ਲੁਧਿਆਣਾ :ਸੀਬੀਐਸਈ ਵੱਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਵਿੱਚ ਸੀਬੀਐਸਈ ਅਧੀਨ ਚੱਲ ਰਹੇ ਸਕੂਲਾਂ ਦੇ ਨਤੀਜੇ ਵੀ ਅੱਜ ਆ ਗਏ ਹਨ ਜਿਸ ਕਾਰਨ ਸਕੂਲਾਂ ਵਿੱਚ ਜਸ਼ਨ ਦਾ ਮਾਹੌਲ ਹੈ। ਲੁਧਿਆਣਾ ਦੇ ਸੇਕਰੇਡ ਹਾਰਟ ਸਕੂਲ ਨਾਲ ਸਬੰਧਤ ਚਾਰ ਬੱਚਿਆਂ ਨੇ ਸੀਆ ਗੁਪਤਾ ਨੇ ਕਾਮਰਸ ਸਟਰੀਮ ਵਿੱਚ 98.5%, ਪਰਨਿਕਾ ਨੇ ਹਿਊਮੈਨਟੀਜ਼ ਵਿੱਚ 98%, ਭਾਵਿਕ ਜੈਨ ਨੇ ਨਾਨ-ਮੈਡੀਕਲ ਵਿੱਚ 97.6% ਅਤੇ ਮੈਡੀਕਲ ਵਿੱਚ ਪ੍ਰਭਵ ਮਹਿਤਾ ਨੇ 97.2% ਅੰਕ ਪ੍ਰਾਪਤ ਕੀਤੇ ਹਨ। ਇਸ ਕਾਰਨ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
- International Nurses Day : ਨਰਸਾਂ ਦੇ ਯੋਗਦਾਨ ਨੂੰ ਸਨਮਾਨ ਤੇ ਯਾਦ ਕਰਨ ਦਾ ਦਿਨ ਹੈ, ਅੰਤਰਰਾਸ਼ਟਰੀ ਨਰਸ ਦਿਵਸ, ਜਾਣੋ ਖਾਸ ਤੱਥ
- CBSE 12th Result 2023 : CBSE ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ
- CBSE 10th Result 2023: CBSE ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ
ਆਨਲਾਈਨ ਵੀ ਚੈੱਕ ਕਰ ਸਕਦੇ: ਇਸ ਮੌਕੇ ਟੌਪਰਾਂ ਦੀ ਤਰਫੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਦੀ ਲਗਾਤਾਰ ਮਿਹਨਤ ਸੀ, ਉਹ 20 ਘੰਟੇ ਪੜ੍ਹਾਈ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਅੰਕ ਪ੍ਰਾਪਤ ਕੀਤੇ ਹਨ, ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਸਕੂਲ ਪ੍ਰਸ਼ਾਸਨ ਨੇ ਵੀ ਟਾਪਰਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਸੀ ਬੀ ਐਸ ਈ ਦੇ ਨਤੀਜੇ ਵਿਦਿਆਰਥੀ ਆਨਲਾਈਨ ਵੀ ਚੈੱਕ ਕਰ ਸਕਦੇ ਨੇ, ਜਿਨ੍ਹਾਂ ਚ cbse.nic.in cbseresult.nic.in ਅਤੇ digilocker.gov.in ਤੇ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਈ ਵੀ ਆਰ ਅਤੇ ਐਸ ਐਮ ਐਸ ਰਾਹੀਂ ਵੀ ਵਿਦਿਆਰਥੀਆਂ ਨੂੰ ਨਤੀਜੇ ਪ੍ਰਾਪਤ ਹੋ ਰਹੇ ਹਨ। ਜੇਕਰ ਓਵਰਾਲ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ 87.33% ਨਤੀਜੇ ਰਹੇ ਨੇ ਜੋਕਿ ਬੀਤੇ ਸਾਲ ਨਾਲੋਂ ਲਗਭਗ 5.38% ਘੱਟ ਹੈ, 2022 ਚ ਬਾਰਵੀਂ ਜਮਾਤ ਦੇ ਨਤੀਜੇ 92.71% ਸੀ। ਕੇਰਲਾ 'ਚ ਸਭ ਤੋਂ ਵੱਧ 99.91% ਨਤੀਜੇ ਰਹੇ ਹਨ ਜਦੋਂ ਕੇ ਬੇਂਗਲੁਰੂ ਚ 98.64% ਨਤੀਜੇ ਰਹੇ ਹਨ। ਇਸ ਸਾਲ ਕੁੱਲ 16 ਲੱਖ 60 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਦੇ ਵਿੱਚ ਹਿੱਸਾ ਲਿਆ ਸੀ।