ਲੁਧਿਆਣਾ : ਬੁੱਢਾ ਨਾਲਾ ਸਿਆਸਤ ਦਾ ਇਸ ਵਾਰ ਮੁੜ ਤੋਂ ਕੇਂਦਰ ਬਣਿਆ ਹੋਇਆ ਹੈ। ਲੁਧਿਆਣਾ ਦੇ ਮਾਛੀਵਾੜਾ ਕੂੰਮ ਕਲਾਂ ਤੋਂ ਡਰੇਨਾਂ ਰਾਹੀਂ ਪੈਦਾ ਹੋਣ ਵਾਲਾ ਇੱਕ ਬੁੱਢਾ ਦਰਿਆ ਸੀ ਜੋ ਅਜੋਕੇ ਸਮੇਂ ਦੇ ਵਿੱਚ ਬੁੱਢੇ ਨਾਲੇ ਦਾ ਰੂਪ ਧਾਰ ਚੁੱਕਿਆ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਬੁੱਢੇ ਨਾਲੇ ਦੀ ਸਫਾਈ ਲਈ ਵੱਡੇ-ਵੱਡੇ ਪ੍ਰੋਜੈਕਟ ਲਿਆਂਦੇ ਗਏ ਪਰ ਬੁੱਢਾ ਨਾਲਾ ਅੱਜ ਵੀ ਆਪਣੀ ਤਰਸਯੋਗ ਹਾਲਤ ਭੋਗ ਰਿਹਾ ਹੈ।
ਹਰੀਕੇ ਪੱਤਣ ਤੋਂ ਰਾਜਸਥਾਨ ਤੱਕ ਮਾਰ
ਬੁੱਢਾ ਨਾਲਾ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਵੱਡੇ ਇਲਾਕੇ ਵਿੱਚ ਵੀ ਮਾਰ ਕਰਦਾ ਹੈ। ਬੁੱਢਾ ਨਾਲਾ ਵਲੀਪੁਰ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਅੰਦਰ ਜਾ ਕੇ ਮਿਲ ਜਾਂਦਾ ਹੈ ਜੋ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਰਾਜਸਥਾਨ ਪਹੁੰਚਦਾ ਅਤੇ ਬੀਮਾਰੀਆਂ ਦਾ ਵੱਡਾ ਸਰੋਤ ਬਣਦਾ ਹੈ। ਬੁੱਢੇ ਨਾਲੇ ਨੂੰ ਟਰੀਟ ਕਰਨ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਟਰੀਟਮੈਂਟ ਪਲਾਂਟ ਲਗਾਏ ਵੀ ਗਏ ਅਤੇ ਅਪਗਰੇਡ ਵੀ ਕੀਤੇ ਗਏ ਪਰ ਜਿਵੇਂ-ਜਿਵੇਂ ਲੁਧਿਆਣਾ ਸ਼ਹਿਰ ਦੀ ਵਸੋਂ ਵੱਧਦੀ ਗਈ ਬੁੱਢਾ ਨਾਲਾ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ।
ਬੀਮਾਰੀਆਂ ਦਾ ਸਬੱਬ
ਬੁੱਢਾ ਨਾਲਾ ਬੀਮਾਰੀਆਂ ਦਾ ਵੱਡਾ ਕਾਰਨ ਹੈ। ਬੁੱਢਾ ਨਾਲੇ ਕਰਕੇ ਨੇੜੇ-ਤੇੜੇ ਦੇ ਇਲਾਕੇ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ, ਜਿਸ ਕਰਕੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਖਾਸ ਕਰਕੇ ਮਾਲਵੇ ਵਿੱਚ ਕੈਂਸਰ ਦੀ ਵੱਡੀ ਮਾਰ ਹੈ ਜਿਸ ਲਈ ਬੁੱਢਾ ਨਾਲਾ ਇੱਕ ਵੱਡੀ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਕਾਲਾ ਪੀਲੀਆ, ਚਮੜੀ ਰੋਗ ਵਰਗੀਆਂ ਕਈ ਭਿਆਨਕ ਬੀਮਾਰੀਆਂ ਤੋਂ ਬੁੱਢੇ ਨਾਲੇ ਦੇ ਕੰਢੇ 'ਤੇ ਵਸੇ ਪਿੰਡਾਂ ਦੇ ਲੋਕ ਪੀੜਤ ਹਨ। ਸਿਰਫ ਬੁੱਢੇ ਨਾਲੇ ਵਿੱਚ ਲੁਧਿਆਣਾ ਸ਼ਹਿਰ ਦੇ ਸੀਵਰੇਜ ਦਾ ਹੀ ਨਹੀਂ ਸਗੋਂ ਫੈਕਟਰੀਆਂ ਡਾਇੰਗਾਂ ਅਤੇ ਡੇਅਰੀਆਂ ਦਾ ਵੇਸਟ ਵੀ ਬੁੱਢੇ ਨਾਲੇ ਵਿੱਚ ਸਿੱਧਾ ਜਾ ਕੇ ਮਿਲਦਾ ਹੈ। ਜਿਸ ਕਰਕੇ ਬੁੱਢਾ ਨਾਲਾ ਪ੍ਰਦੂਸ਼ਣ ਦੇ ਨਾਲ ਬਿਮਾਰੀਆਂ ਫੈਲਾਉਂਦਾ ਹੈ।
ਸਿਆਸਤ ਦਾ ਬਣਿਆ ਧੁਰਾ