ਲੁਧਿਆਣਾ :ਲੁਧਿਆਣਾ ਦੇ ਰਾਜ ਗੁਰੂ ਨਗਰ ਵਿੱਚ ਬੀਤੇ ਦਿਨੀਂ ਹੋਈ ਲੁੱਟ ਦੇ ਮਾਮਲੇ ਵਿਚ ਅੱਜ ਏਡੀਸੀਪੀ ਸ਼ੁਭਮ ਅਗਰਵਾਲ ਵੱਲੋਂ ਮੀਡੀਆ ਦੇ ਨਾਲ ਘਟਨਾ ਵਾਲੀ ਥਾਂ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਹਰ ਇੱਕ ਪਹਿਲੂ ਉਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੁੱਲ ਲੁੱਟ ਦੀ ਗੱਲ ਕੀਤੀ ਜਾਵੇ ਤਾਂ 8.49 ਕਰੋੜਾਂ ਰੁਪਏ ਦੀ ਲੁੱਟ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕੰਪਨੀ ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ ਕਿ ਕਿੰਨਾ ਕੈਸ਼ ਲੁੱਟਿਆ ਗਿਆ ਹੈ।
ਕੈਸ਼ ਵੈਨ ਲੁੱਟ ਦਾ ਮਾਮਲਾ: ਪੁਲਿਸ ਨੇ ਕਿਹਾ- 8.49 ਕਰੋੜ ਦੀ ਹੋਈ ਲੁੱਟ, ਹਾਲੇ ਤਕ ਨਹੀਂ ਕੋਈ ਗ੍ਰਿਫਤਾਰੀ - ਏਡੀਸੀਪੀ ਸ਼ੁਭਮ ਅਗਰਵਾਲ
ਲੁਧਿਆਣਾ ਵਿਖੇ ਹੋਈ ਕੈਸ਼ ਵੈਨ ਦੀ ਲੁੱਟ ਦੇ ਮਾਮਲੇ ਵਿੱਚ ਏਡੀਸੀਪੀ ਸ਼ੁਭਮ ਅਗਰਵਾਲ ਵੱਲੋਂ ਮੀਡੀਆ ਦੇ ਨਾਲ ਘਟਨਾ ਵਾਲੀ ਥਾਂ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲੁੱਟ ਦੀ ਅਸਲ ਰਕਮ ਦੀ ਖੁਲਾਸਾ ਕੀਤਾ ਹੈ।
ਮੀਡੀਆ ਅਦਾਰਿਆਂ ਲਈ ਕਹੀ ਇਹ ਗੱਲ :ਉਨ੍ਹਾਂ ਕਿਹਾ ਕਿ ਵੱਖ-ਵੱਖ ਮੀਡੀਆ ਅਦਾਰਿਆਂ ਵਿੱਚ ਵੱਖ-ਵੱਖ ਲੁੱਟ ਦੀ ਰਕਮ ਚਲਾਈ ਜਾ ਰਹੀ ਹੈ, ਪਰ ਕੁੱਲ ਲੁੱਟ 8.49 ਕਰੋੜ ਰੁਪਏ ਦੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਹਰ ਪਹਿਲੂ ਉਤੇ ਜਾਂਚ ਕੀਤੀ ਜਾ ਰਹੀ ਹੈ। ਏਡੀਜੀਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਸ਼ ਵੈਨ ਵਿਚੋਂ ਜੋ ਤਿੰਨ ਹਥਿਆਰ ਬਰਾਮਦ ਹੋਏ ਹਨ ਉਹ ਕੰਪਨੀ ਵਿਚ ਹੀ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਕੁੱਝ ਖ਼ਬਰਾਂ ਦੱਸੀਆਂ ਜਾ ਰਹੀਆਂ ਹਨ ਕੁਝ ਸੀਸੀਟੀਵੀ ਫੁਟੇਜ ਵਿਖਾਈ ਜਾ ਰਹੀ ਹੈ ਉਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਸ ਥਾਂ ਇਹ ਘਟਨਾ ਹੋਈ ਹੈ। ਉਸ ਥਾਂ ਤੋਂ ਜਿੰਨੇ ਵੀ ਡੀਵੀਆਰ ਲੱਗੇ ਹੋਏ ਸਨ, ਉਹ ਲੁਟੇਰੇ ਆਪਣੇ ਨਾਲ ਲੈ ਗਏ। ਇਸ ਕਰਕੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਉਨ੍ਹਾਂ ਨੂੰ ਨਹੀਂ ਮਿਲ ਸਕੀ ਹੈ। ਉਨ੍ਹਾਂ ਦੱਸਿਆ ਕਿ ਜੋ ਸੁਰੱਖਿਆ ਮੁਲਾਜ਼ਮ ਮੌਕੇ ਉਤੇ ਤਾਇਨਾਤ ਸਨ। ਉਹ ਹਥਿਆਰਬੰਦ ਸਨ, ਪਰ ਉਹ ਸਵੇਰ ਤੋਂ ਹੀ ਕਰ ਰਹੇ ਸਨ।
- ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦਾ ਕਤਲ ਮਾਮਲਾ: ਗੋਲਡੀ ਬਰਾੜ ਕਰੀਬੀ ਗੈਂਗਸਟਰ ਹਰਪ੍ਰੀਤ ਸਿੰਘ ਭਾਊ ਗ੍ਰਿਫ਼ਤਾਰ
- ਬੁੱਧ ਰਾਮ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ, ਭਗਵੰਤ ਮਾਨ ਨੇ ਦਿੱਤੀ ਵਧਾਈ
- ਹੁਣ ਬੁਲਟ 'ਤੇ ਪਟਾਕੇ ਪਾਉਣ ਵਾਲਿਆਂ ਲਈ ਪੰਜਾਬ ਪੁਲਿਸ ਸਖ਼ਤ, ਵੇਖੋ ਕਿਵੇਂ ਹੋ ਰਹੀ ਹੈ ਸਖ਼ਤ ਕਾਰਵਾਈ
ਕੈਸ਼ ਵੈਨ ਕੇਂਦਰ ਦਾ ਸੁਰੱਖਿਆ ਪ੍ਰਬੰਧ ਕਮਜ਼ੋਰ :ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਸੁਰੱਖਿਆ ਸਿਸਟਮ ਅੰਦਰ ਲਗਾਇਆ ਹੋਇਆ ਸੀ, ਉਹ ਵੀ ਕਾਫੀ ਕਮਜ਼ੋਰ ਸੀ। ਇਸ ਨੂੰ ਆਸਾਨੀ ਦੇ ਨਾਲ ਤਾਰ ਕੱਟ ਕੇ ਹੀ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਿਚ ਕੰਪਨੀ ਦੀ ਵੱਡੀ ਲਾਪਰਵਾਹੀ ਹੈ, ਜਿਸ ਕਰਕੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਲੁਟੇਰੇ ਦੇ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲੇ ਤੱਕ ਜਿੰਨੀ ਵੀ ਜਾਣਕਾਰੀ ਸਾਹਮਣੇ ਆਈ ਹੈ, ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਹਾਲੇ ਤੱਕ ਅਸੀਂ ਇਸ ਕੇਸ ਉਤੇ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਲਾਡੋਵਾਲ ਤੋਂ ਗੱਡੀਆਂ ਦੀ ਜਿੰਨੀ ਵੀ ਫੁਟੇਜ ਸਾਹਮਣੇ ਆਈ ਹੈ ਉਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।