ਲੁਧਿਆਣਾ:ਜ਼ਿਲ੍ਹੇ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਲੁਧਿਆਣਾ ਦੌਰੇ ਉੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਹਟਾਉਣ ਲਈ ਪੰਜਾਬ ਦੇ ਗਵਰਨਰ ਵੱਲੋਂ ਜਾਰੀ ਕੀਤੇ ਨੋਟਿਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦੇ ਵਿਚ ਸਰਕਾਰ ਦੇ ਕੰਮ ਦੇ ਵਿੱਚ ਉਥੋਂ ਦੇ ਗਵਰਨਰ ਵਿਘਨ ਪਾਉਂਦੇ ਸਨ ਉਸੇ ਤਰ੍ਹਾਂ ਹੁਣ ਪੰਜਾਬ ਦੇ ਵਿਚ ਵੀ ਕੰਮਾਂ ਨੂੰ ਲੈ ਕੇ ਗਵਰਨਰ ਨੂੰ ਭਾਜਪਾ ਦੀ ਬੋਲੀ ਬੋਲ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਨੂੰ ਲੈਕੇ ਭਾਜਪਾ ਦੇ ਆਗੂ ਅਮਰਜੀਤ ਟਿੱਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਫੈਸਲੇ ਲਾਏ ਨੇ ਗਲਤ ਫੈਸਲੇ ਲਏ ਨੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਦਾ ਮਹਿਕਮਾ ਹੈ ਅਤੇ ਇਸ ਵਿੱਚ ਰਾਜਪਾਲ ਦੀ ਮਨਜੂਰੀ ਵੀ ਜਰੂਰੀ ਹੈ ਅਤੇ ਵੀ ਸੀ ਦੀ ਯੋਗਤਾ ਵੀ ਜਰੂਰੀ ਹੈ ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਹੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਕਮੀਆਂ ਲੁਕਾ ਰਹੀ ਹੈ ਅਤੇ ਸਰਕਾਰ ਨੇ ਆਪਣੇ ਕੀਤੇ ਵਾਅਦੇ ਲੋਕਾਂ ਨਾਲ ਪੂਰੇ ਨਹੀਂ ਕੀਤੇ ਇਸ ਕਰਕੇ ਓਹ ਇਹ ਸਭ ਬਿਆਨਬਾਜ਼ੀ ਕਰ ਰਹੇ ਨੇ ਉਨ੍ਹਾ ਜਿੰਪਾ ਅਤੇ ਕੁਲਦੀਪ ਧਾਲੀਵਾਲ ਤੇ ਵੀ ਸਵਾਲ ਖੜੇ ਕੀਤੇ ਹਨ।