ਪੰਜਾਬ

punjab

ETV Bharat / state

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੁਧਿਆਣਾ ਦੇ ਗਲਾਡਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Cabinet Minister Aman Arora reached Ludhiana ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਬੁੱਧਵਾਰ ਨੂੰ ਲੁਧਿਆਣਾ ਦੇ ਗਲਾਡਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ Aman Arora meeting ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਉਨ੍ਹਾਂ ਕਿਹਾ ਪੰਜਾਬ ਵਿੱਚ ਕੰਕਰੀਟ ਦੇ ਜੰਗਲ ਨਹੀਂ ਬਣਨ ਦੇਵਾਂਗੇ।

Cabinet Minister Aman Arora reached Ludhiana
Cabinet Minister Aman Arora reached Ludhiana

By

Published : Aug 31, 2022, 4:33 PM IST

Updated : Aug 31, 2022, 8:28 PM IST

ਲੁਧਿਆਣਾ:ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ Cabinet Minister Aman Arora ਅੱਜ ਬੁੱਧਵਾਰ ਨੂੰ ਲੁਧਿਆਣਾ Cabinet Minister Aman Arora reached Ludhiana ਪਹੁੰਚੇ। ਜਿਸ ਦੌਰਾਨ ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਬਣ ਰਹੀਆਂ ਗੈਰਕਾਨੂੰਨੀ ਕਲੋਨੀਆਂ ਸਬੰਧੀ ਪਾਲਸੀ ਬਣਾਉਣ ਲਈ ਗਲਾਡਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ Aman Arora meeting ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਫਸਰਾਂ ਦੇ ਸੁਝਾਅ ਲਏ ਗਏ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਬਨਿਟ ਮੰਤਰੀ ਅਮਨ ਅਰੋੜਾ Cabinet Minister Aman Arora ਨੇ ਕਿਹਾ ਕਿ ਬੀਤੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਕੰਕਰੀਟ ਦਾ ਜੰਗਲ ਬਣਿਆ ਹੈ, ਉਸ ਉੱਤੇ ਲਗਾਮ ਲਗਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂਆਂ ਨੇ ਆਪਣੇ ਨਿੱਜੀ ਫਾਇਦੇ ਲਈ ਅਣ-ਅਧਿਕਾਰਤ ਕਲੋਨੀਆਂ ਵੱਡੀ ਤਦਾਦ ਵਿੱਚ ਪੰਜਾਬ ਅੰਦਰ ਬਣਾ ਕੇ ਵੇਚੀਆਂ ਹਨ, ਜਿਸ ਕਰਕੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੁਧਿਆਣਾ ਦੇ ਗਲਾਡਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕੈਬਨਿਟ ਮੰਤਰੀ ਅਮਨ ਅਰੋੜਾ Cabinet Minister Aman Arora ਨੇ ਕਿਹਾ ਕਿ ਭਗਵੰਤ ਮਾਨ ਜਲਦੀ ਹੀ ਇਸ ਸਬੰਧੀ ਕੋਈ ਫੈਸਲਾ ਲੈਣਗੇ, ਜੋ ਸਾਰਿਆਂ ਦੇ ਹਿੱਤਾ ਦੇ ਵਿੱਚ ਹੋਵੇਗਾ। ਰਜਿਸਟਰੀਆਂ ਸਬੰਧੀ ਵੀ ਉਨ੍ਹਾਂ ਕਿਹਾ ਕਿ ਜਲਦ ਸਰਕਾਰ ਫੈਸਲਾ ਲਵੇਗੀ, ਇਸ ਸਬੰਧੀ ਹੀ ਸਾਡੀਆਂ ਮੀਟਿੰਗਾਂ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜੋ ਗਲਤ ਨੀਤੀਆਂ ਬਣਾਈਆਂ ਹਨ, ਉਸ ਦਾ ਹੀ ਖਾਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਜੋ ਵੀ ਹੁਣ ਤੱਕ ਗੈਰਕਾਨੂੰਨੀ ਕੰਮ ਹੁੰਦਾ ਰਿਹਾ, ਉਹ ਹੁਣ ਨਹੀਂ ਹੋਣ ਦਿੱਤਾ ਜਾਵੇਗਾ।



ਕੈਬਨਿਟ ਮੰਤਰੀ ਅਮਨ ਅਰੋੜਾ Cabinet Minister Aman Arora ਨੇ ਇਹ ਵੀ ਕਿਹਾ ਕਿ ਪੁੱਡਾ ਵੱਲੋਂ ਆਪਣੇ ਪੱਧਰ 'ਤੇ ਪੰਜਾਬ ਦੇ ਅੰਦਰ ਆਉਂਦੇ ਦਿਨਾਂ ਦੇ ਵਿਚ ਨਵੇਂ ਵਿਕਾਸ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਆਪਣੇ ਨਿੱਜੀ ਫਾਇਦੇ ਲਈ ਵਨ ਟਾਈਮ ਸੈਟਲ ਮਿਨਟ ਪੋਲਸੀ ਦੇ ਤਹਿਤ ਜਿਹੜੀਆਂ ਕਲੋਨੀਆਂ ਰੈਗੂਲਰ ਕੀਤੀਆਂ ਇਸ ਕਰਕੇ ਹੀ ਇਹ ਪੂਰਾ ਪ੍ਰੋਸੈਸ ਇਨ੍ਹਾਂ ਜਿਆਦਾ ਗੁੰਝਲਦਾਰ ਹੈ ਕਿ ਹੁਣ ਸਾਨੂੰ ਉਹ ਸੁਲਝਣ ਲਈ ਯਤਨ ਕਰਨੇ ਪੈਣਗੇ। ਇਸ ਦੌਰਾਨ ਉਨ੍ਹਾਂ ਆਬਕਰੀ ਨੀਤੀ ਨੂੰ ਲੈਕੇ ਚੁੱਕੇ ਜਾ ਰਹੇ ਸਵਾਲਾਂ ਵਿਰੋਧੀਆਂ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ।

14000 ਤੋਂ ਵੱਧ ਨਜ਼ਾਇਜ਼ ਕਲੋਨੀਆਂ,ਅਮਨ ਅਰੋੜਾ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ Cabinet Minister Aman Arora ਵੱਲੋ ਪੰਜਾਬ ਵਿਚ ਬਣ ਰਹੀਆਂ ਗੈਰਕਨੂੰਨੀ ਕਲੋਨੀਆਂ ਨੂੰ ਲੈ ਕੇ ਪਾਲਸੀ ਬਣਾਉਣ ਸਬੰਧੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਜਿਸ ਦੌਰਾਨ ਉਹ ਪੰਜਾਬ ਦੇ ਵੱਖ-ਵੱਖ ਸਹਿਰਾਂ ਵਿੱਚ ਮੀਟਿੰਗਾਂ ਰਾਹੀ ਅਧਿਕਾਰੀਆਂ ਤੋਂ ਪੁੱਛਗਿੱਛ ਤੇ ਸਲਾਹ ਲੈ ਰਹੇ ਹਨ। ਦੱਸ ਦਈਏ ਕਿ ਅਮਨ ਅਰੋੜਾ Cabinet Minister Aman Arora ਨੇ ਦਾਅਵਾ ਕੀਤਾ ਸੀ ਕਿ ਪੰਜਾਬ ਅੰਦਰ ਤਕਰੀਬਨ 14000 ਤੋਂ ਵੱਧ ਨਜ਼ਾਇਜ਼ ਕਲੋਨੀਆਂ ਹਨ। ਇਹ ਸਭ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ ਹੈ। ਅਮਨ ਅਰੋੜਾ ਵੱਲੋ ਜਲਦ ਇਸ ਉੱਤ ਨੱਥ ਪਾਉਣ ਦੀ ਵੀ ਗੱਲ ਆਖੀ ਹੋਈ ਹੈ। ਸੋ ਦੇਖਦਾ ਆ ਕਿ ਕੈਬਨਿਟ ਮੰਤਰੀ ਇਨ੍ਹਾਂ ਮੀਟਿੰਗਾਂ ਰਾਹੀ ਕਿਸ ਨਤੀਜੇ ਉੱਤੇ ਪਹੁੰਚਦੇ ਹਨ।

ਇਹ ਵੀ ਪੜੋ:-ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਇਕ ਹੋਰ ਸੰਮਨ

Last Updated : Aug 31, 2022, 8:28 PM IST

For All Latest Updates

ABOUT THE AUTHOR

...view details