ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਖੁੱਲ੍ਹਾ ਚੋਣ ਪ੍ਰਚਾਰ ਖ਼ਤਮ ਹੋ ਚੁੱਕਾ ਹੈ। ਹੁਣ ਉਮੀਦਵਾਰ ਸਿਰਫ਼ ਡੋਰ ਟੂ ਡੋਰ ਜਾ ਕੇ ਹਲਕਾ ਚੋਣ ਪ੍ਰਚਾਰ ਕਰ ਸਕੇਗਾ। ਲੁਧਿਆਣਾ ਦੇ ਡੀਸੀ ਵੱਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਅਤੇ ਦੱਸਿਆ ਗਿਆ ਕਿ ਲੁਧਿਆਣਾ ਵਿਚ ਵੋਟਿੰਗ ਦੀ ਪ੍ਰਕਿਰਿਆ ਨੂੰ ਲੈ ਕੇ 21 ਹਜ਼ਾਰ ਦੇ ਕਰੀਬ ਸਿਵਲ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜੋ ਬੂਥਾਂ 'ਤੇ ਵੋਟ ਪ੍ਰਕਿਰਿਆ ਕਰਵਾਉਣਗੇ।
ਪੰਜਬ ਵਿਧਾਨ ਸਭਾ ਚੋਣਾਂ ਲਈ ਥੰਮਿਆ ਚੋਣ ਪ੍ਰਚਾਰ, 20 ਨੂੰ ਵੋਟਿੰਗ ਇਸ ਤੋਂ ਇਲਾਵਾ ਲੁਧਿਆਣਾ 'ਚ ਪਹਿਲੀ ਵਾਰ 80 ਸੁਰੱਖਿਆ ਮੁਲਾਜ਼ਮਾਂ ਦੀਆਂ ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 70 ਕੁਇਕ ਰਿਐਕਸ਼ਨ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਚ ਪੰਜ-ਪੰਜ ਟੀਮਾਂ ਤੈਨਾਤ ਰਹਿਣਗੀਆਂ।
ਪੰਜਬ ਵਿਧਾਨ ਸਭਾ ਚੋਣਾਂ ਲਈ ਥੰਮਿਆ ਚੋਣ ਪ੍ਰਚਾਰ ਥੰਮਿਆ ਚੋਣ ਪ੍ਰਚਾਰ
ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ 6 ਵਜੇ ਚੋਣ ਪ੍ਰਚਾਰ ਥੰਮ ਚੁੱਕਾ ਹੈ। ਹੁਣ ਸਿਰਫ ਉਮੀਦਵਾਰ ਘਰ-ਘਰ ਜਾ ਕੇ ਹੀ ਵੋਟਾਂ ਮੰਗ ਸਕੇਗਾ। ਕਿਸੇ ਤਰ੍ਹਾਂ ਦੇ ਵੱਡੇ ਜਲਸਿਆਂ, ਰੈਲੀਆਂ, ਰੋਡ ਸ਼ੋਅ, ਜਨਸਭਾਵਾਂ, ਨੁੱਕੜ ਮੀਟਿੰਗਾਂ 'ਤੇ ਸਖ਼ਤ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਵੋਟਰਾਂ ਨੂੰ ਵੀ ਆਪੋ ਆਪਣੇ ਹਲਕਿਆਂ 'ਚ ਰਹਿਣ ਦੀ ਹਦਾਇਤਾਂ ਲੁਧਿਆਣਾ ਦੇ ਚੋਣ ਦਫ਼ਤਰ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਉਮੀਦਵਾਰ ਕਿਸੇ ਵੀ ਤਰ੍ਹਾਂ ਦਾ ਵੱਡਾ ਇਕੱਠ ਕਰਕੇ ਚੋਣ ਪ੍ਰਚਾਰ ਨਹੀਂ ਕਰ ਸਕਣਗੇ।
ਪੰਜਬ ਵਿਧਾਨ ਸਭਾ ਚੋਣਾਂ ਲਈ ਥੰਮਿਆ ਚੋਣ ਪ੍ਰਚਾਰ, 20 ਨੂੰ ਵੋਟਿੰਗ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਲੁਧਿਆਣਾ ਦੇ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਹਿਲੀ ਵਾਰ ਲੁਧਿਆਣਾ 'ਚ ਰਿਕਾਰਡ ਤੋੜ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਇਕ ਰਿਐਕਸ਼ਨ ਟੀਮਾਂ ਦੀ ਵੀ ਤਾਇਨਾਤੀ ਹੋਈ ਹੈ ਤਾਂ ਜੋ ਉਹ ਆਪਣੇ ਹਲਕੇ 'ਤੇ ਪੈਨੀ ਨਜ਼ਰ ਰੱਖ ਸਕਣ। ਸੀ.ਆਰ.ਪੀ.ਐਫ, ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਟੁਕੜੀਆਂ ਤੈਨਾਤ ਰਹਿਣਗੀਆਂ। ਇਸ ਦੇ ਨਾਲ ਹੀ ਖਾਸ ਕਰਕੇ ਲੁਧਿਆਣਾ ਦੇ ਹਲਕਾ ਆਤਮ ਨਗਰ ਸਾਊਥ ਅਤੇ ਸੈਂਟਰਲ ਦੇ ਵਿੱਚ 65 ਫ਼ੀਸਦੀ ਦੇ ਕਰੀਬ ਸੀਆਰਪੀਐਫ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ, ਜਦੋਂ ਕਿ ਬਾਕੀਆਂ 'ਤੇ ਪੰਜਾਬ ਪੁਲੀਸ ਦੀ ਪੈਨੀ ਨਜ਼ਰ ਹੋਵੇਗੀ।
ਪੰਜਬ ਵਿਧਾਨ ਸਭਾ ਚੋਣਾਂ ਲਈ ਥੰਮਿਆ ਚੋਣ ਪ੍ਰਚਾਰ, 20 ਨੂੰ ਵੋਟਿੰਗ ਵੋਟਾਂ ਪਾਉਣ ਦੀ ਕੀਤੀ ਅਪੀਲ
ਲੁਧਿਆਣਾ ਦੇ ਮੁੱਖ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਵੋਟਾਂ 'ਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਆਪਣੀ ਸਰਕਾਰ ਚੁਣਨ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਅਤੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਅਤੇ ਮੇਰੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ 'ਤੇ ਕਿਹਾ ਕਿ ਉਹ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਭਾਵੇਂ ਜਿੰਨਾ ਮਰਜ਼ੀ ਵੋਟ ਪਾਉਣ ਪਰ ਵੱਧ ਤੋਂ ਵੱਧ ਬੂਥਾਂ 'ਤੇ ਆਉਣਾ।
ਇਹ ਵੀ ਪੜ੍ਹੋ :ਚੋਣ ਪ੍ਰਚਾਰ ਦੇ ਆਖਿਰੀ ਦਿਨ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ