ਲੁਧਿਆਣਾ: ਜ਼ਿਲ੍ਹੇ ’ਚ ਜਗਰਾਓ ਕੋਠੇ ਬੱਬੂ ਕੇ ਗੁਰਦੁਆਰਾ ਸਾਹਿਬ ਵਿਖੇ ਚਲ ਰਹੇ ਵਿਆਹ ਸਮਾਗਮ ਚ ਲਾੜਾ ਅਤੇ ਲਾੜੀ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਵਾ ਕੀਤੇ ਗਏ ਲਾੜੇ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਪਰ ਫਿਲਹਾਲ ਇਸ ਮਾਮਲੇ ’ਚ ਪੁਲਿਸ ਵੱਲੋਂ ਚੁੱਪੀ ਸਾਧੀ ਗਈ ਹੈ।
ਲਾੜਾ ਲਾੜੀ ਅਗਵਾ ਮਾਮਲੇ ’ਚ ਆਇਆ ਨਵਾਂ ਮੋੜ ਦੱਸ ਦਈਏ ਕਿ ਅਗਵਾ ਹੋਏ ਮੁੰਡਾ ਕੁੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੇ ਸੀ। ਵਿਆਹ ਸਮੇਂ ਮੁੰਡੇ ਦੇ ਘਰ ਵਾਲੇ ਮੌਜੂਦ ਸੀ। ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੁੜੀ ਦੇ ਘਰ ਵਾਲੇ ਇਸ ਵਿਆਹ ਤੋਂ ਨਾਰਾਜ ਹੋਣ ਕਾਰਨ ਉਹ ਸਮਾਰੋਚ ਚ ਪਹੁੰਚ ਕੇ ਮੁੰਡੇ ਕੁੜੀ ਨੂੰ ਅਗਵਾ ਕਰਕੇ ਲੈ ਗਏ।
ਮਾਮਲੇ ਸਬੰਧੀ ਲੜਕੇ ਦੇ ਭਰਾ ਤੇ ਮਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਤੋਂ ਹੀ ਮੁੰਡਾ-ਕੁੜੀ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਉਨ੍ਹਾਂ ਦੋਹਾਂ ਨੇ ਮਿਲ ਕੇ ਵਿਆਹ ਦਾ ਪ੍ਰੋਗਰਾਮ ਰੱਖ ਲਿਆ ਜਿਸ ਚ ਉਨ੍ਹਾਂ ਵੱਲੋਂ ਕੋਈ ਮਨਾਹੀ ਨਹੀਂ ਸੀ ਪਰ ਕੁੜੀ ਵਾਲੇ ਇਸ ਤੋਂ ਖਫਾ ਹੋਣ ਕਰਕੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ।
ਜਾਣਕਾਰੀ ਦਿੰਦੇ ਐਸਐਚਓ ਨੇ ਦੱਸਿਆ ਕਿ ਅਗਵਾਕਾਰਾ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਹੈ। ਮੁੰਡੇ ਦੇ ਪਰਿਵਾਰ ਮੁਤਾਬਿਕ ਉਹ 3 ਗੱਡੀਆਂ ਚ ਸਵਾਰ ਹੋ ਕੇ ਆਏ ਸੀ ਫਿਲਹਾਲ ਉਨ੍ਹਾਂ ਨੇ ਲੜਕੀ ਦੇ ਪਿਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜੋ: ਲੁਧਿਆਣਾ: ਵਿਆਹ ਸਮਾਗਮ ਚੋਂ ਲਾੜਾ-ਲਾੜੀ ਅਗ਼ਵਾ