ਲੁਧਿਆਣਾ: ਮੁੱਲਾਂਪੁਰ ਦਾਖਾ ਦੀ ਸੀਟ ਪੰਜਾਬ ਭਰ ਚ ਹੌਟ ਸੀਟ ਮੰਨੀ ਜਾ ਰਹੀ ਹੈ, ਅਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਲਈ ਪ੍ਰਚਾਰ ਕਰਨ ਪੰਜਾਬ ਦੇ ਮੁੱਖ ਮੰਤਰੀ ਮੁੱਲਾਂਪੁਰ ਪਹੁੰਚ ਰਹੇ ਹਨ, ਪਰ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਦਾ ਕਹਿਣਾ ਹੈ ਕਿ ਕੈਪਟਨ ਦੇ ਆਉਣ ਨਾਲ ਕਾਂਗਰਸ ਨੂੰ ਨਹੀਂ ਸਗੋਂ ਅਕਾਲੀ ਦਲ ਨੂੰ ਫਾਇਦਾ ਮਿਲੇਗਾ। ਕਿਉਂਕਿ ਕੈਪਟਨ ਸਾਹਿਬ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਅੱਜ ਲੋਕ ਉਨ੍ਹਾਂ ਤੋਂ ਪੁੱਛਣਗੇ ਅਤੇ ਲੋਕਾਂ ਨੂੰ ਉਹ ਵਾਅਦੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਦੇਖ ਕੇ ਯਾਦ ਆਉਣਗੇ।
ਕੈਪਟਨ ਦੇ ਆਉਣ ਨਾਲ ਕਾਂਗਰਸ ਨੂੰ ਨਹੀਂ ਸਗੋਂ ਅਕਾਲੀ ਦਲ ਨੂੰ ਫਾਇਦਾ: ਮਨਪ੍ਰੀਤ ਇਯਾਲੀ - ਮੁੱਲਾਂਪੁਰ ਦਾਖਾ
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜਿਹੜੇ ਸਿੱਖ ਨੌਜਵਾਨ ਦੀ ਦਸਤਾਰ ਉਤਾਰੀ ਹੈ ਉਹ ਪੱਕਾ ਕਾਂਗਰਸੀ ਹੈ। ਉਹ ਪਹਿਲਾ ਹੀ ਸਾਡੀ ਪਾਰਟੀ ਦੇ ਖ਼ਿਲਾਫ਼ ਚਲਦਾ ਸੀ।
ਈਟੀਵੀ ਭਾਰਤ 'ਤੇ ਗੱਲਬਾਤ ਕਰਦਿਆਂ ਮਨਪ੍ਰੀਤ ਦਿਆਲੀ ਨੇ ਕਿਹਾ ਕਿ ਕਾਂਗਰਸ ਹੀ ਮੁੱਦਾਹੀਣ ਹੈ ਅਤੇ ਉਹ ਆਪਣੀ ਨਾਕਾਮੀਆਂ ਬਚਾਉਣ ਲਈ ਅਕਾਲੀ ਦਲ ਦੇ ਅਜਿਹੇ ਇਲਜ਼ਾਮ ਲਾ ਰਹੀ ਹੈ, ਜਦੋਂ ਕਾਂਗਰਸ ਦਫ਼ਤਰ ਅੱਗੇ ਸਿੱਖ ਨੌਜਵਾਨ ਦੀ ਪੱਗ ਲੱਥਣ ਦੇ ਮਾਮਲੇ ਤੇ ਸਵਾਲ ਪੁੱਛਿਆ ਗਿਆ, ਤਾਂ ਮਨਪ੍ਰੀਤ ਨੇ ਕਿਹਾ ਕਿ ਉਹ ਕਾਂਗਰਸ ਵਰਕਰ ਸੀ, ਅਕਾਲੀ ਦਲ ਦਾ ਇਸ 'ਚ ਕੋਈ ਲੈਣਾ ਦੇਣਾ ਨਹੀਂ।
ਇਯਾਲੀ ਨੇ ਕਿਹਾ ਕਿ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਹੋਈ ਹੈ। ਜਿਸ ਲਈ ਸਿੱਖ ਸੰਗਤ ਕਾਂਗਰਸ ਨੂੰ ਮੁਆਫ ਨਹੀਂ ਕਰੇਗੀ। ਉਧਰ ਕੈਪਟਨ ਦੇ ਦੌਰੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਇਸ ਦਾ ਫਾਇਦਾ ਅਕਾਲੀ ਦਲ ਨੂੰ ਹੀ ਹੋਵੇਗਾ।