ਪੰਜਾਬ

punjab

ETV Bharat / state

ਬਜਟ 2021-22: ਲੁਧਿਆਣਾ ਸਾਈਕਲ ਵੈਲੀ ਲਈ 500 ਕਰੋੜ ਰੁਪਏ ਐਲਾਨੇ

ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਆਮ ਲੋਕਾਂ ਦੇ ਨਾਲ ਕਾਫੀ ਲੁਭਾਵਣੇ ਵਾਅਦੇ ਕੀਤੇ ਗਏ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੀ ਇੰਡਸਟਰੀ ਨੂੰ ਸਰਕਾਰ ਵੱਲੋਂ ਬਹੁਤਾ ਕੁੱਝ ਤਾਂ ਨਹੀਂ ਦਿੱਤਾ ਪਰ ਸਾਈਕਲ ਵੈਲੀ ਬਣਾਉਣ ਲਈ 500 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।

ਬਜਟ 2021-22: ਲੁਧਿਆਣਾ ਸਾਈਕਲ ਵੈਲੀ ਲਈ 500 ਕਰੋੜ ਰੁਪਏ ਐਲਾਨੇ
ਬਜਟ 2021-22: ਲੁਧਿਆਣਾ ਸਾਈਕਲ ਵੈਲੀ ਲਈ 500 ਕਰੋੜ ਰੁਪਏ ਐਲਾਨੇ

By

Published : Mar 8, 2021, 5:44 PM IST

ਲੁਧਿਆਣਾ: ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਆਮ ਲੋਕਾਂ ਦੇ ਨਾਲ ਕਾਫੀ ਲੁਭਾਵਣੇ ਵਾਅਦੇ ਕੀਤੇ ਗਏ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੀ ਇੰਡਸਟਰੀ ਨੂੰ ਸਰਕਾਰ ਵੱਲੋਂ ਬਹੁਤਾ ਕੁੱਝ ਤਾਂ ਨਹੀਂ ਦਿੱਤਾ ਪਰ ਸਾਈਕਲ ਵੈਲੀ ਬਣਾਉਣ ਲਈ 500 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਸਾਈਕਲ ਇੰਡਸਟਰੀ ਦੇ ਪ੍ਰਧਾਨ ਨੇ ਸਵਾਗਤ ਕੀਤਾ ਹੈ, ਪਰ ਨਾਲ ਹੀ ਟੈਕਸਟਾਈਲ ਇੰਡਸਟਰੀ ਨੇ ਇਸ ਨੂੰ ਨਾਕਾਫੀ ਦੱਸਿਆ ਹੈ ਅਤੇ ਚੋਣਾਂ ਦਾ ਬਜਟ ਦੱਸਿਆ ਹੈ।

ਉੱਧਰ ਦੂਜੇ ਪਾਸੇ ਨਿਟਵੇਅਰ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਨੇ ਵੀ ਸਰਕਾਰ ਦੇ ਬਜਟ ਨੂੰ ਕਿਸਾਨਾਂ ਅਤੇ ਆਮ ਲੋਕਾਂ ਲਈ ਫ਼ਾਇਦੇਮੰਦ ਜਦੋਂਕਿ ਕਾਰੋਬਾਰੀਆਂ ਲਈ ਨਾਕਾਫੀ ਦੱਸਿਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਰਕਾਰ ਨੇ ਚੋਣਾਂ ਦੇ ਮੱਦੇਨਜ਼ਰ ਵੱਡੇ-ਵੱਡੇ ਦਾਅਵੇ ਵਾਅਦੇ ਤਾਂ ਕੀਤੇ ਨੇ ਪਰ ਇੰਡਸਟਰੀ ਲਈ ਇਹ ਬਜਟ ਕੋਈ ਖ਼ਾਸ ਨਹੀਂ ਹੈ।

ਬਜਟ 2021-22: ਲੁਧਿਆਣਾ ਸਾਈਕਲ ਵੈਲੀ ਲਈ 500 ਕਰੋੜ ਰੁਪਏ ਐਲਾਨੇ

ਲੁਧਿਆਣਾ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ. ਚਾਵਲਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜੋ ਸਾਈਕਲ ਵੈਲੀ ਲਈ 500 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਉਸ ਦਾ ਉਹ ਸਵਾਗਤ ਕਰਦੇ ਹਨ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਕੋਈ ਫ਼ਾਇਦਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵੈਟ ਰਿਫੰਡ ਦਾ ਵੱਡਾ ਮੁੱਦਾ ਸੀ, ਉਸ ਦੇ ਵਿੱਚ ਸਰਕਾਰ ਨੇ ਕੋਈ ਵੀ ਫ਼ੈਸਲਾ ਨਹੀਂ ਲਿਆ।

ਇਹ ਵੀ ਪੜ੍ਹੋ: ਬਲਾਤਕਾਰ ਪੀੜਤਾ ਦੇ ਦੋਸ਼ੀ ਨਾਲ ਵਿਆਹ 'ਤੇ ਬੋਲੇ ਸੀਜੇਆਈ ਬੋਬੜੇ, ਬਿਆਨ ਦਾ ਗਲਤ ਮਤਲਬ ਕੱਢਿਆ ਗਿਆ

ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਜਲੀ ਸਬਸਿਡੀ ਦੇਣ ਦੀ ਗੱਲ ਤਾਂ ਜ਼ਰੂਰ ਕਹੀ ਹੈ, ਪਰ ਇਸ ਵਿੱਚ ਇਹ ਸਾਫ਼ ਨਹੀਂ ਕੀਤਾ ਕਿ ਕਿਵੇਂ ਦੀ ਸਬਸਿਡੀ ਅਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਜਟ ਮੱਧਮ ਵਰਗ ਆਮ ਲੋਕਾਂ ਲਈ ਤਾਂ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਲੁਭਾਵਣੇ ਵਾਅਦੇ ਹਨ, ਪਰ ਸਨਅਤ ਲਈ ਸਰਕਾਰ ਨੇ ਕੁੱਝ ਜ਼ਿਆਦਾ ਨਹੀਂ ਸੋਚਿਆ।

ABOUT THE AUTHOR

...view details