ਲੁਧਿਆਣਾ:ਲੁਧਿਆਣਾ ਵਿੱਚ ਇੱਕ ਲੜਕੀ ਵੱਲੋਂ ਲੁਧਿਆਣਾ ਦੇ ਰਸੂਖਦਾਰ ਵਿਅਕਤੀ ਉਪਰ ਨੋਕਰੀ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮ ਲਗਾਏ ਗਏ ਹਨ, ਜਿਸ ਨੂੰ ਲੈ ਕੇ ਪੁਲਿਸ ਵੱਲੋਂ 2 ਮਹੀਨੇ ਪਹਿਲਾਂ ਮਾਮਲਾ ਵੀ ਦਰਜ ਕੀਤਾ ਸੀ ਪਰ 2 ਮਹੀਨੇ ਬੀਤ ਜਾਣ ਤੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤਾਂ ਥਾਣਿਆਂ ਦੇ ਚੱਕਰ ਕੱਟਣ ਲਈ ਮਜ਼ਬੂਰ ਹੈ। ਜਿਸ ਨੂੰ ਲੈ ਕੇ ਪੀੜਤ ਪੁਲਿਸ ਕਮਿਸ਼ਨਰ ਦਫ਼ਤਰ ਪਹੁਚੀ ਅਤੇ ਇਨਸਾਫ਼ ਦੀ ਮੰਗ ਕੀਤੀ। raped in hotel on the pretext of job in Ludhiana. girl raped in hotel on the pretext of job.
ਪੀੜਤ ਮਹਿਲਾ ਨੇ ਕਿਹਾ ਕਿ ਉਹ ਪੜ੍ਹੀ ਲਿਖੀ ਹੈ ਅਤੇ ਘਰ ਦੀ ਮਜ਼ਬੂਰੀ ਦੇ ਚਲਦਿਆਂ ਉਸ ਨੇ ਇਕ ਸਾਈਟ ਤੇ ਇਸ ਨੋਕਰੀ ਬਾਰੇ ਪਤਾ ਲੱਗਾ ਸੀ ਜਿਸ ਤੋਂ ਬਾਅਦ ਉਸ ਨੂੰ ਇੰਟਰਵਿਊ ਲਈ ਇਕ ਹੋਟਲ 'ਚ ਬੁਲਾਇਆ ਗਿਆ ਅਤੇ ਉਸ ਨੂੰ ਕੋਲਡ ਡਰਿੰਕ ਵਿਚ ਨਸ਼ਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਦੀ ਵੀਡੀਓ ਵੀ ਬਣਾਈ ਗਈ। ਜਿਸ ਦੀ ਸ਼ਿਕਾਇਤ ਦਿੱਤੇ 2 ਮਹੀਨੇ ਹੋ ਗਏ ਹਨ, ਪੁਲਿਸ ਨੇ ਮਾਮਲਾ ਤਾਂ ਜਰੂਰ ਦਰਜ ਕਰ ਲਿਆ ਪਰ 2 ਮਹੀਨੇ ਬੀਤ ਜਾਣ ਤੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ।