ਲੁਧਿਆਣਾ: ਸ਼ਹਿਰ ਦੇ ਫਿਰੋਜ਼ਪੁਰ ਰੋਡ ਸਥਿਤ ਨੇੜੇ ਇਯਾਲੀ ਚੌਂਕ ਦੇਰ ਰਾਤ ਇਕ ਕਾਰ ਨੂੰ ਭਿਆਨਕ ਅੱਗ ਲੱਗ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਆਉਂਦੀ ਓਦੋਂ ਤੱਕ ਕਾਰ ਪੂਰੀ ਤਰਾਂ ਸੜ ਗਈ ਸੀ। ਕਾਰ ਦੇ ਵਿੱਚ 2 ਅਫਰੀਕੀ ਮੂਲ ਦੇ ਨਾਗਰਿਕ ਸਵਾਰ ਸਨ, ਜੋ ਕਿ ਫਿਰੋਜ਼ਪੁਰ ਵੱਲ ਤੋਂ ਲੁਧਿਆਣਾ ਵੱਲ ਆ ਰਹੇ ਸਨ। ਹਾਲਾਂਕਿ ਇੱਕ ਸ਼ਖ਼ਸ ਕਾਰ ਨੂੰ ਅੱਗ ਲੱਗਦੇ ਹੀ ਬਾਹਰ ਆ ਗਿਆ ਜਦੋਂ ਕਿ ਦੂਜੇ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਜਿਨ੍ਹਾਂ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਹ ਦੋਵੇਂ ਸਕੋਡਾ ਕਾਰ ਚ ਸਵਾਰ ਸਨ। ਕਾਰ ਨੂੰ ਅੱਗ ਲੱਗਣ ਕਰਕੇ ਹਾਈਵੇ 'ਤੇ ਜਾਮ ਵੀ ਲੱਗ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ। ਦੇਰ ਰਾਤ ਪੁਲਿਸ ਨੇ ਕਰੇਨ ਦੀ ਮਦਦ ਦੇ ਨਾਲ ਕਾਰ ਸੜਕ ਤੋਂ ਪਾਸੇ ਹਟਵਾਈ।
ਵਾਲ ਵਾਲ ਬਚੇ ਅਫ਼ਰੀਕੀ ਮੂਲ ਦੇ 2 ਨਾਗਰਿਕ, ਕਾਰ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਮੌਜੂਦ ਲੋਕਾਂ ਨੇ ਬਚਾਈ ਜਾਨ - Ayali Chowk Ludhiana
Car Burn in Ludhiana: ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਇਆਲੀ ਚੌਂਕ ਨੇੜੇ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਦੋ ਅਫਰੀਕੀ ਮੂਲ ਦੇ ਨਾਗਰਿਕ ਸਫ਼ਰ ਕਰ ਰਹੇ ਸਨ। ਲੋਕਾਂ ਮੁਤਾਬਿਕ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ।
Published : Jan 10, 2024, 10:33 AM IST
ਅਫ਼ਰੀਕੀ ਨਾਗਰਿਕ ਸੀ ਕਾਰ 'ਚ ਸਵਾਰ: ਇਸ ਮੌਕੇ 'ਤੇ ਮੌਜੂਦ ਲੋਕਾਂ ਦੇ ਦੱਸਣ ਦੇ ਮੁਤਾਬਿਕ ਗੱਡੀ ਦੀ ਰਫਤਾਰ ਬਹੁਤ ਤੇਜ਼ ਸੀ, ਜਦੋਂ ਇਹ ਗੱਡੀ ਮੋੜਨ ਲੱਗੇ ਤਾਂ ਕਾਰ ਡਿਵਾਈਡਰਾਂ ਨਾਲ ਟਕਰਾ ਗਈ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਲੋਕਾਂ ਦੇ ਦੱਸਣ ਮੁਤਾਬਿਕ ਕਾਰ 'ਚ 2 ਅਫ਼ਰੀਕੀ ਮੂਲ ਦੇ ਲੋਕ ਸਵਾਰ ਸਨ, ਜਿੰਨ੍ਹਾ ਨੂੰ ਬਾਹਰ ਸੁਰੱਖਿਅਤ ਕੱਢ ਲਿਆ ਗਿਆ। ਦੋਵੇਂ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਏ ਪਰ ਕਾਰ ਪੂਰੀ ਤਰਾਂ ਸੜ ਗਈ। ਕਾਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਇਆ ਹਨ। ਅੱਗ ਲੱਗਣ ਕਰਕੇ ਇੱਕ ਘੰਟੇ ਤੱਕ ਟਰੈਫਿਕ ਦੀਆਂ ਵੀ ਬਰੇਕਾਂ ਲੱਗ ਗਈਆਂ, ਜਿਸ ਤੋਂ ਬਾਅਦ ਟਰੈਫਿਕ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਰੂਟ ਡਾਈਵਰਟ ਕਰਵਾਇਆ ਅਤੇ ਸੜੀ ਹੋਈ ਕਾਰ ਨੂੰ ਪਾਸੇ ਲਗਵਾਇਆ।
ਘਟਨਾ ਕਾਰਨ ਟਰੈਫਿਕ ਦੀ ਆਈ ਸਮੱਸਿਆ:ਕਾਰ ਨੂੰ ਇਸ ਤਰਾਂ ਅੱਗ ਕਿਉਂ ਲੱਗੀ ਇਸ ਦੀ ਜਾਂਚ ਹੋਵੇਗੀ। ਹਾਲਾਂਕਿ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜਦੀ ਕਾਰ ਪੂਰੀ ਤਰਾਂ ਸਵਾਹ ਹੋ ਗਈ। ਅੱਗ ਲੱਗਣ ਕਰਕੇ ਲੋਕਾਂ 'ਚ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ। ਕੁਝ ਦਿਨ ਪਹਿਲਾਂ ਹੀ ਖੰਨਾ ਬੱਸ ਸਟੈਂਡ ਨੇੜੇ ਵੀ ਹਜ਼ਾਰਾਂ ਲੀਟਰ ਤੇਲ ਦੇ ਭਰੇ ਟੈਂਕਰ ਨੂੰ ਅੱਗ ਲੱਗ ਗਈ ਸੀ। ਜਿਸ 'ਚ ਟੈਂਕਰ ਦਾ ਡਰਾਈਵਰ ਵਾਲ ਵਾਲ ਬਚਿਆ ਸੀ ਤੇ ਅੱਜ ਇਹ ਹਾਦਸਾ ਹੋਇਆ ਹੈ।