ਪੰਜਾਬ

punjab

ETV Bharat / state

ਦਿਓਰ ਨੇ ਕੀਤਾ ਭਾਬੀ ਦਾ ਚਾਕੂ ਮਾਰ ਕੇ ਕਤਲ, ਦੇਖੋ CCTV - ਵਿਅਕਤੀ ਵੱਲੋਂ ਆਪਣੀ ਹੀ ਭਾਬੀ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ ਵਿੱਚ ਦਿਓਰ ਵੱਲੋਂ ਆਪਣੀ ਹੀ ਭਾਬੀ ਦਾ ਕਤਲ ਕਰ ਦਿੱਤਾ ਗਿਆ ਹੈ। ਮਾਮਲਾ ਘਰੇਲੂ ਝਗੜੇ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

brother in law killed sister in law with stabbing
ਦਿਓਰ ਨੇ ਕੀਤਾ ਭਾਬੀ ਦਾ ਚਾਕੂ ਮਾਰ ਕੇ ਕਤਲ

By

Published : Sep 24, 2022, 12:03 PM IST

ਲੁਧਿਆਣਾ: ਸ਼ਹਿਰ ਦੀ ਸੀਐਮਸੀ ਕਲੋਨੀ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਆਪਣੀ ਹੀ ਭਾਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਦੱਸ ਦਈਏ ਕਿ ਮ੍ਰਿਤਕ ਮਹਿਲਾ ਦੀ ਸ਼ਨਾਖਤ ਸੁਮਨ 40 ਸਾਲ ਵਜੋ ਹੋਈ ਹੈ, ਮਾਰਨ ਵਾਲੇ ਸਖ਼ਸ਼ ਦਾ ਨਾਂਅ ਅਰਵਿੰਦ ਦੱਸਿਆ ਜਾ ਰਿਹਾ ਹੈ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਹਾਲੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸ਼ਕੀ ਹੈ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।

ਦਿਓਰ ਨੇ ਕੀਤਾ ਭਾਬੀ ਦਾ ਚਾਕੂ ਮਾਰ ਕੇ ਕਤਲ



ਮਿਲੀ ਜਾਣਕਾਰੀ ਮੁਤਾਬਿਕ ਮਾਮਲਾ ਕਿਸੇ ਘਰੇਲੂ ਕਲੇਸ਼ ਦਾ ਦੱਸਿਆ ਜਾ ਰਿਹਾ ਹੈ ਮੁਲਜ਼ਮ ਪਹਿਲਾਂ ਹੀ ਪੂਰੀ ਤਿਆਰੀ ਨਾਲ ਹਮਲਾ ਕਰਨ ਆਇਆ ਸੀ ਉਸ ਦੇ ਭਤੀਜੇ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਤੇ ਵੀ ਚਾਕੂ ਨਾਲ ਹਮਲਾ ਕੀਤਾ, ਉਹ ਵੀ ਜਖਮੀ ਹੈ। ਜਦੋਂ ਕੇ ਸੁਮਨ ਦੀ ਗਰਦਨ ਤੇ ਚਾਕੂ ਨਾਲ ਹਮਲਾ ਕੀਤਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਹਮਲੇ ਦੀ ਇਕ ਖੌਫਨਾਕ ਫੁਟੇਜ ਵੀ ਸਾਹਮਣੇ ਆ ਰਹੀ ਹੈ ਜਿਸ ਚ ਮੁਲਜ਼ਮ ਅਰਵਿੰਦ ਸਿੱਧਾ ਆ ਕੇ ਅਭਿਸ਼ੇਕ ਦੇ ਥੱਪੜ ਮਾਰਦਾ ਹੈ ਅਤੇ ਫਿਰ ਜਦੋਂ ਸੁਮਨ ਉਸ ਨੂੰ ਰੋਕਦੀ ਹੈ ਤਾਂ ਉਹ ਚਾਕੂ ਨਾਲ ਉਸ ਤੇ ਵਾਰ ਕਰਦਾ ਹੈ। ਇਸ ਤੋਂ ਬਾਅਦ ਮੌਕੇ ’ਤੇ ਲੋਕ ਪਹੁੰਚਦੇ ਹਨ ਪਰ ਓਦੋਂ ਤੱਕ ਕਾਫੀ ਦੇਰ ਹੋ ਜਾਂਦੀ ਹੈ, ਮ੍ਰਿਤਕ ਮਹਿਲਾ ਦੇ ਜ਼ਖਮੀ ਬੇਟੇ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਹੀ ਦਾਖਿਲ ਕਰਵਾਇਆ ਗਿਆ ਹੈ।

ਇਹ ਵੀ ਪੜੋ:ਵੱਡੀ ਖ਼ਬਰ: ਜੀਕੇ ਐਂਟਰਪ੍ਰਾਈਜ਼ਿਜ਼ ਆਕਸੀਜਨ ਦੀ ਫੈਕਟਰੀ ਵਿੱਚ ਧਮਾਕਾ, ਇੱਕ ਦੀ ਮੌਤ

ABOUT THE AUTHOR

...view details