Businessmen satisfied: ਇੰਡਸਟਰੀ ਨੂੰ ਲੈ ਕੇ ਬਜਟ ਵਿੱਚ ਚੰਗੀਆਂ ਤਜਵੀਜ਼ਾਂ, ਕਾਰੋਬਾਰੀਆਂ ਨੇ ਬਜਟ ਨੂੰ ਲੈਕੇ ਜਤਾਈ ਖੁਸ਼ੀ ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਨੂੰ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਇੰਡਸਟਰੀ ਲਈ ਚੰਗਾ ਬਜਟ ਦੱਸਿਆ ਹੈ। ਉਨ੍ਹਾਂ ਕਿਹਾ ਖਾਸ ਕਰਕੇ ਐਮ ਐਸ ਐਮ ਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਕਰੇਡਿਟ ਗਰੰਟੀ ਦੀ ਸਕੀਮ ਲਈ 9000 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਹਨ। ਜਿਸ ਨਾਲ ਐਮਐਸਐਮਈ ਨੂੰ 1 ਕਰੋੜ ਰੁਪਏ ਤੱਕ ਦਾ ਲੋਨ ਬਿਨਾ ਗਰਂਟੀ ਤੋਂ ਮਿਲ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 3400 ਅਜਿਹੇ ਨਿਯਮ ਜੋ ਕਿ ਕਾਫ਼ੀ ਗੁੰਝਲਦਾਰ ਸਨ ਅਤੇ ਨਵੇਂ ਵਪਾਰ ਨੂੰ ਸ਼ੁਰੂ ਕਰਨ ਲਈ ਕਾਫੀ ਮੁਸ਼ਕਿਲਾਂ ਆਉਂਦੀਆਂ ਸਨ ਉਹ ਵੀ ਸੁਝਾਅ ਲਈ ਗਏ ਨੇ। ਉਨ੍ਹਾਂ ਕਿਹਾ ਹੁਣ ਨਵੀਂ ਫੈਕਟਰੀ ਲਾਉਣ ਲਈ ਅਜਿਹੇ ਨਿਯਮਾਂ ਦੀ ਪਾਲਣਾ ਨਹੀਂ ਕਰਨੀ ਪਵੇਗੀ।
ਕੰਮ 'ਚ ਆਵੇਗੀ ਇਮਾਨਦਾਰੀ: ਲੁਧਿਆਣਾ ਦੇ ਸੀਨੀਅਰ ਕਾਰੋਬਾਰੀ ਰਜਨੀਸ਼ ਅਹੂਜਾ ਨੇ ਕਿਹਾ ਹੈ ਕਿ ਬਜਟ ਦੇ ਵਿੱਚ ਅਧਾਰ ਕਾਰਡ ਦੇ ਨਾਲ ਹਨ ਜੋ ਬੈਂਕ ਖ਼ਾਤੇ ਜੋੜਨ ਲਈ ਅਤੇ ਨਾਲ ਹੀ ਕੇ ਵਾਈ ਸੀ ਲਈ ਜੋਰ ਦਿੱਤਾ ਗਿਆ ਹੈ, ਇਸ ਨਾਲ ਕੰਮ ਦੇ ਵਿੱਚ ਪਾਰਦਰਸ਼ਤਾ ਆਵੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਇਮਾਨਦਾਰ ਹਨ ਉਹਨਾਂ ਲਈ ਕੰਮ ਕਰਨਾ ਹੋਰ ਸੌਖਾ ਹੋ ਜਾਵੇਗਾ, ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਐਮ ਐਸ ਐਮ ਈ ਨੂੰ ਕਾਫੀ ਫਾਇਦਾ ਹੋਵੇਗਾ ਜੋ ਲੋਕ ਟੈਕਸ ਚੋਰੀ ਕਰਦੇ ਸਨ ਜਾਂ ਫਿਰ ਬੋਗਸ ਬਿਲਿੰਗ ਕਰਦੇ ਸਨ ਉਨ੍ਹਾਂ ਤੋਂ ਕਾਫੀ ਲੋਕਾਂ ਨੂੰ ਰਾਹਤ ਮਿਲ ਸਕੇਗੀ।
ਰੁਜ਼ਗਾਰ ਹੋਣਗੇ ਪੈਦਾ: ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਹੈ ਕਿ ਜਿਹੜੀ ਐਮਐਸਐਮਈ ਦੇ ਵਿੱਚ ਲੋਨ ਦੀ ਵਿਆਜ ਦਰ ਤੋਂ 1 ਫੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ, ਇਸ ਦੇ ਨਾਲ ਰੁਜ਼ਗਾਰ ਪੈਦਾ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਨਸ਼ੇ ਤੋਂ ਵੀ ਨੌਜਵਾਨ ਮੁਕਤ ਹੋਣਗੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਜਦੋਂ ਨਵੇਂ ਕਾਰੋਬਾਰੀ ਹੋਣਗੇ ਯੂਥ ਇੰਡਸਟਰੀ ਲਾਵੇਗਾ ਤਾਂ ਹੋਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇਗਾ ਅਤੇ ਇਸ ਨਾਲ ਕਰਾਈਮ ਅਤੇ ਨਸ਼ਾ ਘਟੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਲਈ ਇਹ ਚੰਗਾ ਹੈ ਬੈਂਕ ਤੋਂ ਲੋਨ ਲੈਣ ਲਈ ਹੁਣ ਜਿਹੜੀ ਗਰੰਟੀ ਦੇਣੀ ਪੈਂਦੀ ਸੀ ਉਹ ਨਹੀਂ ਦੇਣੀ ਪਵੇਗੀ ਆਸਾਨੀ ਨਾਲ ਨੌਜਵਾਨਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਲਈ ਲੋਡ ਮਿਲ ਸਕੇਗਾ ।
ਇਹ ਵੀ ਪੜ੍ਹੋ:Budget 2023 Income Tax: ਟੈਕਸ ਸਲੈਬ 7 ਲੱਖ ਕਰਨ ਨਾਲ ਸਰਵਿਸ ਸੈਕਟਰ ਖੁਸ਼, ਸਨਅਤਕਾਰਾਂ ਵੱਲੋਂ ਮਿਲਿਆ ਜੁਲਿਆ ਪ੍ਰਤੀਕਕਰਮ
ਰੇਲਵੇ, ਹਵਾਈ ਅਤੇ ਸੜਕ ਕੁਨੈਕਟੀਵਿਟੀ:ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਦੇ ਵਿੱਚ ਰੇਲਵੇ ਦੇ ਲਈ ਸੁਧਾਰਾਂ ਦੀ ਗੱਲ ਕਹੀ ਗਈ ਹੈ, ਜਿਸ ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਨੇ ਕਾਫੀ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਕਾਰੋਬਾਰੀਆਂ ਨੂੰ ਸਫ਼ਰ ਕਰਨ ਵਿੱਚ ਆਸਾਨੀ ਰਹੇਗੀ। ਇਸ ਤੋਂ ਇਲਾਵਾ 50 ਨਵੇਂ ਏਅਰਪੋਰਟ ਸ਼ੁਰੂ ਕਰਨ ਦੀ ਜੋ ਗੱਲ ਕਹੀ ਗਈ ਹੈ ਉਸ ਨਾਲ ਵੀ ਪੂਰੇ ਦੇਸ਼ ਵਿੱਚ ਹਵਾਈ ਕੁਨੈਕਟੀਵਿਟੀ ਵਧੇਗੀ। ਕਾਰੋਬਾਰੀਆਂ ਨੇ ਕਿਹਾ ਕਿ ਇਨਫਰਾਸਟਰਕਚਰ ਉੱਤੇ ਵੀ ਵਧੇਰੇ ਪੈਸੇ ਖਰਚਣ ਦੀ ਗੱਲ ਕੀਤੀ ਗਈ ਹੈ ਜਿਸ ਨਾਲ ਸੜਕੀ ਮਾਰਗ ਹੋਰ ਵਧਣਗੇ ਅਤੇ ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।