ਪੰਜਾਬ

punjab

ETV Bharat / state

ਲੁਧਿਆਣਾ ਦੋਰਾਹਾ ਰੋਡ ਨਹਿਰ ਨੇੜੇ ਪਲਟੀ ਬੱਸ, 18 ਲੋਕ ਜ਼ਖਮੀ

ਲੁਧਿਆਣਾ ਵਿੱਚ ਦੋਰਾਹਾ ਰੋਡ ਨਹਿਰ ਨੇੜੇ ਬੱਸ ਪਲਟ ਗਈ ਜਿਸ ਕਾਰਨ 18 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਲੁਧਿਆਣਾ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਫ਼ਾਈਲ ਫ਼ੋਟੋ।

By

Published : Jun 10, 2019, 2:49 PM IST

ਲੁਧਿਆਣਾ: ਦੋਰਾਹਾ ਰੋਡ ਨਹਿਰ ਨੇੜੇ ਬੱਸ ਪਲਟਣ ਨਾਲ ਹਾਦਸਾ ਵਾਪਰ ਗਿਆ ਜਿਸ ਵਿੱਚ 18 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਲੁਧਿਆਣਾ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਵੀਡੀਓ

ਜਾਣਕਾਰੀ ਮੁਤਾਬਕ ਇਹ ਬੱਸ ਨੈਣਾ ਦੇਵੀ ਤੋਂ ਵਾਪਸ ਜਾ ਰਹੀ ਸੀ ਜਿਸ ਵਿੱਚ 35 ਲੋਕ ਸਵਾਰ ਸਨ ਅਤੇ ਉਸੇ ਦੌਰਾਨ ਇਹ ਹਾਦਸਾ ਵਾਪਰਿਆ। ਅਜਿਹਾ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਡਰਾਇਵਰ ਦੀਆਂ ਅੱਖਾਂ 'ਚ ਲਾਈਟਾਂ ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚਸ਼ਮਦੀਦ ਨੇ ਦੱਸਿਆ ਕਿ ਸ੍ਰੀ ਨੈਣਾ ਦੇਵੀ ਤੋਂ ਉਹ ਵਾਪਸ ਆ ਰਹੇ ਸਨ ਤਾਂ ਲੁਧਿਆਣਾ ਦੇ ਦੋਰਾਹਾ ਰੋਡ ਨਹਿਰ ਨੇੜੇ ਬੱਸ ਪਲਟ ਗਈ। ਬੱਸ 'ਚ ਸਵਾਰ 35 ਲੋਕਾਂ ਵਿੱਚੋਂ 18 ਨੂੰ ਸੱਟਾਂ ਲੱਗੀਆਂ ਜਿਨ੍ਹਾਂ 'ਚ ਬੱਚੇ ਵੀ ਸ਼ਾਮਿਲ ਹਨ।

ਲੁਧਿਆਣਾ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਨੇ ਦੱਸਿਆ ਕਿ 18 ਲੋਕਾਂ ਨੂੰ ਉਨ੍ਹਾਂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ 'ਚੋਂ ਪੰਜ ਨੂੰ ਜ਼ਿਆਦਾ ਸੱਟਾਂ ਵੱਜੀਆਂ ਹਨ। ਇੱਕ ਦੀ ਹਾਲਤ ਗੰਭੀਰ ਹੈ ਜਿਸ ਨੂੰ ਸਪੈਸ਼ਲ ਵਾਰਡ 'ਚ ਰੱਖਿਆ ਗਿਆ ਹੈ ਅਤੇ ਉਸ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ।

ABOUT THE AUTHOR

...view details