ਲੁਧਿਆਣਾ: ਪੂਰੇ ਦੇਸ਼ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਣ ਵਪਾਰ ਮੰਡਲ ਦਾ ਵੱਡਾ ਨੁਕਸਾਨ ਹੋਇਆ ਹੈ। ਉੱਤਰ ਭਾਰਤ ਨੂੰ ਕੋਈ ਸਮੁੰਦਰੀ ਮਾਰਗ ਨਹੀਂ ਲੱਗਦਾ ਇਸ ਲਈ ਇੱਥੇ ਜ਼ਿਆਦਾ ਨੁਕਸਾਨ ਟਰਾਂਸਪੋਰਟ ਬੰਦ ਹੋਣ ਕਰਕੇ ਹੋਇਆ ਹੈ। ਐਮਐਸਐਮੀਈ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਦੇ ਮੁਤਾਬਿਕ ਤਿੰਨ ਦਿਨ ਦੇ ਵਿਚਕਾਰ ਕੇਂਦਰ ਸਰਕਾਰ ਨੂੰ ਲਗਭਗ 5 ਹਜ਼ਾਰ ਕਰੋੜ ਰੁਪਏ ਦੇ ਜੀਐੱਸਟੀ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸੈਕਟਰੀ ਅਤੇ ਭਾਰਤੀ ਉਦਯੋਗ ਵਪਾਰ ਮੰਡਲ ਦੇ ਸੈਕਟਰੀ ਨੇ ਕਿਹਾ ਹੈ ਕਿ ਪੰਜਾਬ ਦਾ 200 ਤੋਂ 250 ਕਰੋੜ ਰੁਪਏ ਦਾ ਨੁਕਸਾਨ ਹੈ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਦੀ ਸਹਿਮਤੀ ਨਹੀਂ ਬਣਦੀ ਤਾਂ ਨੁਕਸਾਨ ਦਾ ਖਰਚਾ ਹਜ਼ਾਰਾਂ ਕਰੋੜ ਤੱਕ ਵੀ ਪਹੁੰਚ ਸਕਦਾ ਹੈ।
5 ਹਜਾਰ ਕਰੋੜ ਰੁਪਏ ਜੀਐੱਸਟੀ ਦਾ ਨੁਕਸਾਨ: ਕਾਰੋਬਾਰੀਆਂ ਨੇ ਕਿਹਾ ਹੈ ਕਿ ਨਵੇਂ ਸਾਲ ਦੇ ਚੜਨ ਕਰਕੇ ਐਕਸਪੋਰਟ ਅਤੇ ਇੰਪੋਰਟ ਦਾ ਕੰਮ ਕਾਫੀ ਦਿਨਾਂ ਤੋਂ ਛੁੱਟੀਆਂ ਵਿੱਚ ਰੁਕਿਆ ਹੋਇਆ ਸੀ ਪਰ ਜਦੋਂ ਨਵਾਂ ਸਾਲ ਚੜਿਆ ਤਾਂ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਕਰਕੇ ਸਟੋਕ ਨਹੀਂ ਪਹੁੰਚ ਸਕਿਆ। ਖਾਸ ਕਰਕੇ ਇੰਪੋਰਟ ਅਤੇ ਐਕਸਪੋਰਟ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ। ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵੀ ਇੱਕ ਦਿਨ ਬੰਦ ਰਹੀ ਹੈ, ਜਿਸ ਕਰਕੇ ਸਿਰਫ ਟਰੱਕ ਹੀ ਬੰਦ ਨਹੀਂ ਹੋਏ ਸਗੋਂ ਜਿਹੜੇ ਵਪਾਰੀਆਂ ਨੇ ਬਾਹਰਲੇ ਸੂਬਿਆਂ ਤੋਂ ਆਉਣਾ ਸੀ ਉਹ ਵੀ ਨਹੀਂ ਆ ਸਕੇ, ਜਿਸ ਕਰਕੇ ਵਪਾਰ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਪੂਰੇ ਤਿੰਨ ਦਿਨ ਹੜਤਾਲ ਚਲਦੀ ਤਾਂ ਕੇਂਦਰ ਸਰਕਾਰ ਨੂੰ ਲਗਭਗ 5 ਹਜ਼ਾਰ ਕਰੋੜ ਰੁਪਏ ਜੀਐੱਸਟੀ ਦਾ ਨੁਕਸਾਨ ਹੋਣਾ ਸੀ। ਹੁਣ ਵੀ ਨੁਕਸਾਨ ਕਾਫੀ ਵੱਧ ਹੋਇਆ ਹੈ ਹਾਲੇ ਵੀ ਕਈ ਟਰੱਕ ਯੂਨੀਅਨ ਦੀ ਸਹਿਮਤੀ ਨਹੀਂ ਬਣੀ ਹੈ। ਜਿਸ ਕਰਕੇ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ।
ਲੁਧਿਆਣਾ ਵਿੱਚ ਅੱਜ ਵੀ ਟਰੱਕ ਡਰਾਈਵਰਾਂ ਵੱਲੋਂ ਦਿੱਲੀ ਹਾਈਵੇ ਜਾਮ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਜਾਮ ਖੁੱਲ੍ਹਵਾਇਆ ਗਿਆ, ਹਾਲਾਂਕਿ ਕੇਂਦਰ ਸਰਕਾਰ ਪਹਿਲਾਂ ਹੀ ਕਾਨੂੰਨ ਨੂੰ ਲੈ ਕੇ ਆਪਣਾ ਸਟੈਂਡ ਸਾਫ ਕਰ ਚੁੱਕੀ ਹੈ ਅਤੇ ਟਰੱਕ ਡਰਾਈਵਰ ਦੀ ਯੂਨੀਅਨ ਦੇ ਨਾਲ ਸਹਿਮਤੀ ਵੀ ਬਣ ਚੁੱਕੀ ਹੈ। ਖਾਸ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੁਝ ਹੋਰ ਯੂਨੀਅਨ ਹਾਲੇ ਵੀ ਹੜਤਾਲ ਉੱਤੇ ਅੜੀਆਂ ਹੋਈਆਂ ਹਨ। ਇੰਨਾਂ ਹੀ ਨਹੀਂ ਪੰਜਾਬ ਵਿੱਚ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਵੀ ਅੱਜ ਗੇਟ ਰੈਲੀਆਂ ਕਰਕੇ ਇਸ ਕਾਨੂੰਨ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਨੇ ਵੀ ਆਉਂਦੇ ਦਿਨਾਂ ਵਿੱਚ ਬੱਸਾਂ ਦਾ ਚੱਕਾ ਜਾਮ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ।
ਵਪਾਰ ਦਾ ਨੁਕਸਾਨ:ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਜਨਰਲ ਸੈਕਟਰੀ ਅਤੇ ਭਾਰਤੀ ਉਦਯੋਗ ਵਪਾਰ ਮੰਡਲ ਦੇ ਸੈਕਟਰੀ ਆਯੂਸ਼ ਅਗਰਵਾਲ ਨੇ ਕਿਹਾ ਹੈ ਕਿ ਇੱਕ ਦਿਨ ਦੇ ਵਿੱਚ 200 ਤੋਂ 250 ਕਰੋੜ ਦਾ ਨੁਕਸਾਨ ਹੈ। ਉਹਨਾਂ ਕਿਹਾ ਕਿ ਵਪਾਰੀ ਇਸ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਕਿਉਂਕਿ ਸਾਲ ਦੇ ਆਖਰੀ ਦਿਨ ਹੋਣ ਕਰਕੇ ਪਹਿਲਾਂ ਹੀ ਕੰਮ ਕਾਰ ਘੱਟ ਚੱਲ ਰਿਹਾ ਸੀ। ਉੱਪਰੋਂ ਇਸ ਤਰ੍ਹਾਂ ਦੀ ਹੜਤਾਲ ਹੋਣ ਦੇ ਨਾਲ ਇਮਪੋਰਟੈਂਟ ਇੱਕ ਸਪੋਰਟ ਦੇ ਵਿੱਚ ਕਾਫੀ ਫਰਕ ਪਿਆ ਹੈ। ਉਹਨਾਂ ਕਿਹਾ ਕਿ ਇਸ ਵਕਤ ਸਰਦੀਆਂ ਦਾ ਸੀਜ਼ਨ ਸਿਖ਼ਰ ਉੱਤੇ ਚੱਲ ਰਿਹਾ ਹੈ। ਅਜਿਹੇ ਦੇ ਵਿੱਚ ਲੁਧਿਆਣਾ ਤੋਂ ਗਰਮ ਕੱਪੜੇ ਵੱਡੇ ਪੱਧਰ ਉੱਤੇ ਜੰਮੂ ਕਸ਼ਮੀਰ ਅਤੇ ਹੋਰ ਗੁਆਂਢੀ ਸੂਬਿਆਂ ਦੇ ਵਿੱਚ ਸਪਲਾਈ ਹੁੰਦੇ ਹਨ ਪਰ ਹੁਣ ਟਰਾਂਸਪੋਰਟ ਛੱਰ ਹੋਣ ਕਾਰਣ ਇਹ ਨਹੀਂ ਹੋ ਸਕਿਆ ਜਿਸ ਕਰਕੇ ਕਾਰੋਬਾਰ ਵਿੱਚ ਕਰੋੜਾਂ ਰੁਪਏ ਨੁਕਸਾਨ ਹੋਇਆ ਹੈ।
ਲੁਧਿਆਣਾ 'ਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਕਾਰੋਬਾਰ 'ਤੇ ਅਸਰ, ਕਾਰੋਬਾਰੀਆਂ ਦਾ ਢਾਈ ਸੋ ਕਰੋੜ ਰੁਪਏ ਦਾ ਨੁਕਸਾਨ - ਕਾਰੋਬਾਰ ਦਾ ਨੁਕਸਾਨ
Strike of truck drivers: ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਲੁਧਿਆਣਾ ਵਿੱਚ ਹੁਣ ਵੀ ਟਰੱਕ ਡਰਾਈਵਰਾਂ ਵੱਲੋਂ ਕੀਤਾ ਜਾ ਰਿਹਾ ਅਤੇ ਹੜਤਾਲ ਵੀ ਜਾਰੀ ਹੈ। ਦੂਜੇ ਪਾਸੇ ਮਾਮਲੇ ਉੱਤੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਰੀਬ ਢਾਈ ਸੋ ਕਰੋੜ ਰੁਪਏ ਦਾ ਨੁਕਸਾਨ ਆਵਾਜਾਈ ਠੱਪ ਹੋਣ ਨਾਲ ਹੋਇਆ ਹੈ।
Published : Jan 3, 2024, 6:35 PM IST
|Updated : Jan 3, 2024, 7:23 PM IST
ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ: ਦੂਜੇ ਪਾਸੇ ਟਰੱਕ ਡਰਾਈਵਰ ਲਗਾਤਾਰ ਹੜਤਾਲ ਉੱਤੇ ਅੜੇ ਹੋਏ ਹਨ। ਉਹਨਾਂ ਨੇ ਕਿਹਾ ਕਿ ਕੁੱਝ ਜਥੇਬੰਦੀਆਂ ਦੀ ਕੇਂਦਰ ਨਾਲ ਜ਼ਰੂਰ ਸਹਿਮਤੀ ਬਣੀ ਹੋਵੇਗੀ ਪਰ ਸਾਡੀ ਯੂਨੀਅਨ ਦੀ ਹਾਲੇ ਤੱਕ ਕੋਈ ਸਹਿਮਤੀ ਨਹੀਂ ਬਣੀ ਹੈ। ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕੀਤਾ ਗਿਆ ਹੈ ਇਹ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਸਿੱਧੇ ਤੌਰ ਉੱਤੇ ਵੱਡੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਪ੍ਰਦਰਸ਼ਨ ਜਾਰੀ ਰਹੇਗਾ, ਜਦੋਂ ਤੱਕ ਇਹ ਕਾਨੂੰਨ ਪੂਰੀ ਤਰ੍ਹਾਂ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨੇ ਪ੍ਰਦਰਸ਼ਨ ਕਰਦੇ ਰਹਾਂਗੇ। ਟਰੱਕ ਡਰਾਈਵਰਾਂ ਵੱਲੋਂ ਲਗਾਤਾਰ ਹਾਈਵੇ ਜਾਮ ਕੀਤੇ ਜਾ ਰਹੇ ਹਨ ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।