ਲੁਧਿਆਣਾ: ਸ਼ਹਿਰ 'ਚ ਦੋ ਘੰਟੇ ਪਏ ਮੀਂਹ ਕਾਰਨ ਬੁੱਢਾ ਨਾਲਾ ਓਵਰਫਲੋ ਹੋ ਗਿਆ ਜਿਸ ਕਾਰਨ ਇਸ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਘਰਾਂ 'ਚ ਪਾਣੀ ਵੜ੍ਹਨ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਘਰਾਂ 'ਚ ਜਾਣਾ ਪਿਆ।
ਓਵਰਫਲੋ ਹੋਇਆ ਬੁੱਢਾ ਨਾਲਾ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ - ਲੁਧਿਆਣਾ
ਲੁਧਿਆਣਾ ਦਾ ਬੁੱਢਾ ਨਾਲਾ ਮੀਂਹ ਪੈਣ ਕਾਰਨ ਓਵਰਫਲੋ ਹੋ ਗਿਆ ਹੈ ਜਿਸ ਕਾਰਨ ਇਸ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਅਜੇ ਤੱਕ ਨਗਰ ਨਿਗਮ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਿਆ।
ਬੁੱਢਾ ਨਾਲਾ ਓਵਰਫਲੋ ਹੋਇਆ ਪਿਆ ਹੈ ਪਰ ਅਜੇ ਤੱਕ ਨਗਰ ਨਿਗਮ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਾ। ਲੋਕਾਂ ਨੇ ਦੱਸਿਆ ਕਿ ਇੱਥੇ ਹਾਲਾਤ ਕਾਫ਼ੀ ਖ਼ਰਾਬ ਹਨ ਅਤੇ ਹਰ ਸਾਲ ਇੱਥੇ ਬੁੱਢਾ ਨਾਲਾ ਏਦਾਂ ਹੀ ਤਬਾਹੀ ਮਚਾਉਂਦਾ ਹੈ ਪਰ ਅੱਜ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਸਕਿਆ।
ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਮਾਰ ਝੱਲ ਰਿਹਾ ਲੁਧਿਆਣਾ ਦਾ ਬੁੱਢਾ ਨਾਲਾ ਅੱਜ ਵਿਕਰਾਲ ਸਮੱਸਿਆ ਦਾ ਰੂਪ ਧਾਰ ਚੁੱਕਿਆ ਹੈ। ਇੱਕ ਅਜਿਹੀ ਸਮੱਸਿਆ ਜਿਸ ਦਾ ਹੱਲ ਕੱਢਣ ਲਈ ਸਰਕਾਰ ਤੇ ਪ੍ਰਸ਼ਾਸਨ ਦਾਅਵੇ ਤਾਂ ਵੱਡੇ-ਵੱਡੇ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ।