ਲੁਧਿਆਣਾ: ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਆਮ ਬਜਟ 2023 -24 ਪੇਸ਼ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਰਵਿਸ ਸੈਕਟਰ ਦੇ ਅੰਦਰ ਕੰਮ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਹੁਣ ਟੈਕਸ ਸਲੈਬ 5 ਲੱਖ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਕਹਿਣ ਦਾ ਮਤਲਬ ਕੀ ਜਿਸ ਵੀ ਨੌਕਰੀਪੇਸ਼ਾ ਵਾਲੇ ਦੀ ਤਨਖਾਹ 7 ਲੱਖ ਰੁਪਏ ਤੱਕ ਹੈ ਉਸ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ। ਇਸੇ ਤਰ੍ਹਾਂ ਇਸ ਤੋਂ ਉਪਰ ਤਨਖਾਹ ਲੈਣ ਵਾਲਿਆਂ ਦੀਆਂ ਵੱਖ ਵੱਖ ਸਲੈਬ ਬਣਾ ਦਿੱਤੀਆਂ ਗਈਆਂ ਨੇ 9 ਤੋਂ 12 ਲੱਖ ਰੁਪਏ ਵਾਲੇ ਨੂੰ 15 ਫੀਸਦੀ ਜਦੋਂ ਕੇ 15 ਤੋਂ ਜ਼ਿਆਦਾ ਵਾਲੇ ਨੂੰ ਪੁਰਾਣੇ ਵਾਂਗ ਹੀ ਟੈਕਸ ਦੇਣਾ ਪਵੇਗਾ। ਇਸ ਨੂੰ ਲੈ ਕੇ ਮਿਲੀਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਨੌਕਰੀ ਪੇਸ਼ਾ ਲਈ ਬਜਟ ਸਹੀ: ਨੋਵਾ ਸਾਈਕਲ ਦੇ ਰੋਹਿਤ ਪਾਹਵਾ ਨੇ ਦੱਸਿਆ ਕਿ ਸਰਵਿਸ ਸੈਕਟਰ ਲਈ ਇਹ ਚੰਗਾ ਬਜਟ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬੈਟਰੀਆਂ ਦੇ ਉੱਤੇ ਜਿਹੜੀ ਡਿਊਟੀ ਬੰਦ ਕੀਤੀ ਗਈ ਹੈ ਉਸ ਦਾ ਵੀ ਕਾਫੀ ਫਾਇਦਾ ਹੋਵੇਗਾ, ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨੌਕਰੀ ਪੇਸ਼ੇ ਵਾਲੇ ਨੇ ਉਹਨਾਂ ਲਈ ਵੀ ਕਾਫੀ ਲਾਹੇਵੰਦ ਹੈ। ਰੋਹਿਤ ਪਾਹਵਾ ਨੇ ਦੱਸਿਆ ਕਿ ਸਾਈਕਲ ਇੰਡਸਟਰੀ ਲਈ ਇਹ ਕਰਾਮਾਤ ਵਾਲੀ ਗੱਲ ਹੈ ਕਿ ਐਮਐਸਐਮਈ ਨੂੰ ਵੀ ਘੱਟ ਵਿਆਜ ਦਰਾਂ ਉੱਤੇ ਲੋਨ ਲੈਣ ਦੀ ਗੱਲ ਕੀਤੀ ਗਈ ਹੈ ਅਤੇ 1 ਫੀਸਦੀ ਤੱਕ ਰਾਹਤ ਦਿੱਤੀ ਗਈ ਹੈ ਜਿਸਦਾ ਕਾਫੀ ਫਾਇਦਾ ਹੋਵੇਗਾ।