ਲੁਧਿਆਣਾ:ਕੌਮੀ ਘੱਟ-ਗਿਣਤੀ ਭਾਈਚਾਰੇ ਦੇ ਚੇਅਰਮੈਨ ਇਕਬਾਲ ਸਿੰਘ Chairman Iqbal Singh Lalpura ਵੱਲੋਂ ਅੱਜ ਐਤਬਾਰ ਨੂੰ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ Chairman Iqbal Singh reached Ludhiana ਲੁਧਿਆਣਾ ਪਹੁੰਚੇ। ਇਸ ਦੌਰਾਨ ਪੰਜਾਬ ਦੇ ਹਲਾਤਾਂ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਕੋਈ ਵਕਤ ਸੀ, ਜਦੋਂ ਪੰਜਾਬ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਸੂਬਾ ਸੀ, ਪਰ ਹੁਣ ਹਾਲਾਤ ਬਦਲਦੇ ਜਾ ਰਹੇ ਹਨ। Iqbal Singh Lalpura targeted the Punjab government ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਹੈ, ਉਸ ਦਾ ਅਸਰ ਜ਼ਰੂਰ ਲੋਕਾਂ ਉੱਤੇ ਪੈ ਰਿਹਾ ਹੈ ਅਤੇ ਲੋਕਾਂ ਵਿਚ ਡਰ ਹੈ।
ਇਸ ਦੌਰਾਨ ਹੀ ਗੱਲਬਾਤ ਕਰਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੇ ਕਿਹਾ ਕਿ ਬਾਕੀ ਲੋਕਾਂ ਨੇ ਸਰਕਾਰ ਚੁਣੀ ਹੈ ਇਹ ਫੈਸਲਾ ਲੋਕਾਂ ਦਾ ਹੀ ਹੈ ਨਾਲ ਹੀ ਉਹਨਾਂ ਸੰਵਿਧਾਨ ਨੂੰ ਲੈ ਕੇ ਵੀ ਕਿਹਾ ਕਿ ਸਾਡੀ ਪ੍ਰਸ਼ਾਸ਼ਨ ਦੇ ਵਿਚ ਅੱਜ ਵੀ ਅੰਗਰੇਜ਼ੀ ਅਫਸਰਸ਼ਾਹੀ ਦੀ ਝਲਕ ਵੇਖਣ ਨੂੰ ਮਿਲਦੀ ਹੈ। ਜਿਸ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ ਸਾਡੇ ਕੋਲ ਆ ਕੇ ਨੌਕਰੀ ਵੀ ਕਰਦੇ ਰਹੇ ਹਨ, ਪਰ ਜੋ ਅੱਜ ਹਾਲਾਤ ਬਣੇ ਨੇ ਉਹ ਕਦੇ ਨਹੀਂ ਬਣੇ ਸਨ।