ਲੁਧਿਆਣਾ:ਮਸ਼ਹੂਰ ਹੋਟਲ ਵਿੱਚ ਫੰਕਸ਼ਨ ਦੇ ਗਏ ਵਿਅਕਤੀ ਦੇ ਹੋਸ਼ ਉੱਡ ਗਏ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੀ ਵੈਲਟ ਪਾਰਕਿੰਗ (Wallet parking) ਵਿੱਚ ਖੜ੍ਹੀ ਕੀਤੀ ਕਾਰ ਕੋਈ ਨੋਸਰਵਾਜ ਲੈ ਕੇ ਫਰਾਰ ਹੋ ਚੁੱਕਾ ਹੈ। ਜੋ ਕਿ ਉਸ ਨੇ ਸੰਸਨ ਦੇਖਣ ਸਮੇਂ ਵੈਲਟ ਪਾਰਕਿੰਗ ਰਾਹੀਂ ਪਾਰਕ ਕੀਤੀ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਰਿਕਾਰਡ (Recorded in CCTV camera) ਹੋ ਗਈ ਹੈ। ਪੀੜਤ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ।
ਪਾਰਕਿੰਗ ਚੋਂ ਕਾਰ ਚੋਰੀ, ਸੀਸੀਟੀਵੀ 'ਚ ਕੈਦ ਪੀੜਤ ਨੇ ਦੱਸਿਆ ਕਿ ਲੁਧਿਆਣਾ ਦੇ ਮਸ਼ਹੂਰ ਹੋਟਲ ਵਿੱਚ ਉਹ ਇੱਕ ਫੰਕਸ਼ਨ ਦੇ ਆਏ ਸਨ। ਉਨ੍ਹਾਂ ਨੇ ਆਪਣੀ ਕਾਰ ਵੈਲੇ ਪਾਰਕਿੰਗ ਰਾਹੀਂ ਪਾਰਕ ਕੀਤੀ ਸੀ ਪਰ ਕੁਝ ਦੇਰ ਬਾਅਦ ਇਕ ਵਿਅਕਤੀ ਜਿਸ ਕੋਲ ਪਾਰਕਿੰਗ ਦਾ ਆਈ ਡੀ ਕਾਰਡ ਵੀ ਸੀ। ਉਨ੍ਹਾਂ ਨੂੰ ਇਹ ਕਹਿ ਕੇ ਪਾਰਕਿੰਗ ਵਾਲਾ ਕਾਰਡ ਲੈ ਲਿਆ ਕਿ ਉਨ੍ਹਾਂ ਦੀ ਗੱਡੀ ਦੂਸਰੀ ਪਾਰਕਿੰਗ ਵਿੱਚ ਲਗਾਈ ਹੈ। ਜਾਣ ਲੱਗਾ ਉਨ੍ਹਾਂ ਨੂੰ ਜਾਅਲੀ ਕਾਰਡ ਵੀ ਦੇ ਕੇ ਗਿਆ। ਜਿਸ ਉਪਰ ਪਾਰਕਿੰਗ ਕੰਪਨੀ ਦਾ ਹੀ ਨਾਮ ਲਿਖਿਆ ਹੋਇਆ ਸੀ। ਪੀੜਤ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕੰਪਲੇਟ ਕੀਤੀ ਹੈ । ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਸੀਸੀਟੀਵੀ ਵੀ ਪੁਲਿਸ ਨੇ ਹਾਸਿਲ ਕਰ ਲਈ ਹੈ। ਜਿਸ ਵਿੱਚ ਇੱਕ ਮਾਸਕ ਪਹਿਨਿਆ ਵਿਅਕਤੀ ਗੱਡੀ ਲੈ ਕੇ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਇਸ ਵਿੱਚ ਭਾਵੇਂ ਵੈਲਟ ਪਾਰਕਿੰਗ ਵਾਲੇ ਆਪਣਾ ਪੱਲਾ ਝਾੜਦੇ ਨਜ਼ਰ ਆਉਂਦੇ ਹਨ ਪਰ ਇਹ ਗੱਲ ਸੋਚਣ ਵਾਸਤੇ ਮਜਬੂਰ ਕਰਦੀ ਹੈ ਕਿ ਨੌਸਰਬਾਜ਼ ਕੋਲ ਕੰਪਨੀ ਦਾ ਆਈ ਡੀ ਕਾਰਡ ਕਿੱਥੋਂ ਆਇਆ ਅਤੇ ਇਸ ਤਰ੍ਹਾਂ ਹੋਰ ਵੀ ਵੱਡੀਆਂ ਘਟਨਾਵਾਂ ਹੋਣ ਦਾ ਡਰ ਜਾਂਦਾ ਹੈ।