ਪੰਜਾਬ

punjab

ETV Bharat / state

ਬੰਦੂਕ ਦੀ ਨੋਕ ’ਤੇ ਖੋਹੀ ਕਾਰ ! - Car snatched

2 ਨੌਜਵਾਨਾਂ ਵੱਲੋਂ ਇੱਕ ਮਹਿਲਾ ਨੂੰ ਕਾਰ ਵਿੱਚੋਂ ਧੱਕਾ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਰਾਤ ਦੇ ਤਕਰੀਬਨ 11 ਵਜੇ ਪਤੀ-ਪਤਨੀ ਸਮਾਨ ਲੈਣ ਬਾਜ਼ਾਰ ਗਏ ਸਨ।

ਬੰਦੂਕ ਦੀ ਨੋਕ ’ਤੇ ਖੋਹੀ ਕਾਰ
ਬੰਦੂਕ ਦੀ ਨੋਕ ’ਤੇ ਖੋਹੀ ਕਾਰ

By

Published : Aug 27, 2021, 1:31 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ 2 ਨੌਜਵਾਨ ਇੱਕ ਮਹਿਲਾ ਨੂੰ ਕਾਰ ਵਿਚੋਂ ਧੱਕਾ ਦੇ ਕੇ ਕਾਰ ਲੈ ਕੇ ਫਰਾਰ ਹੋ ਗਏ। ਰਾਤ ਦੇ ਤਕਰੀਬਨ 11 ਵਜੇ ਪਤੀ-ਪਤਨੀ ਸਮਾਨ ਲੈਣ ਬਾਜ਼ਾਰ ਗਏ ਸਨ। ਜਿਸ ਦੌਰਾਨ ਕਾਰ ਮਾਲਕ ਕਾਰ ਵਿੱਚੋਂ ਉੱਤਰ ਕੇ ਦੁਕਾਨ ’ਤੇ ਸਮਾਨ ਲੈਣ ਜਾਂਦਾ ਹੈ ਅਤੇ ਕਾਰ ਚਾਲੂ ਹੀ ਛੱਡ ਜਾਂਦਾ ਹੈ ਜਿਸ ਵਿੱਚ ਉਸਦੀ ਪਤਨੀ ਵੀ ਬੈਠੀ ਸੀ।

ਬੰਦੂਕ ਦੀ ਨੋਕ ’ਤੇ ਖੋਹੀ ਕਾਰ !

ਪਿੱਛੋਂ 2 ਨੌਜਵਾਨ ਆਉਂਦੇ ਹਨ ਅਤੇ ਉਸਦੀ ਪਤਨੀ ਨੂੰ ਕਾਰ ਵਿੱਚੋਂ ਉਤਾਰ ਕੇ ਕਾਰ ਲੈ ਕੇ ਫਰਾਰ ਹੋ ਜਾਂਦੇ ਹਨ। ਪੀੜਤ ਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਸਮਾਨ ਲੈਣ ਆਇਆ ਸੀ ਤਾਂ 2 ਨੌਜਵਾਨ ਕਾਰ ਲੈ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਭੱਜ ਕੇ ਫ਼ੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਲੈ ਕੇ ਫ਼ਰਾਰ ਹੋ ਚੁੱਕੇ ਸਨ। ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

ਉਥੇ ਹੀ ACP ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ CCTV ਮਿਲੀ ਹੈ ਗਈ ਹੈ। ਜਿਸ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲੀ ਗੋਲੀ !

ABOUT THE AUTHOR

...view details