ਲੁਧਿਆਣਾ: ਟਰੈਫਿਕ ਪੁਲਿਸ ਨੇ ਲਗਾਤਾਰ ਸ਼ਹਿਰ ਦੇ ਵਿੱਚੋ ਕਲੀਨ ਟਰੈਫਿਕ ਮੁਹਿੰਮ ਦੇ ਤਹਿਤ ਟਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਦੇ ਮੁੱਖ ਚੌਂਕ ਜਿਨ੍ਹਾਂ 'ਤੇ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ। ਉਨ੍ਹਾਂ ਨੂੰ ਐਡੰਟੀਫਾਈ ਕਰਕੇ ਸਾਫ਼-ਸੁਥਰਾ ਬਣਾਇਆ ਜਾ ਰਿਹਾ ਹੈ। ਉਸ ਦੇ ਤਹਿਤ ਸਮਰਾਲਾ ਚੌਕ ਵਿਖੇ ਪੁਲਿਸ ਵੱਲੋਂ ਵੱਡੀ ਤਾਦਾਦ ਵਿੱਚ ਨਾ ਸਿਰਫ਼ ਚਲਾਨ ਕੱਟੇ ਗਏ।
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ - ਸਬ-ਇੰਸਪੈਕਟਰ ਅਸ਼ੋਕ ਕੁਮਾਰ
ਟਰੈਫਿਕ ਪੁਲਿਸ ਨੇ ਲਗਾਤਾਰ ਸ਼ਹਿਰ ਦੇ ਵਿੱਚੋ ਕਲੀਨ ਟਰੈਫਿਕ ਮੁਹਿੰਮ ਦੇ ਤਹਿਤ ਟਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਬ-ਇੰਸਪੈਕਟਰ ਅਸ਼ੋਕ ਕੁਮਾਰ ਤੇ ਸ਼ਿੰਗਾਰ ਚੌਂਕੀ ਇੰਚਾਰਜ ਬਲੌਰ ਸਿੰਘ ਨੇ ਕਿਹਾ ਕਿ ਜੁਆਇੰਟ ਕਮਿਸ਼ਨਰ ਟ੍ਰੈਫਿਕ ਦੀਪਕ ਪਾਰੀਕ ਅਤੇ ਏਸੀਪੀ ਗੁਰਦੇਵ ਸਿੰਘ ਵੱਲੋਂ ਦਿੱਤੇ ਗਏ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਚਾਲਕਾਂ ਦੇ ਚਾਲਾਨ ਵੀ ਕੱਟੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਮਰਾਲਾ ਚੌਂਕ ਵਿੱਚ ਆਟੋ ਚਾਲਕਾਂ ਅਤੇ ਮਿੰਨੀ ਬੱਸਾਂ ਵਾਲਿਆਂ ਵੱਲੋਂ ਜਾਮ ਲਗਾਇਆ ਜਾਂਦਾ ਸੀ। ਉਨ੍ਹਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਚੌਂਕਾ ਵਿੱਚ ਟਰੈਫਿਕ ਜਾਮ ਨਹੀਂ ਕਰਨਗੇ। ਟਰੈਫਿਕ ਪੁਲਿਸ ਵੱਲੋਂ ਚਲਾਈ ਗਈ ਇਸ ਮੁਹਿੰਮ ਤੋਂ ਸਥਾਨਕ ਲੋਕ ਵੀ ਕਾਫੀ ਖੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਚੰਗਾ ਉਪਰਾਲਾ ਹੈ ਇਸ ਨਾਲ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।