ਲੁਧਿਆਣਾ: ਅਗਲੇ ਮਹੀਨੇ ਦੀ 1 ਤਰੀਕ ਨੂੰ ਕੇਂਦਰ ਸਰਕਾਰ ਦਾ ਬਜਟ ਆਉਣ ਵਾਲਾ ਹੈ ਅਤੇ ਲੁਧਿਆਣਾ ਪੰਜਾਬ ਦਾ ਇੱਕ ਉਦਯੋਗਿਕ ਹੱਬ ਹੈ।
ਈਟੀਵੀ ਭਾਰਤ ਨਾਲ ਆਗ਼ਾਮੀ ਬਜਟ ਨੂੰ ਲੈ ਕੇ ਲੁਧਿਆਣੇ ਦੇ ਸਨਅਤਕਾਰਾਂ ਨੇ ਖ਼ਾਸ ਗੱਲਬਾਤ ਕੀਤੀ।
ਲੁਧਿਆਣਾ: ਅਗਲੇ ਮਹੀਨੇ ਦੀ 1 ਤਰੀਕ ਨੂੰ ਕੇਂਦਰ ਸਰਕਾਰ ਦਾ ਬਜਟ ਆਉਣ ਵਾਲਾ ਹੈ ਅਤੇ ਲੁਧਿਆਣਾ ਪੰਜਾਬ ਦਾ ਇੱਕ ਉਦਯੋਗਿਕ ਹੱਬ ਹੈ।
ਈਟੀਵੀ ਭਾਰਤ ਨਾਲ ਆਗ਼ਾਮੀ ਬਜਟ ਨੂੰ ਲੈ ਕੇ ਲੁਧਿਆਣੇ ਦੇ ਸਨਅਤਕਾਰਾਂ ਨੇ ਖ਼ਾਸ ਗੱਲਬਾਤ ਕੀਤੀ।
ਇਸ ਵਾਰ ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਉਦਯੋਗ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਟ ਰਿਫੰਡ, ਜੀਐੱਸਟੀ ਅਤੇ ਹੋਰ ਵਿਆਜ ਦਰਾਂ ਵਿੱਚ ਛੋਟ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਜਟ 2020 ਤੋਂ ਪੰਜਾਬ ਦੀ ਆਮ ਜਨਤਾ ਦੀਆਂ ਉਮੀਦਾਂ- ਭਾਗ-1
ਸਨਅਤਕਾਰਾਂ ਨੇ ਕਿਹਾ ਹੈ ਕਿ ਜਦੋਂ ਤਕ ਦੇਸ਼ ਦੀ ਸਨਅਤ ਦਾ ਵਿਕਾਸ ਨਹੀਂ ਹੋਵੇਗਾ ਉਦੋਂ ਤੱਕ ਨਾ ਬੇਰੁਜ਼ਗਾਰੀ ਦੂਰ ਹੋਵੇਗੀ ਅਤੇ ਨਾ ਹੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ। ਸਨਅਤਕਾਰਾਂ ਨੇ ਕਿਹਾ ਹੈ ਕਿ ਬਜਟ ਤੋਂ ਉਨ੍ਹਾਂ ਨੂੰ ਇਸ ਵਾਰ ਰਾਹਤ ਦੀ ਉਮੀਦ ਹੈ।