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਤਹਿਤ ਹੁਣ ਤੱਕ ਲੁਧਿਆਣਾ ਵਾਸੀਆਂ ਦੇ 50 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੱਟੇ ਜਾ ਚੁੱਕੇ ਹਨ।

ਵੀਡੀਓ

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮਾਸਕ ਨਾ ਪਾਉਣ ਵਾਲੇ ਦਾ 500 ਰੁਪਏ ਦਾ ਚਲਾਨ ਜਦੋਂ ਕਿ ਗੱਡੀ ਵਿੱਚ 3 ਤੋਂ ਵੱਧ ਸਵਾਰੀਆਂ ਬੈਠਣ ਵਾਲਿਆਂ ਦੇ ਚਲਾਨ ਅਤੇ 2 ਪਹੀਆ ਵਾਹਨ 'ਤੇ 2 ਤੋਂ ਵੱਧ ਹੁਣ ਸਵਾਰੀਆਂ ਬਿਠਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਕਾਫੀ ਹੈਰਾਨੀ ਹੋ ਰਹੀ ਹੈ ਅਤੇ ਅਫਸੋਸ ਵੀ ਹੋ ਰਿਹਾ ਹੈ ਕਿ ਲੋਕ ਹਾਲੇ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ।

ਇਹ ਵੀ ਪੜ੍ਹੋ: ਕੋਵਿਡ-19 : ਪੰਜਾਬ 'ਚ 34 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2376

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਜਿਸ ਦੇ ਨਾਲ ਉਹ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚ ਸਕਣਗੇ।

ABOUT THE AUTHOR

...view details