ਪੰਜਾਬ

punjab

ETV Bharat / state

ਬਜਟ 2020: ਬੈਂਸ ਨੇ ਕਿਹਾ ਪੰਜਾਬ ਵਾਸੀ ਨਾ ਰੱਖਣ ਕੋਈ ਉਮੀਦ - Nirmala Sitharaman Budget 2020

ਬੀਜੇਪੀ ਸਰਕਾਰ ਦੇ ਆਉਣ ਵਾਲੇ ਪਹਿਲੇ ਬਜਟ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਤਾਂ ਮੋਦੀ ਸਰਕਾਰ ਦੇ ਲੋਕਾਂ ਨੂੰ ਭਰਮਾਉਣ ਲਈ ਬਸ ਜੁਮਲੇ ਹਨ, ਪੰਜਾਬ ਇਸ ਬਜਟ ਤੋਂ ਤਾਂ ਕੋਈ ਉਮੀਦ ਹੀ ਨਾ ਰੱਖੇ।

Budget 2020: Bains says no hope for Punjabis
ਬਜਟ 2020: ਬੈਂਸ ਨੇ ਕਿਹਾ ਪੰਜਾਬ ਵਾਸੀ ਨਾ ਰੱਖਣ ਕੋਈ ਉਮੀਦ

By

Published : Jan 24, 2020, 2:59 PM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਦਿੱਲੀ ਵਿੱਚ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਟੁੱਟਣ ਦੇ ਮਾਮਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦਾ ਸਾਥ ਹੁਣ ਉਨ੍ਹਾਂ ਦੀ ਭਾਈਵਾਲ ਪਾਰਟੀ ਨੇ ਵੀ ਛੱਡ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਚ ਵੀ ਭਾਜਪਾ ਅਕਾਲੀ ਦਲ ਦਾ ਸਾਥ ਛੱਡਣ ਨੂੰ ਤਿਆਰ ਬਰ ਤਿਆਰ ਹੈ ਅਤੇ ਜਲਦ ਹੀ ਉਹ ਇਸ ਦਾ ਐਲਾਨ ਕਰ ਸਕਦੇ ਹਨ।

ਵੇਖੋ ਵੀਡੀਓ।

ਬੈਂਸ ਨੇ ਕਿਹਾ ਕਿ ਅਕਾਲੀ ਦਲ ਹੁਣ ਖ਼ਾਲੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਹਿਤੈਸ਼ੀ ਆਗੂ ਇਕਜੁੱਟ ਹੋ ਕੇ ਰਵਾਇਤੀ ਪਾਰਟੀਆਂ ਨੂੰ ਜਵਾਬ ਜ਼ਰੂਰ ਦੇਣਗੇ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਦੱਸਿਆ ਕਿ ਲੋਕਾਂ ਨੂੰ ਕੇਂਦਰ ਸਰਕਾਰ ਦੇ ਇਸ ਪਹਿਲੇ ਬਜਟ ਤੋਂ ਕੋਈ ਉਮੀਦ ਹੀ ਨਹੀਂ ਰੱਖਣੀ ਚਾਹੀਦੀ।

ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਲੁਭਾਵਣੇ ਵਾਅਦੇ ਦੇ ਕੇ ਉਹ ਮੁੜ ਸੱਤਾ ਵਿੱਚ ਆ ਗਏ ਹਨ, ਪਰ ਜੋ ਹਾਲਤ ਅੱਜ ਦੇਸ਼ ਦੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ। ਇਸ ਕਰਕੇ ਬਜਟ ਤੋਂ ਲੋਕਾਂ ਨੂੰ ਕੋਈ ਖਾਸ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ।

ਪੰਜਾਬ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਹਾਲੇ ਤੱਕ ਸਰਕਾਰ ਵੱਲੋਂ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਇੱਕ ਵਾਅਦਾ ਪੂਰਾ ਨਹੀਂ ਕੀਤਾ ਗਿਆ। ਭਾਵੇਂ ਰੁਜ਼ਗਾਰ ਦਾ ਹੋਵੇ ਭਾਵੇਂ ਸਮਾਰਟਫੋਨ ਦਾ ਹੋਵੇ।

ABOUT THE AUTHOR

...view details