ਲੁਧਿਆਣਾ: ਕੋਰੋਨਾ ਕਾਰਨ ਲੱਗੇ ਲੌਕਡਾਊਨ 5.0 ਦਾ ਪੜਾਅ ਖ਼ਤਮ ਹੋ ਗਿਆ ਹੈ ਤੇ ਹੁਣ ਅਨਲੌਕ 1.0 ਸ਼ੁਰੂ ਹੋ ਗਿਆ ਜਿਸ 'ਚ ਸਰਕਾਰ ਨੇ ਕੰਮਕਾਰਜ ਸਥਾਨ, ਮਾਲ, ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਹੈ। ਪਰ ਅਜੇ ਵੀ ਵਿਦਿਅਕ ਅਦਾਰਾ ਬੰਦ ਹੈ। ਲੌਕਡਾਊਨ ਦੌਰਾਨ ਸਕੂਲ ਬੰਦ ਹੋਣ ਕਾਰਨ ਬਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਸ਼ੁਰੂ ਕੀਤੀ। ਆਨਲਾਈਨ ਕਲਾਸਾਂ ਦੇ ਸ਼ੁਰੂ ਹੋਣ ਨਾਲ ਸਕੂਲ ਵੱਲੋਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਹੀ ਪੇਰੈਂਟਸ ਐਕਸ਼ਨ ਗਰੁੱਪ ਦੇ ਮੈਂਬਰਾਂ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤਾ ਗਿਆ ਜਿਸ 'ਚ ਉਨ੍ਹਾਂ ਨੇ ਸਕੂਲ ਦੀ ਫੀਸਾਂ ਤੇ ਆਨਲਾਈਨ ਕਲਾਸ ਨੂੰ ਬੰਦ ਕਰਨ ਦੀ ਗੱਲ ਕੀਤੀ।
ਪੇਰੈਂਟਸ ਐਕਸ਼ਨ ਗਰੁੱਪ ਦੇ ਪ੍ਰਧਾਨ ਸੰਜੀਵ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੋਰੋਨਾ ਲਾਗ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਦੇਸ਼ ਦੀ ਆਵਾਜਈ, ਸਕੂਲ, ਜਨਤਕ ਸਥਾਨ, ਫੈਕਟਰੀ ਆਦਿ ਸਭ ਕੁਝ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਕੰਟ ਦੀ ਸਥਿਤੀ 'ਚ ਹਰ ਕਿਸੇ ਵਿਅਕਤੀ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨ ਮੁਸ਼ਕਲ ਹੋ ਗਿਆ। ਕੁਝ ਪਰਿਵਾਰਾਂ ਦੀ ਜਮਾਂ ਪੁੱਜੀ ਹੋਣ ਕਾਰਨ ਉਨ੍ਹਾਂ ਨੇ ਆਪਣੇ ਘਰ ਦਾ ਗੁਜ਼ਾਰਾ ਔਖੇ ਸੋਖੇ ਹੋ ਕੇ ਕਰ ਲਿਆ ਤੇ ਕੁਝ ਲੋੜਵੰਦਾਂ ਨੂੰ ਸਮਾਜ ਸੇਵੀਆਂ ਨੇ ਰਾਸ਼ਨ ਮੁਹੱਈਆ ਕਰਵਾ ਕੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕਿਸੇ ਵੀ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਉਹ ਸਕੂਲ ਦੀ ਫੀਸ ਕਿਸ ਤਰ੍ਹਾਂ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਆਪਣੇ ਖੁਦ ਦੇ ਕਾਨਵੈਂਟ ਸਕੂਲ ਦੀ ਫੀਸ ਮੁਆਫ ਕਰਨ ਦੀ ਸ਼ੁਰੂਆਤ ਕਰਨ ਇਹ ਵੀ ਪੜ੍ਹੋ:'ਮੋਦੀ ਨੇ ਸੂਬਿਆਂ ਦੇ ਅਤੇ ਕੈਪਟਨ ਨੇ ਪੰਚਾਇਤਾਂ ਦੇ ਵਿੱਤੀ ਅਧਿਕਾਰਾਂ ‘ਤੇ ਮਾਰਿਆ ਡਾਕਾ'
ਉਨ੍ਹਾਂ ਕਿਹਾ ਕਿ ਸਕੂਲਾਂ ਵੱਲੋਂ ਵਾਰ-ਵਾਰ ਫੀਸ ਦਾ ਦਬਾਅ ਹੋਣ ਨਾਲ ਬਚਿਆ ਦੇ ਮਾਪੇ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ। ਇਸ ਦਾ ਅਸਰ ਬਚਿਆ 'ਤੇ ਪੈ ਰਿਹਾ ਹੈ। ਬੀਤੇ ਦਿਨੀਂ ਮਾਨਸਾ ਦੀ ਇੱਕ ਵਿਦਿਆਰਥਣ ਨੇ ਆਨਲਾਈਨ ਕਲਾਸਾਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਪਤਾ ਲਗ ਰਿਹਾ ਹੈ ਕਿ ਬੱਚਿਆ ਨੂੰ ਆਨਲਾਈਨ ਕਲਾਸਾਂ 'ਚ ਕੁਝ ਸਮਝ ਨਹੀਂ ਆ ਰਿਹਾ ਤੇ ਚੰਗੀ ਨੈੱਟ ਸੁਵਿਧਾ ਨਾ ਹੋਣ ਕਾਰਨ ਉਹ ਕਲਾਸ ਨਾਲ ਨਹੀਂ ਜੁੜ ਪਾਉਂਦੇ। ਇਸ ਸਭ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੂੰ ਇਸ ਸਿਸਟਮ ਨੂੰ ਬੰਦ ਕਰਨਾ ਚਾਹੀਦਾ ਹੈ।
ਪੇਰੈਂਟਸ ਐਕਸ਼ਨ ਗਰੁੱਪ ਦੇ ਮੈਂਬਰ ਨੇ ਕਿਹਾ ਕਿ 7 ਤਰੀਕ ਨੂੰ ਸਿੰਗਲਾ ਨੇ ਆਨਲਾਈਨ ਕਲਾਸਾਂ ਦੀ ਫੀਸਾਂ ਨਾ ਦੇਣ ਲਈ ਕਿਹਾ ਤੇ ਹੁਣ ਉਹ ਮਾਪਿਆਂ ਨੂੰ 70 ਫੀਸਦ ਸਕੂਲਾਂ ਦੀ ਫੀਸ ਅਦਾ ਕਰਨ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੰਗਲਾ ਪਹਿਲਾਂ ਮਾਪਿਆ ਦੇ ਪਖੋ ਬੋਲੇ ਹਨ ਤੇ ਹੁਣ ਸਕੂਲ ਦੇ ਪੱਖੋ। ਇਹ ਦੋਨਾਂ ਪੱਖੋ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਇੱਕ ਪੱਖ ਦੀ ਗੱਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਟਿਆਲਾ 'ਚ ਯਾਦਵਿੰਦਰ ਨਾਮ ਦਾ ਇੱਕ ਕਾਨਵੈਂਟ ਸਕੂਲ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੈ। ਇਹ ਇੱਕ ਪ੍ਰਾਈਵੇਟ ਸਕੂਲ ਹੈ। ਉਨ੍ਹਾਂ ਕਿਹਾ ਕਿ ਬਾਕੀ ਸਕੂਲਾਂ ਦੀ ਫੀਸ ਮਾਫ ਕਰਵਾਉਣ ਲਈ ਪਹਿਲਾਂ ਉਨ੍ਹਾਂ ਨੂੰ ਆਪਣੇ ਸਕੂਲ ਦੀ ਫੀਸ ਮੁਆਫ ਕਰਨੀ ਚਾਹੀਦਾ ਹੈ ਜੋ ਕਿ ਬਾਕੀ ਸਕੂਲਾਂ ਲਈ ਮਿਸਾਲ ਹੋਵੇ।